ਮਾਮਲਾ ਟੀਵੀ ਚੈਨਲ ਵੱਲੋਂ ਮਹਾਂਰਿਸ਼ੀ ਵਾਲਮੀਕਿ ਜੀ ਸਬੰਧੀ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ | District Fazilka
ਫਾਜ਼ਿਲਕਾ (ਰਜਨੀਸ਼ ਰਵੀ)। ਇੱਕ ਨਿੱਜੀ ਟੀ ਵੀ ਚੈਨਲ ਵੱਲੋਂ ਮਹਾਂਰਿਸ਼ੀ ਵਾਲਮੀਕਿ ਜੀ ਦੇ ਨਾਲ ਸਬੰਧਤ ਟੀਵੀ ਸੀਰੀਅਲ ‘ਰਾਮ ਸੀਆ ਕੇ ਲਵਕੁਸ਼’ ‘ਚ ਵਾਲਮੀਕ ਜੀ ਦੇ ਜੀਵਨ ਨਾਲ ਸਬੰਧੀ ਤੱਥਾਂ ਨੂੰ ਕਥਿਤ ਤੌਰ ‘ਤੇ ਤੋੜ ਮਰੋੜ ਕੇ ਵਿਖਾਏ ਜਾਣ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ‘ਤੇ ਜ਼ਿਲ੍ਹਾ ਫਾਜ਼ਿਲਕਾ ‘ਚ ਕਈ ਥਾਈਂ ਝੜਪਾਂ ਹੋਈਆਂ ਇਹ ਬੰਦ ਵਾਲਮਿਕੀ ਭਾਈਚਾਰੇ ਵੱਲੋਂ ਕਰਵਾਇਆ ਗਿਆ ਬੀਤੀ ਰਾਤ ਫਾਜ਼ਿਲਕਾ ਸ਼ਹਿਰ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ ਤਾਂ ਸਵੇਰੇ ਵੇਲੇ ਸ਼ਹਿਰ ਬੰਦ ਸੀ ਪਰ ਮਗਰੋਂ ਬੰਦ ਦੇ ਸੱਦੇ ਨੂੰ ਵਾਪਸ ਲੈਣ ਦੀਆਂ ਖਬਰਾ ਨਾਲ ਬਜ਼ਾਰ ਖੁੱਲ੍ਹਣੇ ਸੁਰੂ ਹੋ ਗਏ ਤਾਂ ਕੁਝ ਲੋਕਾਂ ਨੇ ਦੁਕਾਨਾਂ ਫਿਰ ਤੋਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਦੁਕਾਨਦਾਰਾਂ ਅਤੇ ਪ੍ਰਦਰਸ਼ਨਕਾਰੀਆਂ ‘ਚ ਵਿਵਾਦ ਪੈਦਾ ਹੋ ਗਿਆ ਇਸ ਦੌਰਾਨ ਬੰਦ ਦੇ ਸਮਰਥਕਾਂ ਵੱਲੋਂ ਦੁਕਾਨਾਂ ਦਾ ਸਮਾਨ ਖਿੰਡਾਉਣ ਅਤੇ ਭੰਨ-ਤੋੜ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। (District Fazilka)
ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ
ਫਾਜ਼ਿਲਕਾ ਦੇ ਵਪਾਰ ਮੰਡਲ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਵਾਲਮਿਕੀ ਭਾਈਚਾਰੇ ਵੱਲੋਂ ਬੰਦ ਦੀ ਮੁਨਿਆਦੀ ਕਰਵਾਈ ਗਈ ਸੀ, ਜਿਸ ਦਾ ਵਪਾਰ ਮੰਡਲ ਨੇ ਪੂਰਾ ਸਮਰਥਨ ਕੀਤਾ ਸੀ ਉਨ੍ਹਾਂ ਕਿਹਾ ਕਿ ਅੱਜ ਸਵੇਰੇ ਉਕਤ ਭਾਈਚਾਰੇ ਵੱਲੋਂ ਦੁਕਾਨਾਂ ਖੋਲ੍ਹ ਲੈਣ ਦੀ ਦੁਕਾਨਦਾਰਾਂ ਨੂੰ ਗੱਲ ਕਹੀ ਗਈ ਸੀ ਤਾਂ ਦੁਕਾਨਾਂ ਖੋਲ੍ਹੀਆਂ ਸਨ ਪਰ ਹਾਲੇ ਬਜ਼ਾਰ ਖੁੱਲ੍ਹ ਹੀ ਰਿਹਾ ਸੀ ਕਿ ਕੁਝ ਸ਼ਰਾਰਤੀ ਅਨਸਰ ਆਏ ਅਤੇ ਮੈਹਰੀਆਂ ਬਾਜ਼ਾਰ ‘ਚ ਸਥਿਤ ਪ੍ਰੇਮ ਕਰਿਆਨੇ ਵਾਲੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਆਖਿਆ ਕਿ ਜਦ ਉਕਤ ਦੁਕਾਨਦਾਰ ਨੇ ਉਕਤ ਨੌਜਵਾਨਾਂ ਨੂੰ ਇਸ ਸਬੰਧੀ ਰੋਕਿਆ ਤਾਂ ਉਨ੍ਹਾਂ ਨੇ ਦੁਕਾਨ ਦਾ ਸਮਾਨ ਖਿਲਾਰ ਦਿੱਤਾ ਅਤੇ ਦੁਕਾਨ ‘ਤੇ ਭੰਨਤੋੜ ਕੀਤੀ ਵਪਾਰ ਮੰਡਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ‘ਤੇ ਥਾਣਾ ਸਿਟੀ ਦੇ ਇੰਚਾਰਜ਼ ਨਵਦੀਪ ਸਿੰਘ ਭੱਟੀ ਪੁਲਿਸ ਪਾਰਟੀ ਸਮੇਤ ਆਏ ਅਤੇ ਉਕਤ ਨੌਜਵਾਨਾਂ ਤੇ ਕਾਰਵਾਈ ਕਰਨ ਦੀ ਥਾਂ ਦੁਕਾਨਦਾਰਾਂ ਨਾਲ ਬਹਿਸ ਕਰਨ ਲੱਗ ਗਏ। ਐਸਐਸਪੀ ਦਫ਼ਤਰ ਦੇ ਸਾਹਮਣੇ ਵਰ੍ਹਾਈਆਂ ਇੱਟਾਂਫਾਜਿਲਕਾ ਵਪਾਰ ਮੰਡਲ ਦੇ ਆਗੂਆਂ ਨੇ ਦੱਸਿਆ ਕਿ ਥਾਣਾ ਸਿਟੀ ਇੰਚਾਰਜ ਵੱਲੋਂ ਗੱਲ ਨਾ ਸੁਣਨ ਕਾਰਨ ਜਦੋਂ ਉਹ ਇਕੱਠੇ ਹੋ ਕੇ ਫਾਜ਼ਿਲਕਾ ਦੇ ਐਸ.ਐਸ.ਪੀ. ਨੂੰ ਮਿਲਣ ਲਈ ਗਏ ਤਾਂ ਦਫ਼ਤਰ ਅੰਦਰ ਜਾਣ ਵੇਲੇ ਅੱਗਿਓਂ ਵਾਲਮਿਕੀ ਭਾਈਚਾਰੇ ਦੇ ਲੋਕ ਆ ਗਏ ਇਸ ਦੌਰਾਨ ਉੱਥੇ ਹੀ ਕੁਝ ਵਿਅਕਤੀਆਂ ਨੇ ਦੁਕਾਨਦਾਰਾਂ ‘ਤੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਂਜਿਸ ਨਾਲ ਕੁਝ ਦੁਕਾਨਦਾਰਂ ਜ਼ਖ਼ਮੀ ਹੋ ਗਏ।
ਅਬੋਹਰ ‘ਚ ਟਕਰਾਅ ਟਲਿਆ, 1 ਵਜੇ ਤੱਕ ਬੰਦ ਰਹੀਆਂ ਦੁਕਾਨਾਂ
ਇੱਕ ਟੀਵੀ ਚੈਨਲ ‘ਤੇ ਦਿਖਾਏ ਜਾਣ ਵਾਲੇ ਨਾਟਕ ਦੇ ਵਿਰੋਧ ਸਬੰਧੀ ਵਾਲਮੀਕਿ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਨਾਲ ਅਬੋਹਰ ਸ਼ਹਿਰ ‘ਚ ਬਾਅਦ ਦੁਪਹਿਰ ਇੱਕ ਵਜੇ ਤੱਕ ਦੁਕਾਨਾਂ ਬੰਦ ਰਹੀਆਂ ਵਾਲਮੀਕਿ ਭਾਈਚਾਰੇ ਵੱਲੋਂ ਦੇਰ ਰਾਤ ਬੰਦ ਦਾ ਸੁਨੇਹਾ ਦਿੱਤਾ ਗਿਆ ਸੀ ਪਰ ਦਿਨ ਚੜ੍ਹਦਿਆਂ ਹੀ ਇਸਦਾ ਪਤਾ ਲੱਗਣ ‘ਤੇ ਦੁਕਾਨਦਾਰਾਂ ਨੇ ਭਾਰੀ ਰੋਸ ਜਤਾਇਆ। (District Fazilka)
