ਸੀਐਮ ਭਗਵੰਤ ਮਾਨ ਨੇ ਪੂਸਾ-44 ਬਾਰੇ ਦਿੱਤਾ ਵੱਡਾ ਬਿਆਨ, ਜਾਣੋ ਕੀ ਬੋਲੋ

ਸੀਐਮ ਭਗਵੰਤ ਮਾਨ ਨੇ ਪੂਸਾ-44 ਬਾਰੇ ਦਿੱਤਾ ਵੱਡਾ ਬਿਆਨ, ਜਾਣੋ ਕੀ ਬੋਲੋ

ਭਗਵੰਤ ਮਾਨ ਦੀ ਕਿਸਾਨਾਂ ਨੂੰ ਅਪੀਲ, ਪੂਸਾ-44 ਦੀ ਨਾ ਕਰੋ ਬੀਜਾਈ, ਬਚੇਗਾ ਪਾਣੀ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਝੋਨੇ ਦੀ ਬਿਜਾਈ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਸਲ ਮੀਡੀਆ ’ਤੇ ਆਉਂਦੇ ਹੋਏ ਪੰਜਾਬ ਦੇ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਅਪੀਲ ਕੀਤੀ ਹੈ ਕਿ ਪੂਸਾ 44 ਦੀ ਥਾਂ ’ਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੱਸੇ ਗਏ ਅਨੁਸਾਰ ਹੀ ਝੋਨੇ ਦੀ ਬੀਜਾਈ ਕੀਤੀ ਜਾਵੇ, ਜਿਸ ਨਾਲ ਜਿੱਥੇ ਪੰਜਾਬ ਦੇ ਪਾਣੀ ਦੀ ਵੱਡੇ ਪੱਧਰ ’ਤੇ ਬੱਚਤ ਹੋਵੇਗੀ ਉਥੇ ਹੀ ਇਸ ਦੀ ਜਿਆਦਾ ਪੈਦਾਵਾਰ ਨਾਲ ਕਿਸਾਨਾਂ ਨੂੰ ਕਮਾਈ ਵੀ ਵੱਧ ਹੋਏਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਸਲਾਹ ’ਤੇ ਅਮਲ ਕਰਨ ਅਤੇ ਪਿਛਲੇ ਸੀਜ਼ਨ ’ਚ ਪੂਸਾ-44 ਕਿਸਮ ਦੇ ਝੋਨੇ ਦੀ ਕਾਸ਼ਤ ਨਾ ਕਰਨ ਲਈ ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਕੀਤਾ। Pusa 44 Paddy

ਫ਼ਸਲੀ ਵਿਭਿੰਨਤਾ ਨਾਲ 477 ਕਰੋੜ ਰੁਪਏ ਦੀ ਬਿਜਲੀ ਅਤੇ 5 ਬੀਸੀਐੱਮ ਭੂਮੀਗਤ ਪਾਣੀ ਦੀ ਹੋਈ ਬੱਚਤ: ਭਗਵੰਤ ਮਾਨ

ਇੱਕ ਵੀਡੀਓ ਸੰਦੇਸ਼ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਸਾਡੀ ਖੇਤੀ ਨੂੰ ਬਚਾਉਣ ਅਤੇ ਇਸ ਨੂੰ ਦੁਬਾਰਾ ਲਾਹੇਵੰਦ ਧੰਦਾ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿਨ ਵੇਲੇ ਲੋੜੀਂਦੀ ਬਿਜਲੀ ਮਿਲਣੀ ਚਾਹੀਦੀ ਹੈ। ਮੰਡੀਆਂ ਵਿੱਚ ਖ਼ਰੀਦ, ਲਿਫ਼ਟਿੰਗ ਅਤੇ ਢੋਆ-ਢੁਆਈ ਦੀਆਂ ਤਿਆਰੀਆਂ ਵੀ ਸ਼ਾਨਦਾਰ ਚੱਲ ਰਹੀਆਂ ਹਨ। ਅਸੀਂ ਹਰ ਸੀਜ਼ਨ ਦੌਰਾਨ ਉਚਿੱਤ ਯੋਜਨਾਬੰਦੀ ਤਿਆਰੀ ਅਤੇ ਉਸ ਦਾ ਐਗਜ਼ੀਕਿਊਸ਼ਨ ਕਰਦੇ ਹਾਂ। Pusa 44 Paddy

