ਮੀਂਹ ਦੇ ਪਾਣੀ ‘ਚ ਡੁੱਬਦੇ ਸ਼ਹਿਰ
ਬਰਸਾਤ ਦਾ ਮੌਸ਼ਮ ਸ਼ੁਰੂ ਹੁੰਦੇ ਹੀ ਦੇਸ਼ ਭਰ ‘ਚ ਜਲ ਥਲ ਦੀਆਂ ਖ਼ਬਰਾਂ ਦਾ ਹੜ੍ਹ ਆ ਜਾਂਦਾ ਹੈ ਪਿਛਲੇ ਦਿਨੀਂ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹੋਈ ਬਰਸਾਤ ਨੇ ਸਾਰੇ ਇੰਤਜਾਮਾਂ ਦੀ ਪੋਲ ਖੋਲ੍ਹ ਦਿੱਤੀ ਗੋਡਿਆਂ ਤੱਕ ਪਾਣੀ ‘ਚ ਡੁੱਬੀ ਦਿੱਲੀ ਦੀਆਂ ਤਸਵੀਰਾਂ ਪੂਰੇ ਦੇਸ਼ ਨੇ ਦੇਖੀਆਂ ਇਹ ਓਹੀ ਦਿੱਲੀ ਹੈ
ਜਿਸ ਦੀ ਤੁਲਨਾ ਦੁਨੀਆ ਦੇ ਵਿਕਸਿਤ ਸ਼ਹਿਰਾਂ ਨਾਲ ਕੀਤੀ ਜਾਂਦੀ ਹੈ ਦੇਖਿਆ ਜਾਵੇ ਤਾਂ ਜਲ ਥਲ ਦੀ ਸਮੱਸਿਆ ਦੇਸ਼ ਦੇ ਲਗਭਗ ਹਰ ੇਛੋਟੇ ਵੱਡੇ ਸ਼ਹਿਰ ਦੀ ਹੈ ਜ਼ਰਾ ਜਿੰਨੀ ਬਰਸਾਤ ਵੀ ਸ਼ਹਿਰਵਾਸੀਆਂ ਲਈ ਮੁਸੀਬਤ ਬਣ ਜਾਂਦੀ ਹੈ ਸ਼ਹਿਰਾਂ ‘ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ ਪਰ ਤਸਵੀਰ ਦਾ ਦੂਜੇ ਪਾਸੇ ਦੁਖ਼ਦ ਪਹਿਲੂ ਇਹ ਹੈ ਕਿ ਹਰ ਸਾਲ ਬਰਸਾਤ ‘ਚ ਸ਼ਾਸਨ ਪ੍ਰਸ਼ਾਸਨ ਵੱਲੋਂ ਲੰਮੇ ਚੌੜੇ ਵਾਅਦੇ ਕੀਤੇ ਜਾਂਦੇ ਹਨ, ਪਰ ਬਰਸਾਤ ਦਾ ਮੌਸਮ ਬੀਤਣ ਨਾਲ ਹੀ ਸਾਰੀਆਂ ਗੱਲਾਂ ਅਗਲੇ ਸਾਲ ਲਈ ਭੁਲਾ ਦਿੱਤੀਆਂ ਜਾਂਦੀਆਂ ਹਨ
ਸਵਾਲ ਇਹ ਹੈ ਕਿ ਆਖ਼ਰਕਾਰ ਮਾਮੂਲੀ ਬਰਸਾਤ ‘ਚ ਹੀ ਸਾਡੇ ਸ਼ਹਿਰ ਤਾਲਾਬ ਦੀ ਤਰ੍ਹਾਂ ਕਿਉਂ ਨਜ਼ਰ ਲੱਗਦੇ ਹਨ? ਕਿਉਂ ਸ਼ਹਿਰ ਜਲ ਥਲ ਹੋ ਜਾਂਦੇ ਹਨ? ਦਿੱਲੀ ‘ਚ ਮਾਨਸੂਨ ਦੀ ਪਹਿਲੀ ਬਰਸਾਤ ਸਾਧਾਰਨ ਤੋਂ ਵੀ ਕਾਫ਼ੀ ਘੱਟ ਸੀ ਅਜਿਹੀ ਬਰਸਾਤ ‘ਚ ਹੀ ਜਲ ਥਲ ਐਨਾ ਹੋਇਆ ਕਿ ਕਨਾਟ ਪਲੇਸ ਨਾਲ ਲੱਗਦੇ ਮਿੰਟੋ ਰੋਡ ਦੇ ਅੰਡਰਪਾਸ ‘ਚ ਇੱਕ ਬੱਸ ਫ਼ਸ ਗਈ, ਆਟੋਰਿਕਸ਼ਾ ਅਤੇ ਟੈਂਪੂ ਵੀ ਪਾਣੀ ਦੇ ਪਾਰ ਨਹੀਂ ਨਿਕਲ ਸਕੇ ਪਾਣੀ ਦੇ ਵਹਾਅ ਕਾਰਨ ਇੱਕ ਟੈਂਪੂ ਡਰਾਇਵਰ ਦੀ ਮੌਤ ਹੋ ਗਈ
ਕੁਝ ਹੋਰ ਮੌਤਾਂ ਹੋਰ ਥਾਵਾਂ ‘ਤੇ ਵੀ ਹੋਈਆਂ ਹਨ ਇਸ ਤੋਂ ਇਲਾਵਾ, ਰਾਜਧਾਨੀ ਦੇ ਪ੍ਰਮੁੱਖ ਆਈਟੀਓ ਚੈੱਕ ਤੋਂ ਕੁਝ ਦੂਰੀ ‘ਤੇ ਹੀ ਅੰਨਾ ਨਗਰ ‘ਚ ਕੁਝ ਕੱਚੇ ਮਕਾਨ ਪਾਣੀ ਨਾਲ ਢਹਿ ਢੇਰੀ ਹੋ ਗਏ ਅਤੇ ਪਾਣੀ ਦੇ ਤੇਜ਼ ਵਹਾਅ ‘ਚ ਘਰਾਂ ਦਾ ਬਹੁਤ ਕੁਝ ਵਹਿ ਗਿਆ ਝੌਂਪੜੀ ਵਾਸੀਆਂ ‘ਚ ਵੀ 8-10 ਅਜਿਹੀਆਂ ਸਨ, ਜੋ ਸੈਲਾਬ ਵਰਗੀ ਬਰਸਾਤ ਨਹੀਂ ਝੱਲ ਸਕੀਆਂ ਅਤੇ ਜ਼ੀਮਨਦੋਜ਼ ਹੋ ਗਈਆਂ ਉਨ੍ਹਾਂ ਘਰਾਂ ‘ਚ ਰਹਿਣ ਵਾਲਿਆਂ ਦਾ ਆਸ਼ਿਆਨਾ ਬਰਸਾਤ ਨੇ ਵਹਾ ਦਿੱਤਾ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਬਰਸਾਤੀ ਪਾਣੀ, ਨਾਲੀਆਂ ਦੀ ਸਫ਼ਾਈ, ਡ੍ਰੇਨੇਜ਼ ਸਿਸਟਮ, ਸੀਵਰੇਜ਼ ਅਤੇ ਹੜ੍ਹ ਕੰਟਰੋਲ ਦਾ ਜਿੰਮਾ 17 ਸਰਕਾਰੀ ਏਜੰਸੀਆਂ ਕੋਲ ਹੈ ਵਿਡੰਬਨਾ ਇਹ ਹੈ ਕਿ 1976 ਤੋਂ ਬਾਅਦ ਦਿੱਲੀ ਦੇ ਡ੍ਰੇਨੇਜ਼ ਸਿਸਟਮ ਦੀ ਸਮੀਖਿਆ ਕਰਕੇ ਕੋਈ ਰਿਪੋਰਟ ਹੀ ਤਿਆਰ ਨਹੀਂ ਕੀਤੀ ਗਈ
