ਸਾਧ-ਸੰਗਤ ਗੁਰੂਗ੍ਰਾਮ ਨੂੰ ਸਫਾਈ ਦਾ ਤੋਹਫਾ ਦੇਵੇਗੀ ਕੱਲ੍ਹ, ਤਿਆਰੀਆਂ ਮੁਕੰਮਲ

Cleanliness-gift-to-Gurugram

ਸਾਧ-ਸੰਗਤ ਗੁਰੂਗ੍ਰਾਮ ਨੂੰ ਸਫਾਈ ਦਾ ਤੋਹਫਾ ਦੇਵੇਗੀ ਕੱਲ੍ਹ, ਤਿਆਰੀਆਂ ਮੁਕੰਮਲ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਬੇਹੱਦ ਆਸਥਾ ਤੇ ਵਿਸ਼ਵਾਸ ਨਾਲ ਸਜੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਐਤਵਾਰ ਨੂੰ ਇੱਕ ਵਾਰ ਫਿਰ ਗੁਰੂ ਦ੍ਰੋਣ ਨਗਰੀ ਗੁਰੂਗ੍ਰਾਮ ਨੂੰ ਸਫਾਈ ਦਾ ਤੋਹਫਾ ਦੇਣ ਜਾ ਰਹੀ ਹੈ। ਸਫਾਈ ਮਹਾਂ ਅਭਿਆਨ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਤੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ਨਿੱਚਰਵਾਰ ਨੂੰ ਹੀ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਸਮੇਤ ਰਾਜਾਂ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ਪਹਿਨ ਕੇ ਸੇਵਾਦਾਰ ਭਾਈ-ਭੈਣਾਂ ਝਾੜੂ, ਬੱਠਲ, ਕਹੀ, ਖੁਰਪੀ ਸਫਾਈ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਲੈ ਕੇ ਬੱਸਾਂ, ਕਾਰਾਂ, ਕਰੂਜਰ ਸਮੇਤ ਸੁਵਿਧਾ ਅਨੁਸਾਰ ਆਪਣੇ-ਆਪਣੇ ਵਾਹਨਾਂ ’ਚ ਸਵਾਰ ਹੋ ਕੇ ਗੁਰੂਗ੍ਰਾਮ ਪਹੁੰਚ ਰਹੇ ਹਨ।

ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ਵਿੱਚ 17 ਦਸੰਬਰ 2011 ਨੂੰ ਗੁਰੂਗ੍ਰਾਮ ਨੂੰ 3 ਲੱਖ ਤੋਂ ਵੱਧ ਸੇਵਾਦਾਰਾਂ ਵੱਲੋਂ 7 ​​ਘੰਟਿਆਂ ਵਿੱਚ ਗੰਦਗੀ ਮੁਕਤ ਕੀਤਾ ਗਿਆ ਸੀ।