ਪ੍ਰਸ਼ਾਸਨ ਨੇ ਮਾਮਲਾ ਵਧਣ ਤੋਂ ਰੋਕਣ ਲਈ ਵਾਲਮੀਕ ਭਾਈਚਾਰੇ ਦੇ ਆਗੂਆਂ ਅਤੇ ਬਜ਼ਾਰ ਐਸੋਸੀਏਸ਼ਨ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਸਹਿਮਤੀ ਕਰਵਾਈ ਗਈ ਸਾਰੇ ਦੁਕਾਨਦਾਰ 1 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਰੱਖਣਗੇ ਕਿਉਂਕਿ ਦੁਕਾਨਦਾਰਾਂ ਦੀ ਇਹ ਦਲੀਲ਼ ਸੀ ਕਿ ਸ਼ਹਿਰ ਬੰਦ ਦੀ ਪਹਿਲਾਂ ਸੂਚਨਾ ਨਾ ਦਿੱਤੇ ਜਾਣ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਵੇਗਾ ਇਸ ਫੈਸਲੇ ਮੁਤਾਬਿਕ ਸ਼ਹਿਰ ‘ਚ 1 ਵਜੇ ਤੱਕ ਦੁਕਾਨਾਂ ਬੰਦ ਰੱਖੀਆਂ ਗਈਆਂ। (District Fazilka)
ਕਾਰਵਾਈ ਕਰਵਾਉਣ ਲਈ ਵਪਾਰੀਆਂ ਲਾਇਆ ਧਰਨਾ
ਐਸਐਸਪੀ ਦਫ਼ਤਰ ਕੋਲ ਹਮਲਾ ਹੋਣ ਤੋਂ ਗੁੱਸੇ ‘ਚ ਆਏ ਵਪਾਰੀਆਂ ਨੇ ਫਾਜ਼ਿਲਕਾ-ਅਬੋਹਰ ਰੋਡ ‘ਤੇ ਡੀਸੀ ਦਫ਼ਤਰ ਦੇ ਸਾਹਮਣੇ ਕੁਝ ਸਮੇਂ ਲਈ ਜਾਮ ਵੀ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਮਾਮਲਾ ਵਧਦਾ ਵੇਖਕੇ ਅਧਿਕਾਰੀਆਂ ਨੇ ਵਪਾਰੀਆਂ ਦੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਅਤੇ ਐਸ.ਐਸ.ਪੀ. ਫਾਜ਼ਿਲਕਾ ਭੁਪਿੰਦਰ ਸਿੰਘ ਨਾਲ ਮੀਟਿੰਗ ਕਰਵਾਈ ਗਈ ਮੀਟਿੰਗ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ, ਪ੍ਰਫੁੱਲ ਚੰਦਰ ਨਾਗਪਾਲ, ਲੱਕੀ ਠਠਈ, ਰਾਜਨ ਕੁੱਕੜ ਆਦਿ ਨੇ ਬੰਦ ਦੌਰਾਨ ਸਮਰਥਨ ਦੇਣ ਦੇ ਬਾਵਜੂਦ ਭੰਨ-ਤੋੜ ਅਤੇ ਹਮਲਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਦੁਕਾਨਦਾਰਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸ਼ਰਾਰਤੀ ਅਨਸਰਾਂ ਖਿਲਾਫ਼ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਦੁਕਾਨਦਾਰਾਂ ਨੇ ਆਖਿਆ ਕਿ ਹਮਲਾਵਰਾਂ ਖਿਲਾਫ਼ ਕਾਰਵਾਈ ਨਾ ਹੋਣ ਤੱਕ ਉਹ ਦੁਕਾਨਾਂ ਬੰਦ ਰੱਖਣਗੇ।