ਜੱਟੂ ਇੰਜੀਨੀਅਰ ਨੇ ਚਮਕਾਈ ਦਿੱਲੀ

9 ਘੰਟਿਆਂ ‘ਚ
ਹੂੰਝਿਆ ਕੋਨਾ-ਕੋਨਾ
ਕੌਮੀ ਰਾਜਧਾਨੀ ਨੂੰ ਮਿਲਿਆ ਸਫ਼ਾਈ ਦਾ ਚੌਥਾ ਤੋਹਫ਼ਾ
ਵਾਤਾਵਰਨ ਸ਼ੁੱਧ ਹੋਵੇਗਾ, ਤਾਂ ਤੰਦਰੁਸਤੀ ਆਵੇਗੀ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼
ਨਵੀਂ ਦਿੱਲੀ,


ਕਰਨਾਲ ਨੂੰ ਸਫ਼ਾਈ ਦਾ ਤੋਹਫ਼ਾ ਦੇਣ ਤੋਂ ਬਾਅਦ ਅਗਲੀ ਸਵੇਰੇ ਜੱਟੂ ਇੰਜੀਨੀਅਰ ਦੀ ਪਵਿੱਤਰ ਹਜ਼ੂਰੀ ‘ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਦੇਸ਼ ਦੇ ਦਿਲ ਦਿੱਲੀ ਨੂੰ ਗੰਦਗੀ ਮੁਕਤ ਕੀਤਾ ਸਵੱਛ ਭਾਰਤ ਅਭਿਆਨ ਤੇ ‘ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ’ ਦੇ 32ਵੇਂ ਗੇੜ ‘ਚ ਅੱਜ ਕੌਮੀ ਰਾਜਧਾਨੀ ਨੂੰ ਸਫ਼ਾਈ  ਦਾ ਚੌਥਾ ਤੋਹਫ਼ਾ ਮਿਲਿਆ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਡੀਆ ਗੇਟ ਤੋਂ  ਸਫ਼ਾਈ ਮਹਾਂ ਅਭਿਆਨ ਦਾ ਸ਼ੁੱਭ ਆਰੰਭ ਕੀਤਾ ਇਸ ਤੋਂ ਬਾਅਦ ਪੂਰੀ ਦਿੱਲੀ ‘ਚ ਸਫ਼ਾਈ ਮਹਾਂ ਅਭਿਆਨ ਸ਼ੁਰੂ ਹੋ ਗਿਆ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ 6 ਲੱਖ ਤੋਂ ਵੱਧ ਸੇਵਾਦਾਰਾਂ ਨੇ ਲਗਾਤਾਰ 9 ਘੰਟਿਆਂ ਤੱਕ ਗਰਮੀ ਦੀ ਪਰਵਾਹ ਕੀਤੇ ਬਿਨਾ ਦਿੱਲੀ ਦੇ ਪਾਰਕ, ਚੌਰਾਹੇ, ਗਲੀਆਂ ਤੇ ਸੜਕਾਂ ਦੇ ਕਿਨਾਰਿਆਂ ਨੂੰ ਸਾਫ਼-ਸੁਥਰਾ ਬਣਾ ਦਿੱਤਾ ਕੁਝ ਹੀ ਘੰਟਿਆਂ ‘ਚ ਦਿੱਲੀ ਦੀਆਂ ਸੜਕਾਂ ਤੇ ਗਲੀਆਂ ਤੋਂ ਟਨਾਂ ਮੂੰਹੀਂ ਕੂੜਾ ਕੱਢ ਕੇ ਢੇਰ ਲਾ ਦਿੱਤਾ ਸਫ਼ਾਈ ਮਹਾਂ ਅਭਿਆਨ ਸ਼ੁਰੂ ਹੋਣ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਨੇ ਇੰਡੀਆ ਗੇਟ ‘ਤੇ ਅਮਰ ਜਵਾਨ ਜੋਤੀ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਸ ਮੌਕੇ ਵਿਦੇਸ਼ ਰਾਜ ਮੰਤਰੀ ਸਾਬਕਾ ਜਨਰਲ ਵੀਕੇ ਸਿੰਘ, ਦਿੱਲੀ ਦੇ ਭਾਜਪਾ ਪ੍ਰਧਾਨ ਤੇ ਸਾਂਸਦ ਮਨੋਜ ਤਿਵਾੜੀ, ਸਾਂਸਦ ਅਨੁਰਾਗ ਠਾਕੁਰ, ਪੂਜਨੀਕ ਗੁਰੂ ਜੀ ਦੀ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਨੇ ਵੀ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਸਮਾਰੋਹ ਸਥਾਨ ‘ਤੇ ਪਹੁੰਚੇ, ਜਿੱਥੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਲੱਖਾਂ ਸੇਵਾਦਾਰ ਝਾੜੂ ਤੇ ਸਫ਼ਾਈ ਦੇ ਹੋਰ ਉਪਕਰਨ ਲੈ ਕੇ ਉਨ੍ਹਾਂ ਦੀ  ਉਡੀਕ ਕਰ ਰਹੇ ਸਨ ਪੂਜਨੀਕ ਗੁਰੂ ਜੀ ਨੇ ਸਫ਼ਾਈ ਮਹਾਂ ਅਭਿਆਨ ‘ਚ ਪੁੱਜੇ ਸੇਵਾਦਾਰਾਂ ਨੂੰ ਆਪਣੇ ਪਵਿੱਤਰ ਅਸ਼ੀਰਵਾਦ ਨਾਲ ਨਿਹਾਲ ਕੀਤਾ ਇਸ ਤੋਂ ਬਾਅਦ ਪੂਜਨੀਕ ਗੁਰੂ ਜੀ, ਵਿਦੇਸ਼ ਰਾਜ ਮੰਤਰੀ ਜਨਰਲ ਵੀ. ਕੇ. ਸਿੰਘ, ਦਿੱਲੀ ਦੇ ਭਾਜਪਾ ਪ੍ਰਧਾਨ ਤੇ ਸਾਂਸਦ ਮਨੋਜ ਤਿਵਾੜੀ, ਸਾਂਸਦ ਅਨੁਰਾਗ ਠਾਕੁਰ, ਭਾਜਪਾ ਦੇ ਕੌਮੀ ਉਪ ਪ੍ਰਧਾਨ ਸ਼ਿਆਮ ਜਾਂਝੂ, ਭਾਜਪਾ ਦੇ ਕੌਮੀ ਜਨਰਲ ਸਕੱਤਰ ਡਾ. ਅਨਿਲ ਜੈਨ ਤੇ ਪੂਜਨੀਕ ਗੁਰੂ ਜੀ ਦੀ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਨੇ ਝਾੜੂ ਲਾ ਕੇ ਸਫ਼ਾਈ ਮਹਾਂ ਅਭਿਆਨ ਦਾ ਸ਼ੁੱਭ ਆਰੰਭ ਕੀਤਾ ਪੂਜਨੀਕ ਗੁਰੂ ਜੀ ਤੇ ਹੋਰ ਪਤਵੰਤਿਆਂ ਨੇ ਸਫ਼ਾਈ ਮਹਾਂ ਅਭਿਆਨ ਸਬੰਧੀ ਸਲੋਗਨ ਲਿਖੇ ਗੁਬਾਰੇ ਛੱਡੇ ਪੂਜਨੀਕ ਗੁਰੂ ਜੀ ਨੇ ਝੰਡੀ ਦਿਖਾ ਕੇ ਸੇਵਾਦਾਰਾਂ ਨੂੰ ਪੂਰੀ ਤਨਦੇਹੀ ਨਾਲ ਸਫ਼ਾਈ ਮਹਾਂ ਅਭਿਆਨ ‘ਚ ਜੁਟ ਜਾਣ ਦਾ ਸੱਦਾ ਦਿੱਤਾ


