ਸਾਡੇ ਨਾਲ ਸ਼ਾਮਲ

Follow us

11.6 C
Chandigarh
Sunday, January 18, 2026
More
    Home Breaking News Himachal Prad...

    Himachal Pradesh Weather Alert: ਕੁੱਲੂ ’ਚ ਬੱਦਲ ਫਟਿਆ, ਜੀਵਾ ਨਾਲਾ ਉਫਾਨ ’ਤੇ, 5 ਜ਼ਿਲ੍ਹਿਆਂ ’ਚ ਅਲਰਟ

    Himachal Pradesh Weather Alert
    Himachal Pradesh Weather Alert: ਕੁੱਲੂ ’ਚ ਬੱਦਲ ਫਟਿਆ, ਜੀਵਾ ਨਾਲਾ ਉਫਾਨ ’ਤੇ, 5 ਜ਼ਿਲ੍ਹਿਆਂ ’ਚ ਅਲਰਟ

    ਕੁੱਲੂ (ਸੱਚ ਕਹੂੰ ਨਿਊਜ਼)। Himachal Pradesh Weather Alert: ਬੁੱਧਵਾਰ ਦੁਪਹਿਰ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ’ਚ ਸੈਂਜ ਘਾਟੀ ’ਚ ਬੱਦਲ ਫਟ ਗਿਆ। ਇਸ ਕਾਰਨ ਸਿਉਂਦ ਖੇਤਰ ਦਾ ਜੀਵਾ ਨਾਲਾ ਉਫਾਨ ’ਤੇ ਹੈ। ਪਾਣੀ ਦੇ ਨਾਲ ਕਈ ਟਨ ਮਲਬਾ ਵੀ ਵਹਿ ਗਿਆ। ਕੁਝ ਪਿੰਡਾਂ ’ਚ ਅਸਥਾਈ ਪੁਲ ਦੇ ਵਹਿ ਜਾਣ ਦੀ ਜਾਣਕਾਰੀ ਹੈ। ਬੁੱਧਵਾਰ ਸਵੇਰੇ ਉਤਰਾਖੰਡ ਦੇ ਹਲਦਵਾਨੀ ’ਚ ਇੱਕ ਕਾਰ ਨਹਿਰ ’ਚ ਡਿੱਗ ਗਈ। 7 ’ਚੋਂ 4 ਲੋਕਾਂ ਦੀ ਮੌਤ ਹੋ ਗਈ। ਇਸ ’ਚ ਇੱਕ ਤਿੰਨ ਦਿਨ ਦਾ ਬੱਚਾ ਵੀ ਸ਼ਾਮਲ ਹੈ। ਪੀੜਤ ਬੱਚੇ ਦੀ ਡਿਲੀਵਰੀ ਤੋਂ ਬਾਅਦ ਹਸਪਤਾਲ ਤੋਂ ਘਰ ਜਾ ਰਹੇ ਸਨ। Himachal Pradesh Weather Alert

    ਇਹ ਖਬਰ ਵੀ ਪੜ੍ਹੋ : Arvind Kejriwal Statement: ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਅਰਵਿੰਦ ਕੇਜਰੀਵਾਲ ਦਾ ਆਇਆ ਵੱਡਾ ਬਿਆਨ, ਜਾਣੋ

    ਮੰਗਲਵਾਰ ਰਾਤ ਨੂੰ ਜੰਮੂ ਵਿੱਚ ਭਾਰੀ ਬਾਰਿਸ਼ ਕਾਰਨ ਤਾਵੀ ਨਦੀ ਉਫਾਨ ’ਤੇ ਹੈ। ਇੱਕ ਵਿਅਕਤੀ ਇਸ ’ਚ ਫਸ ਗਿਆ। ਐਸਡੀਆਰਐਫ ਦੇ ਲੋਕਾਂ ਨੇ ਉਸਨੂੰ ਪੌੜੀ ਦੀ ਮਦਦ ਨਾਲ ਬਚਾਇਆ। ਗੁਜਰਾਤ ਦਾ ਜ਼ਿਆਦਾਤਰ ਸੂਰਤ ਹੜ੍ਹ ਦੀ ਲਪੇਟ ’ਚ ਹੈ। ਕਈ ਸੁਸਾਇਟੀਆਂ ਪਾਣੀ ’ਚ ਡੁੱਬ ਗਈਆਂ। ਲੋਕਾਂ ਨੂੰ ਟਰੈਕਟਰਾਂ ਰਾਹੀਂ ਬਚਾਇਆ ਗਿਆ। ਪਰਵਤ ਪਾਟੀਆ ਖੇਤਰ ’ਚ 5 ਫੁੱਟ ਤੋਂ ਵੱਧ ਪਾਣੀ ਭਰ ਗਿਆ ਹੈ। ਇੱਥੇ, ਇੱਕ ਬਿਮਾਰ ਬਜ਼ੁਰਗ ਵਿਅਕਤੀ ਨੂੰ ਸਟਰੈਚਰ ’ਤੇ ਪਾਣੀ ’ਚੋਂ ਕੱਢ ਕੇ ਐਂਬੂਲੈਂਸ ’ਚ ਲਿਜਾਇਆ ਗਿਆ।