ਅਰੁਣਾਚਲ ‘ਚ LAC ਨੇੜੇ ਭਾਰਤੀ ਫੌਜ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ

LAC in Arunachal

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਅਰੁਣਾਚਲ ਪ੍ਰਦੇਸ਼ ‘ਚ ਅਸਲ ਕੰਟਰੋਲ ਰੇਖਾ (LAC) ‘ਤੇ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ (LAC in Arunachal) ਹੋ ਗਈ। ਨਿਊਜ਼ ਏਜੰਸੀ ਏਐਨਆਈ ਦੀ ਜਾਣਕਾਰੀ ਅਨੁਸਾਰ, ਤਵਾਂਗ ਸੈਕਟਰ ਵਿੱਚ ਐਲਏਸੀ ‘ਤੇ ਦੋਵਾਂ ਸੈਨਾਵਾਂ ਵਿਚਾਲੇ ਇਹ ਝੜਪ 9 ਦਸੰਬਰ ਦੀ ਰਾਤ ਨੂੰ ਹੋਈ ਸੀ। ਇਸ ਝੜਪ ਵਿੱਚ ਦੋਵੇਂ ਫ਼ੌਜਾਂ ਦੇ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਤਵਾਂਗ ਸੈਕਟਰ ‘ਚ ਹੋਈ ਇਸ ਝੜਪ ‘ਚ ਦੋਵਾਂ ਪਾਸਿਆਂ ਦੇ ਕੁਝ ਜਵਾਨ ਮਾਮੂਲੀ ਜ਼ਖਮੀ ਹੋ ਗਏ। 6 ਜ਼ਖਮੀ ਜਵਾਨਾਂ ਨੂੰ ਇਲਾਜ ਲਈ ਗੁਹਾਟੀ ਹਸਪਤਾਲ ਲਿਆਂਦਾ ਗਿਆ ਹੈ।

ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਤਵਾਂਗ ਵਿੱਚ ਐਲਏਸੀ ਤੱਕ ਪਹੁੰਚਣਾ ਚਾਹੁੰਦੀ ਸੀ। ਚੀਨੀ ਸੈਨਿਕਾਂ ਦੇ ਇਸ ਕਦਮ ਦਾ ਉੱਥੇ ਤਾਇਨਾਤ ਭਾਰਤੀ ਸੈਨਿਕਾਂ ਨੇ ਸਖ਼ਤ ਵਿਰੋਧ ਕੀਤਾ। ਇਸ ਦੌਰਾਨ ਦੋਵਾਂ ਫੌਜਾਂ ਵਿਚਾਲੇ ਝੜਪ ਵੀ ਹੋਈ। ਹਾਲਾਂਕਿ, ਭਾਰਤ ਦੇ ਸੈਨਿਕਾਂ ਨੇ ਐਲਏਸੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਚੀਨੀ ਫੌਜੀਆਂ ਨੂੰ ਪਿੱਛੇ ਧੱਕ ਦਿੱਤਾ।

2006 ਤੋਂ ਚੱਲ ਰਿਹਾ ਹੈ ਵਿਵਾਦ

ਘਟਨਾ ਤੋਂ ਬਾਅਦ ਕਮਾਂਡਰ ਪੱਧਰ ਦੀ ਗੱਲਬਾਤ ਹੋਈ ਅਤੇ ਦੋਵਾਂ ਪਾਸਿਆਂ ਦੇ ਸੈਨਿਕ ਉੱਥੋਂ ਪਿੱਛੇ ਹਟ ਗਏ। ਇਸ ਖੇਤਰ ਵਿਚ ਦੋਵੇਂ ਫ਼ੌਜਾਂ ਕੁਝ ਹਿੱਸਿਆਂ ‘ਤੇ ਆਪੋ-ਆਪਣੇ ਦਾਅਵੇ ਕਰਦੀਆਂ ਰਹੀਆਂ ਹਨ। ਇਹ ਵਿਵਾਦ 2006 ਤੋਂ ਚੱਲ ਰਿਹਾ ਹੈ। ਇਸ ਤੋਂ ਪਹਿਲਾਂ 15 ਜੂਨ 2020 ਨੂੰ ਲੱਦਾਖ ਦੀ ਗਲਵਾਨ ਘਾਟੀ ‘ਚ ਦੋਹਾਂ ਫੌਜਾਂ ਵਿਚਾਲੇ ਹੋਈ ਝੜਪ ‘ਚ 20 ਭਾਰਤੀ ਫੌਜੀ ਮਾਰੇ ਗਏ ਸਨ, ਜਦੋਂਕਿ 38 ਚੀਨੀ ਫੌਜੀ ਮਾਰੇ ਗਏ ਸਨ। ਹਾਲਾਂਕਿ ਚੀਨ ਨੇ 4 ਸੈਨਿਕਾਂ ਦੇ ਮਾਰੇ ਜਾਣ ਦੀ ਗੱਲ ਸਵੀਕਾਰ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here