ਡੇਰਾ ਸੱਚਾ ਸੌਦਾ ਦੇ ਬੁਲਾਰੇ ਸੰਦੀਪ ਕੌਰ ਇੰਸਾਂ ਅਤੇ ਜਤਿੰਦਰ ਖੁਰਾਣਾ ਇੰਸਾਂ ਨੇ ਦੱਸਿਆ ਕਿ ਸਫਾਈ ਮਹਾਂ ਅਭਿਆਨ ਤਹਿਤ ਪੂਰੇ ਗੁਰੂਗ੍ਰਾਮ ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਜ਼ੋਨਾਂ ਨੂੰ ਅੱਗੇ ਸਬ-ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਹਰ ਜ਼ੋਨ ਵਿੱਚ ਸੂਬਾ ਪੱਧਰੀ ਸਾਧ-ਸੰਗਤ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਅਭਿਆਨ ਦੀ ਸ਼ੁਰੂਆਤ 6 ਮਾਰਚ ਨੂੰ ਸਵੇਰੇ 9 ਵਜੇ ਸਾਊਥ ਸਿਟੀ-2 ਨਾਮਚਰਚਾ ਘਰ ਗੁਰੂਗ੍ਰਾਮ ਦੇ ਸਾਹਮਣੇ ਕੀਤੀ ਜਾਵੇਗੀ। ਇਸ ਦੌਰਾਨ ਸਾਫ-ਸਫ਼ਾਈ ਲਈ ਸਾਧ-ਸੰਗਤ ਝਾੜੂ, ਬੱਠਲ, ਕਹੀ, ਦਾਤੀ ਆਦਿ ਸਮਾਨ ਖੁਦ ਲੈ ਕੇ ਪਹੁੰਚੇਗੀ। ਇਸ ਦੇ ਨਾਲ ਹੀ ਸਾਧ-ਸੰਗਤ ਦੀ ਸਹੂਲਤ ਦੇ ਮੱਦੇਨਜ਼ਰ ਹਰ ਜੋਨ ਵਿੱਚ ਫਸਟ ਏਡ ਸੈਂਟਰ ਬਣਾਏ ਗਏ ਹਨ, ਜਿਸ ਵਿੱਚ ਪੈਰਾ ਮੈਡੀਕਲ ਸਟਾਫ਼ ਅਤੇ ਡਾਕਟਰਾਂ ਦੀਆਂ ਟੀਮਾਂ ਆਪਣੀਆਂ ਸੇਵਾਵਾਂ ਦੇਣਗੀਆਂ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਨੇ ਪਿਛਲੇ ਮਹੀਨੇ 21 ਦਿਨ ਇਸ ਸ਼ਹਿਰ ’ਚ ਆਪਣੇ ਪਵਿੱਤਰ ਚਰਨ ਕਮਲ ਟਿਕਾਏ ਤਾਂ ਸਾਧ-ਸੰਗਤ ਆਪਣੇ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਅਤਿ ਵਿਆਕੁਲ ਸੀ ਪਰ ਕਾਨੂੰਨ ਤੇ ਅਨੁਸ਼ਾਸਨ ਦੀ ਪਾਲਣਾ ਕਰਦਿਆਂ ਸਾਧ-ਸੰਗਤ ਨੇ ਆਪਣੀ ਭਾਵਨਾਵਾਂ ਨੂੰ ਕਾਬੂ ’ਚ ਰੱਖ ਕੇ ਗੁਰੂਗ੍ਰਾਮ ਨਾ ਜਾਣ ਦਾ ਫੈਸਲਾ ਲਿਆ ਸੀ। ਪਰ ਇਸ ਪਵਿੱਤਰ ਨਗਰੀ ਦੇ ਦਰਸ਼ਨਾਂ ਲਈ ਸਾਧ-ਸੰਗਤ ਦੀ ਤੜਫ ਜਿਓਂ ਦੀ ਤਿਓਂ ਹੈ ਜਿਸ ਦੀ ਪੂਰਤੀ ਲਈ ਸਾਧ-ਸੰਗਤ ਨੇ ਬੀਤੀ 28 ਫਰਵਰੀ ਨੂੰ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਪੂਜਨੀਕ ਗੁਰੂ ਜੀ ਜਿਸ ਨਗਰ ’ਚ ਰੁਕੇ ਅਸੀ ਉਸ ਨਗਰ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਤੇ ਪੂਜਨੀਕ ਗੁਰੂ ਜੀ ਦੇ ਉੱਥੇ ਪਧਾਰਨ ਦੀ ਖੁਸ਼ੀ ’ਚ ਸਫਾਈ ਮਹਾਂ ਅਭਿਆਨ ਚਲਾਉਣਾ ਚਾਹੁੰਦੇ ਹਾਂ। ਇਸੇ ਕੜੀ ’ਚ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੂੰ ਗੁਰੂਗ੍ਰਾਮ ਪ੍ਰਸ਼ਾਸਨ ਤੋਂ 6 ਮਾਰਚ ਨੂੰ ਸਫਾਈ ਮਹਾਂ ਅਭਿਆਨ ਚਲਾਉਣ ਦੀ ਆਗਿਆ ਮਿਲੀ ਹੈ।