ਬੀਤੇ ਸਾਲ ਬਰਸਾਤ ਬਹੁਤ ਘੱਟ ਹੋਈ, ਲਿਹਾਜ਼ਾ ਪੋਲ ਨਹੀਂ ਖੁੱਲ੍ਹ ਸਕੀ, ਪਰ ਇਸ ਵਾਰ ਇੱਕ ਝਟਕੇ ‘ਚ ਹੀ ਦਿੱਲੀ ਦੇ ਵਿਕਾਸ ਦਾ ਚਿਹਰਾ ਉਜਾਗਰ ਕਰ ਦਿੱਤਾ ਹੈ ਅਸਲ ‘ਚ ਇਸ ਬਰਸਾਤ ਨੇ ਦਿੱਲੀ ਸ਼ਹਿਰ ਦੇ ਵਿਕਾਸ ਨਾਲ ਨਾਲ ਪੂਰੀ ਵਿਵਸਥਾ ਨੂੰ ਪਾਣੀ ਪਾਣੀ ਕਰ ਦਿੱਤਾ ਹਰ ਸਾਲ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵੀ ਡੁੱਬਦੀ ਹੈ ਡੁੱਬਣ ‘ਤੇ ਹਾਹਾਕਾਰ ਮੱਚਦੀ ਹੈ, ਇੱਕ ਦੂਜੇ ‘ਤੇ ਦੋਸ਼ ਲੱਗਦੇ ਹਨ ਅਤੇ ਬਰਸਾਤ ਖ਼ਤਮ ਹੁੰਦੇ ਹੀ ਸਾਰੇ ਯਤਨ ਵੀ ਖ਼ਤਮ ਹੋ ਜਾਂਦੇ ਹਨ ਦੇਸ਼ ਦੇ ਜਿਆਦਾਤਰ ਮਹਾਂਨਗਰਾਂ ਦਿੱਲੀ, ਕੋਲਕਾਤਾ, ਮਦਰਾਸ, ਮੁੰਬਈ, ਪਟਨਾ, ਲਖਨਾਊ, ਪਰਿਆਗਰਾਜ , ਬਨਾਰਸ, ਬੈਂਗਲੁਰੂ, ਇੰਦੌਰ, ਭੋਪਾਲ, ਹੈਦਰਾਬਾਦ, ਰਾਇਪੁਰ, ਜੈਪੁਰ, ਅੰਮ੍ਰਿਤਸਰ, ਲੁਧਿਆਣਾ ਆਦਿ ਮਹਾਂਨਗਰਾਂ ਅਤੇ ਸ਼ਹਿਰਾਂ ‘ਚ ਜਲ ਨਿਕਾਸੀ ਦੀ ਸਮੁੱਚੀ ਵਿਵਸਥਾ ਨਹੀਂ ਹੈ
ਮੁੰਬਈ ‘ਚ ਮਿੱਠੀ ਨਦੀ ਦੇ ਉਲਝਣ ਨਾਲ ਅਤੇ ਸੀਵਰੇਜ਼ ਦੀ 50 ਸਾਲ ਪੁਰਾਣੀ ਸੀਵਰੇਜ ਵਿਵਸਥਾ ਦੇ ਖਸਤਾ ਹਾਲਤ ਹੋਣ ਕਾਰਨ ਹੜ੍ਹ ਦੇ ਹਾਲਾਤ ਹੁਣ ਆਮ ਗੱਲ ਬਣ ਗਈ ਹੈ ਬੈਂਗਲੁਰੂ ‘ਚ ਪੁਰਾਣੇ ਤਾਲਾਬਾਂ ਦੀ ਨਾਲ ਗੈਰ ਜ਼ਰੂਰੀ ਛੇੜਛਾੜ ਨੂੰ ਹੜ੍ਹ ਦਾ ਕਾਰਨ ਮੰਨਿਆ ਜਾਂਦਾ ਹੈ ਸ਼ਹਿਰਾਂ ‘ਚ ਹੜ੍ਹ ਰੋਕਣ ਲਈ ਸਭ ਤੋਂ ਪਹਿਲਾ ਕੰਮ ਤਾਂ ਉੱਥੇ ਦੇ ਪਰੰਪਰਿਕ ਜਲ ਸ੍ਰੋਤਾਂ ‘ਚ ਪਾਣੀ ਦੀ ਆਮਦ ਅਤੇ ਨਿਕਾਸੀ ਦੇ ਪੁਰਾਣੇ ਰਸਤਿਆਂ ‘ਚ ਬਣ ਗਏ ਸਥਾਈ ਨਿਰਮਾਣ ਨੂੰ ਹਟਾਉਣ ਦਾ ਕਰਨਾ ਹੋਵੇਗਾ