ਸਫ਼ਾਈ ਮਹਾਂ ਅਭਿਆਨ ਦੇ ਉਦਘਾਟਨ ਮੌਕੇ ਪੂਜਨੀਕ ਗੁਰੂ ਜੀ ਨੇ ਆਪਣੇ ਸੰਬੋਧਨ ‘ਚ ਫ਼ਰਮਾਇਆ ਕਿ ਇਹ ਸਫ਼ਾਈ ਦਾ ਮਹਾਂਕੁੰਭ ਹੈ ਸਾਡੇ ਧਰਮ ਗ੍ਰੰਥਾਂ ਪਵਿੱਤਰ ਵੇਦਾਂ ਨੇ ਵੀ ਸਫ਼ਾਈ ਦੇ ਮਹੱਤਵ ਨੂੰ ਮੰਨਿਆ ਹੈ ਉਨ੍ਹਾਂ ‘ਚ ਦੱਸਿਆ ਗਿਆ ਹੈ ਕਿ ਜੇਕਰ ਵਾਤਾਵਰਨ ਸ਼ੁੱਧ ਹੋਵੇਗਾ ਤਾਂ ਇਨਸਾਨ ਦੀ ਬੁੱਧੀ ਵਿਵੇਕ ਸ਼ੁੱਧ ਹੋਵੇਗੀ ਤੇ ਬਿਮਾਰੀਆਂ ਨਹੀਂ ਆਉਣਗੀਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਲ 2011 ‘ਚ ਦਿੱਲੀ ਤੋਂ ਹੀ ਸਫ਼ਾਈ ਮਹਾਂ ਅਭਿਆਨ ਸ਼ੁਰੂ ਕੀਤੇ ਗਏ ਸਨ, ਉਸ ਸਮੇਂ ਦਿੱਲੀ ‘ਚ ਡੇਂਗੂ ਫੈਲਿਆ ਹੋਇਆ ਸੀ ਸਫ਼ਾਈ ਮਹਾਂ ਅਭਿਆਨ ਤੋਂ ਬਾਅਦ ਡੇਂਗੂ ਦੇ ਮਾਮਲਿਆਂ ‘ਚ ਕਾਫ਼ੀ ਕਮੀ ਆਈ ਸੀ


ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਮ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਸੇਵਾਦਾਰ ਫ਼ਾਰਮ ਵੀ ਭਰਵਾਉਂਦੇ ਹਨ, ਜਿਸ ‘ਚ ਉਨ੍ਹਾਂ ਆਪਣੇ ਆਲੇ-ਦੁਆਲੇ ਦੇ ਖੇਤਰ ਨੂੰ ਸਾਫ਼-ਸੁਥਰਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਸਾਡੀ ਕੋਸ਼ਿਸ਼ ਹੈ ਕਿ ਦਿੱਲੀ ਸਫ਼ਾਈ ‘ਚ ਪਹਿਲੇ ਨੰਬਰ ‘ਤੇ ਹੋਵੇ ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਉਨ੍ਹਾਂ ਸਫ਼ਾਈ ਮਹਾਂ ਅਭਿਆਨ ਦੀ ਸ਼ੁਰੂਆਤ ਕੀਤੀ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਨੂੰ ਅਪਣਾ ਕੇ ਦੇਸ਼ ਦੇ ਕੋਨੇ-ਕੋਨੇ ‘ਚ ਪਹੁੰਚਾਇਆ ਹੈ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਸਰਕਾਰ ਆਗਿਆ ਤੇ ਸਹਿਯੋਗ ਦੇਵੇ ਤਾਂ ਉਹ ਯਮੁਨਾ ਜੀ ਦੀ ਸਫ਼ਾਈ ਵੀ ਕਰਵਾ ਸਕਦੇ ਹਨ