cleanliness-campaign-in-Gurugram

32 ਵੱਡੇ ਸ਼ਹਿਰਾਂ ਵਿੱਚ ਸਫਾਈ ਮਹਾਂ ਅਭਿਆਨ ਚਲਾ ਚੁੱਕੀ ਹੈ ਸਾਧ-ਸੰਗਤ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜੂਰੀ ’ਚ ‘ਹੋ ਪਿ੍ਰਥਵੀ ਸਾਫ, ਮਿਟੇ ਰੋਗ ਅਭਿਸ਼ਾਪ’ ਮੁਹਿੰਮ ਤਹਿਤ 17 ਦਸੰਬਰ 2011 ’ਚ ਗੁਰੂਗ੍ਰਾਮ ਨੂੰ 3 ਲੱਖ ਤੋਂ ਵੱਧ ਸੇਵਾਦਾਰਾਂ ਵੱਲੋਂ 7 ਘੰਟਿਆਂ ’ਚ ਗੰਦਗੀ ਮੁਕਤ ਕੀਤਾ ਗਿਆ ਸੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇਸ਼ ਦੀ ਰਾਜਧਾਨੀ ਦਿੱਲੀ, ਜੈਪੁਰ, ਪੁਰੀ, ਕੋਟਾ, ਗੁਰੂਗ੍ਰਾਮ, ਸਰਸਾ, ਜੋਧਪੁਰ, ਕੋਟਾ, ਹੌਂਸ਼ੰਗਾਬਾਦ, ਪੁਰੀ (ਉੜੀਸਾ), ਹਿਸਾਰ, ਰਿਸ਼ੀਕੇਸ਼, ਗੰਗਾ ਜੀ ਅਤੇ ਹਰਿਦੁਆਰ, ਅਜਮੇਰ, ਪੁਸ਼ਕਰ, ਰੋਹਤਕ, ਫਰੀਦਾਬਾਦ, ਨਰੇਲਾ (ਦਿੱਲੀ), ਕਰਨਾਲ, ਕੈਥਲ, ਨੋਇਡਾ, ਨਵੀਂ ਦਿੱਲੀ, ਸੀਕਰ (ਰਾਜ), ਅਲਵਰ, ਦੌਸਾ, ਸਵਾਈ ਮਾਧੋਪੁਰ (ਰਜਿ.), ਸ਼ਿਓਪੁਰ (ਮੱਧ ਪ੍ਰਦੇਸ਼), ਟੋਂਕ (ਰਜਿ.), ਦੇਸ਼ ਦੀ ਵਿੱਤੀ ਰਾਜਧਾਨੀ ਕਹੀ ਜਾਣ ਵਾਲੀ ਮੁੰਬਈ, ਪਾਣੀਪਤ, ਜੈਪੁਰ, ਕਰਨਾਲ ਸਣੇ ਦੇਸ਼ ਦੇ 32 ਵੱਡੇ ਸ਼ਹਿਰਾਂ ਵਿੱਚ ਸਫਾਈ ਮਹਾਂ ਅਭਿਆਨ ਚਲਾ ਚੁੱਕੀ ਹੈ।

ਪੰਜਾਬ ਦੀ ਸਾਧ-ਸੰਗਤ : ਜੋਨ-4, ਧਨਕੋਟ, ਦੇਵੀਲਾਲ ਨਗਰ, ਬਸਾਈ : ਗੁਰੂਗ੍ਰਾਮ ਸਫਾਈ ਮਹਾਂ ਅਭਿਆਨ (6 ਮਾਰਚ, 2022) ਲਈ ਬਲਾਕਾਂ ਦੀ ਜੋਨ ਵਾਇਜ਼ ਡਿਊ਼ਟੀ

