ਰੋਹਤਕ ਵਿੱਚ 3 ਅਪ੍ਰੈਲ ਨੂੰ ਸਫਾਈ ਮਹਾਂ ਅਭਿਆਨ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਇੱਕ ਵਾਰ ਫਿਰ ਰੋਹਤਕ ਦੀ ਇਤਿਹਾਸਕ ਧਰਤੀ ਨੂੰ 3 ਅਪ੍ਰੈਲ ਨੂੰ ਸਫਾਈ ਮਹਾਂ ਅਭਿਆਨ ਚਲਾ ਕੇ ਸਫ਼ਾਈ ਦਾ ਤੋਹਫ਼ਾ ਦੇਣ ਜਾ ਰਹੀ ਹੈ। ਦੱਸ ਦੇਈਏ ਕਿ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ 9ਵੇਂ ਰੂਹਾਨੀ ਪੱਤਰ ਵਿੱਚ ਡੇਰਾ ਸੱਚਾ ਸੌਦਾ ਪ੍ਰਬੰਧਕਾਂ ਨੂੰ ਸਾਧ-ਸੰਗਤ ਦੀਆਂ ਇੱਛਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਬੰਧ ਵਿੱਚ ਪ੍ਰਸ਼ਾਸਨ ਤੋਂ ਪ੍ਰਵਾਨਗੀ ਲੈਣ ਲਈ ਕਿਹਾ ਸੀ। ਜਿਸ ‘ਤੇ ਡੇਰਾ ਸੱਚਾ ਸੌਦਾ ਮੈਨੇਜਮੈਂਟ ਵੱਲੋਂ ਰੋਹਤਕ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਫਾਈ ਮਹਾਂ ਅਭਿਆਨ ਸਬੰਧੀ ਮਨਜ਼ੂਰੀ ਲਈ ਗਈ ਹੈ। ਸਫਾਈ ਮਹਾਂ ਅਭਿਆਨ ਦੀ ਸੂਚਨਾ ਮਿਲਦਿਆਂ ਹੀ ਸਾਧ-ਸੰਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਹਰ ਕੋਈ ਝਾੜੂ, ਟੋਚਨ, ਗੱਟੀ, ਕੱਸੀ ਆਦਿ ਸਫ਼ਾਈ ਦੇ ਸੰਦ ਲੈ ਕੇ ਆਪਣੀਆਂ ਤਿਆਰੀਆਂ ਵਿੱਚ ਜੁੱਟ ਗਏ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੋਹਤਕ ਵਿਖੇ 13 ਫਰਵਰੀ 2013 ਨੂੰ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ‘ਚ ‘ਹੋ ਪ੍ਰਿਥਵੀ ਸਾਫ, ਮਿਟੇ ਰੋਗ ਅਭਿਸ਼ਾਪ’ ਮੁਹਿੰਮ ਤਹਿਤ 3 ਲੱਖ ਸੇਵਾਦਾਰਾਂ ਨੇ ਗੰਦਗੀ ਮੁਕਤ ਕੀਤਾ ਸੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇਸ਼ ਦੀ ਰਾਜਧਾਨੀ ਦਿੱਲੀ, ਜੈਪੁਰ, ਪੁਰੀ, ਕੋਟਾ, ਗੁਰੂਗ੍ਰਾਮ, ਸਰਸਾ, ਜੋਧਪੁਰ, ਕੋਟਾ, ਹੌਂਸ਼ਗਾਬਾਦ, ਪੁਰੀ (ਉੜੀਸਾ), ਹਿਸਾਰ, ਰਿਸ਼ੀਕੇਸ਼, ਗੰਗਾਜੀ ਅਤੇ ਹਰਿਦੁਆਰ, ਅਜਮੇਰ, ਪੁਸ਼ਕਰ, ਰੋਹਤਕ, ਫਰੀਦਾਬਾਦ, ਨਰੇਲਾ (ਦਿੱਲੀ), ਕਰਨਾਲ, ਕੈਥਲ, ਨੋਇਡਾ, ਨਵੀਂ ਦਿੱਲੀ, ਸੀਕਰ (ਰਾਜ.), ਅਲਵਰ, ਦੌਸਾ, ਸਵਾਈ ਮਾਧੋਪੁਰ (ਰਾਜ.), ਸ਼ਿਓਪੁਰ (ਮੱਧ ਪ੍ਰਦੇਸ਼), ਟੋਂਕ (ਰਾਜ.), ਦੇਸ਼ ਦੀ ਵਿੱਤੀ ਰਾਜਧਾਨੀ ਕਹੀ ਜਾਣ ਵਾਲੀ ਮੁੰਬਈ, ਪਾਣੀਪਤ, ਜੈਪੁਰ, ਕਰਨਾਲ, ਸਮੇਤ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ 33 ਸਫਾਈ ਮਹਾਂ ਅਭਿਆਨ ਕਰ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