Pusa 44 Paddy

ਇਹ ਵੀ ਪੜ੍ਹੋ: ਸੀਵਰੇਜ਼ ਦੀ ਸਫਾਈ ਕਰਦੇ ਸਮੇਂ ਗੈਸ ਚੜ੍ਹਨ ਨਾਲ ਇੱਕ ਸੀਵਰਮੈਨ ਦੀ ਮੌਤ, ਇੱਕ ਦੀ ਹਾਲਤ ਗੰਭੀਰ

ਉਨ੍ਹਾਂ ਕਿਹਾ ਕਿ ਝੋਨੇ ਦੇ ਪਿਛਲੇ ਸੀਜ਼ਨ ਤੋਂ ਪਹਿਲਾਂ ਉਨ੍ਹਾਂ ਕਿਸਾਨਾਂ ਨੂੰ ਪੂਸਾ-44 ਦੀ ਬਿਜਾਈ ਨਾ ਕਰਨ ਦੀ ਅਪੀਲ ਕੀਤੀ ਸੀ, ਜਿਸ ਨੂੰ ਤਿਆਰ ਹੋਣ ਵਿੱਚ 150 ਤੋਂ ਵੱਧ ਦਿਨ ਲੱਗ ਜਾਂਦੇ ਹਨ। ਉਨ੍ਹਾਂ ਦੀ ਇੱਕ ਬੇਨਤੀ ਤੋਂ ਬਾਅਦ, ਪੂਸਾ-44 ਅਧੀਨ ਰਕਬਾ 50 ਫੀਸਦੀ ਘਟ ਗਿਆ ਸੀ ਅਤੇ ਪੂਸਾ-44 ਦੀ ਬਜਾਏ ਸਾਡੇ ਕਿਸਾਨਾਂ ਨੇ ਪੀਆਰ-126, ਪੀਆਰ-127, ਪੀਆਰ-128, ਪੀਆਰ-129 ਅਤੇ ਪੀਆਰ-130 ਬੀਜੇ, ਜਿਨ੍ਹਾਂ ਨੂੰ ਤਿਆਰ ਹੋਣ ਵਿੱਚ ਸਿਰਫ਼ 90 ਦਿਨ ਲੱਗਦੇ ਹਨ, ਜੋ ਕਿ ਪੂਸਾ 44 ਨਾਲੋਂ 60 ਦਿਨ ਘੱਟ ਹਨ।

5 ਅਰਬ ਕਿਊਸਿਕ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਈ (Pusa 44 Paddy)

ਪੂਸਾ-44 ਅਧੀਨ ਰਕਬਾ ਘੱਟ ਹੋਣ ਕਾਰਨ 477 ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋਈ ਅਤੇ ਇਸ ਨਾਲ 5 ਅਰਬ ਕਿਊਸਿਕ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋਈ। ਉਨ੍ਹਾਂ ਕਿਹਾ ਕਿ ਬਾਸਮਤੀ ਚੌਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਾਲੋਂ ਵੀ ਵਧੀਆ ਮੁੱਲ ਮਿਲਦਾ ਹੈ। ਮਾਨ ਨੇ ਕਿਹਾ ਕਿ ਪੂਸਾ-44 ਹੋਰ ਕਿਸਮਾਂ ਨਾਲੋਂ ਵੀ ਜ਼ਿਆਦਾ ਪਰਾਲੀ ਪੈਦਾ ਕਰਦੀ ਹੈ, ਇਸ ਲਈ ਹਵਾ ਅਤੇ ਪਾਣੀ ਦੀ ਬੱਚਤ ਕਰਨ ਲਈ ਇਸ ਕਿਸਮ ਨੂੰ ਛੱਡ ਦਿਓ।ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਆਮ ਲੋਕਾਂ ਅਤੇ ਕਿਸਾਨਾਂ ਦੀ ਸਰਕਾਰ ਹੈ। ਸਾਰੇ ਫ਼ੈਸਲੇ ਲੋਕਾਂ ਦੇ ਮੁਤਾਬਿਕ ਨਾਲ ਲਏ ਜਾਂਦੇ ਹਨ। ਉਨਾਂ ਕਿਹਾ ਕਿ ਜਲਦੀ ਹੀ ਉਹ ਹੋਰ ਮਸਲਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕਰਨ ਲਈ ਕਿਸਾਨ ਮਿਲਣੀਆਂ ਕਰਨਗੇ। Pusa 44 Paddy