1. ਜ਼ਿਲ੍ਹਾ : ਪਟਿਆਲਾ
ਏਰੀਆ : ਜੋਤੀ ਪਾਰਕ

2. ਜ਼ਿਲ੍ਹਾ : ਸੰਗਰੂਰ

ਏਰੀਆ : ਪਿੰਡ ਬਸਈ, ਭਵਾਨੀ ਏਨਕਲੇਵ

3. ਜ਼ਿਲ੍ਹਾ : ਸ੍ਰੀ ਮੁਕਤਸਰ ਸਾਹਿਬ

ਏਰੀਆ : ਦੇਵੀ ਲਾਲ ਨਗਰ

4. ਜ਼ਿਲ੍ਹਾ : ਬਠਿੰਡਾ

ਏਰੀਆ : ਸਬਜੀ ਮੰਡੀ, ਹੀਰਾ ਨਗਰ, ਗਾਂਧੀ ਨਗਰ

5. ਜ਼ਿਲ੍ਹਾ : ਲੁਧਿਆਣਾ

ਏਰੀਆ : ਓਮ ਨਗਰ, ਸ਼ਾਂਤੀ ਨਗਰ, ਰਾਜ ਨਗਰ

6. ਜ਼ਿਲ੍ਹਾ : ਫਾਜ਼ਿਲਕਾ

ਏਰੀਆ : ਲਕਸ਼ਮਣ ਵਿਹਾਰ

7. ਜ਼ਿਲ੍ਹਾ : ਫਿਰੋਜ਼ਪੁਰ

ਏਰੀਆ : ਸੈਕਟਰ: 9/9ਏ

8. ਜ਼ਿਲ੍ਹਾ : ਮਾਨਸਾ

ਏਰੀਆ : ਖੰਡਸਾ, ਸਰਸਵਤੀ ਏਨਕਲੇਵ

9. ਜ਼ਿਲ੍ਹਾ : ਮੋਗਾ

ਏਰੀਆ : ਸੈਕਟਰ: 4/7

10. ਜ਼ਿਲ੍ਹਾ : ਬਰਨਾਲਾ

ਏਰੀਆ : ਅਰਜੁਨ ਨਗਰ

11. ਜ਼ਿਲ੍ਹਾ : ਮੋਹਾਲੀ, ਚੰਡੀਗੜ੍ਹ

ਏਰੀਆ : 4/8 ਮਰਲਾ

12. ਜ਼ਿਲ੍ਹਾ/ਬਲਾਕ : ਫਤਹਿਗੜ੍ਹ ਸਾਹਿਬ, ਗੁਰਦਾਸਪੁਰ

ਏਰੀਆ : ਸ਼ਿਵਾ ਜੀ ਨਗਰ

13. ਜ਼ਿਲ੍ਹਾ/ਬਲਾਕ : ਜਲੰਧਰ, ਨਵਾਂ ਸ਼ਹਿਰ, ਮਹਿਲਾ ਚੌਂਕ ਬਲਾਕ

ਏਰੀਆ : ਸੈਕਟਰ: 10/10ਏ

14. ਜ਼ਿਲ੍ਹਾ : ਫਰੀਦਕੋਟ, ਅੰਮ੍ਰਿਤਸਰ

ਏਰੀਆ : ਸੈਕਟਰ: 37/37ਏ

15. ਜ਼ਿਲ੍ਹਾ/ਬਲਾਕ : ਹੁਸ਼ਿਆਰਪੁਰ, ਕਪੂਰਥਲਾ, ਤਰਨਤਾਰਨ, ਸਮਾਣਾ ਬਲਾਕ

ਏਰੀਆ : ਕਾਦੀਪੁਰ, ਗਾਡੋਲੀ, ਗੜੀ

ਗੁਰੂਗ੍ਰਾਮ ਸਫ਼ਾਈ ਮਹਾਂ ਅਭਿਆਨ ਸਬੰਧੀ ਜ਼ਰੂਰੀ ਹਦਾਇਤਾਂ

1. ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ ਕਾਰਨ ਕਿਸੇ ਵੀ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਅਸੁਵਿਧਾ ਨਾ ਹੋਵੇ ਜੀ
2. ਜੋ ਤੁਸੀਂ ਵਾਹਨ ਲੈ ਕੇ ਜਾਓਗੇ, ਉਨ੍ਹਾਂ ਕਾਰਨ ਵੀ ਕਿਤੇ ਵੀ ਜਾਮ ਨਹੀਂ ਲੱਗਣਾ ਚਾਹੀਦਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਟੈ੍ਰਫ਼ਿਕ ਵਿਵਸਥਾ ਪ੍ਰਭਾਵਿਤ ਹੋਵੇ ਜੀ
3 ਜੋ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਹਨ, ਉਨ੍ਹਾਂ ਨੇ ਵਰਦੀ ਪਹਿਨ ਕੇ ਹੀ ਜਾਣਾ ਹੈ ਜੀ