ਜ਼ੁਰਮਾਨੇ ਨਾਲ ਬਦਲ ਸਕਦੀ ਹੈ ਬੁਰੀ ਆਦਤ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਸਰਕਾਰ ਗੰਦਗੀ ਫੈਲਾਉਣ  ਵਾਲਿਆਂ ‘ਤੇ ਥੋੜ੍ਹਾ ਜ਼ੁਰਮਾਨਾ ਲਾ ਦੇਵੇ ਤਾਂ ਲੋਕ ਗੰਦਗੀ ਫੈਲਾਉਣ ਦੀ ਬੁਰੀ ਆਦਤ ਛੱਡ ਦੇਣਗੇ ਤੇ ਸਰਕਾਰ ਦਾ ਖਜਾਨਾ ਵੀ ਭਰੇਗਾ ਸੇਵਾਦਾਰਾਂ ਨੂੰ ਪਵਿੱਤਰ ਅਸ਼ੀਰਵਾਦ ਨਾਲ ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਪਰਮਾਤਮਾ ਉਦੋਂ ਕ੍ਰਿਪਾ ਕਰਦਾ ਹੈ ਜਦੋਂ ਅਸੀਂ ਕਰਮ ਕਰਦੇ ਹਾਂ ਵੇਦਾਂ ਦਾ ਵੀ ਇਹੀ ਸਾਰ ਹੈ ਕਿ ਹਿੰਮਤ ਕਰੇ ਇਨਸਾਨ, ਤਾਂ ਸਹਾਇਤਾ ਕਰੇ ਭਗਵਾਨ

ਸਿਆਸੀ ਆਗੂਆਂ ਕੀਤੀ ਸ਼ਲਾਘਾ
ਸਫ਼ਾਈ ਮਹਾਂ ਅਭਿਆਨ ਦੀ ਸ਼ੁਰੂਆਤ ਮੌਕੇ ਸਿਆਸੀ ਆਗੂਆਂ ਨੇ ਵੀ ਮੌਜ਼ੂਦਗੀ ਦਰਜ ਕਰਵਾਈ ਇਸ ਦੌਰਾਨ ਭਾਜਪਾ ਸਮੇਤ ਕਈ ਪਾਰਟੀਆਂ ਦੇ ਆਗੂਆਂ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਨਿਸਵਾਰਥ ਸੇਵਾ ਜਜ਼ਬੇ ਨੂੰ ਦੇਖ ਕੇ ਕਿਹਾ ਕਿ ਵਾਕਿਆਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲੋਕ ਭਲਾਈ ਦੇ ਕਾਰਜਾਂ ‘ਚ ਤਨ, ਮਨ ਤੇ ਧਨ ਨਾਲ ਜੁਟੀ ਹੋਈ ਹੈ
ਇਸ ਦੌਰਾਨ ਕੁਝ ਸਿਆਸੀ ਮਾਹਿਰਾਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ :

19 ਮਈ ਨੂੰ ਰਿਲੀਜ਼ ਹੋਵੇਗੀ ਫਿਲਮ ‘ਜੱਟੂ ਇੰਜੀਨੀਅਰ’
19 ਮਈ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਜੱਟੂ ਇੰਜੀਨੀਅਰ’ ਦੇ ਵਿਸ਼ੇ ‘ਚ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਾਮੇਡੀ ‘ਤੇ ਅਧਾਰਿਤ ਇਸ ਫਿਲਮ ਦਾ ਮੁੱਖ ਥੀਮ ਸਵੱਛ ਭਾਰਤ ਹੈ ਫਿਲਮ ‘ਚ ਦਿਖਾਇਆ ਗਿਆ ਹੈ ਕਿ ਆਲਸੀ ਲੋਕਾਂ ਦਾ ਪਿੰਡ ਕਿਵੇਂ ਸੁਧਰ ਕੇ ਆਤਮ ਨਿਰਭਰ ਬਣਦਾ ਹੈ ਤੇ ਦੇਸ਼ ਦੇ ਵਿਕਾਸ ‘ਚ ਸਹਿਯੋਗ ਕਰਦਾ ਹੈ