4. ਜ਼ਿਆਦਾ ਬਜ਼ੁਰਗ ਅਤੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਨਹੀਂ ਜਾਣਾ
5. ਮੌਸਮ ਅਨੁਸਾਰ ਆਪਣੇ ਕੱਪੜੇ ਨਾਲ ਲੈ ਕੇ ਜਾਓ
6. ਖਾਣ-ਪੀਣ ਦਾ ਸਾਮਾਨ (ਲੰਗਰ, ਮਿੱਠਾ ਲੰਗਰ, ਆਚਾਰ, ਬਿਸਕੁੱਟ, ਪਾਣੀ) ਆਪਣੇ ਨਾਲ ਲੈ ਕੇ ਜਾਓ ਜਾਂ ਖੁਦ ਵਿਵਸਥਾ ਕਰੋ
7 . ਸਫ਼ਾਈ ਲਈ (ਝਾੜੂ, ਪੱਲੀਆਂ, ਦਾਤੀਆਂ, ਕਹੀਆਂ, ਆਰੀ, ਖੁਰਪੀਆਂ ਆਦਿ ) ਨਾਲ ਲੈ ਕੇ ਜਾਓ
8 . ਬੱਸਾਂ ਅਤੇ ਗੱਡੀਆਂ ’ਤੇ ਸਫ਼ਾਈ ਮਹਾਂ ਅਭਿਆਨ ਵਾਲੇ ਬੈਨਰ ਲੱਗੇ ਹੋਣੇ ਚਾਹੀਦੇ ਹਨ
9. ਦਸ ਸਾਲਾਂ ਤੋਂ ਜ਼ਿਆਦਾ ਪੁਰਾਣਾ ਵਾਹਨ ਨਹੀਂ ਲੈ ਕੇ ਜਾਣਾ
10. ਸਾਰਿਆਂ ਨੇ ਮਾਸਕ ਪਹਿਨਣਾ ਹੈ
11 . ਡੇਰਾ ਸੱਚਾ ਸੌਦਾ ਦੀ ਮਰਿਆਦਾ ਅਤੇ ਅਨੁਸ਼ਾਸਨ ’ਚ ਰਹਿਣਾ ਹੈ, ਜਿੱਥੇ ਤੁਹਾਡੀ ਡਿਊਟੀ ਲੱਗੀ ਹੈ, ਉਥੇ ਤੁਸੀਂ ਸੇਵਾ ਕਰਨੀ ਹੈ ਆਪਣੀ ਡਿਊਟੀ ਛੱਡ ਕੇ ਇੱਧਰ-ਉੱਧਰ ਨਹੀਂ ਜਾਣਾ
12. ਗੁਰੂਗ੍ਰਾਮ ’ਚ ਜ਼ਿਆਦਾ ਪਾਰਕ ਬਣੇ ਹੋਏ ਹਨ, ਉਨ੍ਹਾਂ ਦੀ ਕਟਿੰਗ ਕਰਨ ਲਈ ਬਲਾਕਾਂ ਤੋਂ ਮਾਲੀ ਆਪਣੇ ਕਟਿੰਗ ਵਾਲੇ ਔਜ਼ਾਰ ਆਦਿ ਜ਼ਰੂਰ ਨਾਲ ਲੈ ਕੇ ਜਾਣ
13. ਕਿਸੇ ਨੇ ਆਮ ਜਨਤਾ ਤੋਂ ਕੋਈ ਸਾਮਾਨ ਲੈ ਕੇ ਨਹੀਂ ਖਾਣਾ ਅਤੇ ਨਾ ਹੀ ਕਿਸੇ ਦੇ ਘਰਾਂ ’ਚ ਜਾਣਾ ਹੈ
14. ਸਿਰਫ਼ ਜਨਤਕ ਥਾਵਾਂ ’ਤੇ ਹੀ ਸਫ਼ਾਈ ਕਰਨੀ ਹੈ ਕਿਸੇ ਪ੍ਰਾਈਵੇਟ ਪਲਾਟ, ਗੁਦਾਮ ਆਦਿ ਦੀ ਸਫ਼ਾਈ ਨਹੀਂ ਕਰਨੀ
15. ਤੁਹਾਡੇ ਨਾਲ ਦਵਾਈਆਂ ਮੈਡੀਕਲ (ਫਸਟ ਏਡ) ਦੀ ਸੁਵਿਧਾ ਹੋਣੀ ਚਾਹੀਦੀ ਹੈ
16 . ਕਿਸੇ ਨੇ ਵੀ ਆਪਣੀ ਜਾਨ ਜੋਖ਼ਿਮ ’ਚ ਪਾ ਕੇ ਡੂੰਘੇ ਨਾਲੇ ਅਤੇ ਸੀਵਰੇਜ਼ ਵਾਲੀ ਥਾਂ ਸੇਵਾ ਨਹੀਂ ਕਰਨੀ
17 . ਆਪਣੇ-ਆਪਣੇ ਖੇਤਰ ’ਚ ਸਵੇਰੇ 8 ਵਜੇ ਪਹੁੰਚ ਜਾਣਾ ਹੈ ਅਤੇ 9 ਵਜੇ ਅਰਦਾਸ (ਬੇਨਤੀ) ਲਾ ਕੇ ਅਤੇ ਨਾਅਰਾ ਬੋਲ ਕੇ ਸਫਾਈ ਮਹਾਂ ਅਭਿਆਨ ਸ਼ੁਰੂ ਕਰ ਦੇਣਾ ਹੈ ਜੀ
ਨੋਟ : – ਸਾਰੇ ਜਿੰਮੇਵਾਰ ਹਿਦਾਇਤਾਂ ਸਾਰੀ ਸਾਧ-ਸੰਗਤ ਤੱਕ ਪਹੁੰਚਾਉਣ ਜੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