ਮਹਾਂਨਗਰਾਂ ‘ਚ ਭੂਮੀਗਤ ਸੀਵਰੇਜ਼ ਓਵਰਫਲੋ ਦਾ ਸਭ ਤੋਂ ਵੱਡਾ ਕਾਰਨ ਹੈ ਯੂਪੀ ਦੇ ਜਿਆਦਾਤਰ ਸ਼ਹਿਰਾਂ ‘ਚ ਤਾਲਾਬਾਂ ‘ਤੇ ਨਜ਼ਾਇਜ਼ ਕਬਜੇ ਹੋ ਚੁੱਕੇ ਹਨ ਸ਼ਾਸਨ-ਪ੍ਰਸ਼ਾਸਨ ਦੇ ਯਤਨ ਦੇ ਬਾਵਜੂਦ ਨਜਾਇਜ਼ ਨਿਰਮਾਣ ਅਤੇ ਕਬਜੇ ਰੁਕ ਨਹੀਂ ਰਹੇ ਹਨ ਯੂਪੀ ਦੇ ਜਿਆਦਾਤਰ ਸ਼ਹਿਰਾਂ ‘ਚ ਬਰਸਾਤ ਦੇ ਦਿਨਾਂ ‘ਚ ਗੋਡਿਆਂ ਤੱਕ ਪਾਣੀ ਭਰ ਜਾਣਾ ਆਮ ਗੱਲ ਹੈ
ਬਿਹਾਰ ਦੀ ਰਾਜਧਾਨੀ ਪਟਨਾ ਦੇ ਕਈ ਇਲਾਕੇ ਵੀ ਪਹਿਲੀ ਬਰਸਾਤ ‘ਚ ਪੂਰੀ ਤਰ੍ਹਾਂ ਜਲ ਥਲ ਹੋ ਗਏ ਬਰਸਾਤ ਨੇ ਪਟਨਾ ਨਗਰ ਨਿਗਮ ਦੇ ਉਨ੍ਹਾਂ ਸਾਰੇ ਦਾਅਵਿਆਂ ਦੀ ਹਕੀਕਤ ਨੂੰ ਬਿਆਨ ਕਰ ਦਿੱਤਾ ਹੈ, ਜਿਸ ‘ਚ ਪਿਛਲੇ ਸਾਲ ਤੋਂ ਸਬਕ ਲੈਂਦੇ ਹੋਏ ਇਸ ਵਾਰ ਪਟਨਾ ਨੂੰ ਡੁੱਬਣ ਤੋਂ ਬਚਾਉਣ ਦਾ ਦਾਅਵਾ ਕੀਤਾ ਗਿਆ ਸੀ ਇਹ ਹਾਲਾਤ ਉਦੋਂ ਹਨ ਜਦੋਂ ਪਟਨਾ ਸ਼ਹਿਰ ‘ਚ ਹਰ ਸਾਲ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ ਪਟਨਾ ‘ਚ ਡ੍ਰੇਨੇਜ਼ ਦੀ ਸਮੱਸਿਆ ਇੱਕ ਸਦੀ ਤੋਂ ਵੀ ਜਿਆਦਾ ਪੁਰਾਣੀ ਹੈ
ਹਲਾਂਕਿ ਹੁਣ ਜਲ ਪੱਧਰ ‘ਚ ਜੋ ਪਾਣੀ ਦੀ ਉਚਾਈ ਦਾ ਪੱਧਰ ਹੈ ਉਹ ਸੜਕ ‘ਤੇ ਖੜ੍ਹੇ ਆਦਮੀ ਦੇ ਨੱਕ ਤੋਂ ਉੱਪਰ ਪਹੁੰਚ ਗਿਆ ਹੈ ਰਾਜਧਾਨੀ ਦਿੱਲੀ ਨਾਲ ਲੱਗਦੇ ਕਲਪੁਰਜੇ ਦੀ ਨਗਰੀ ਫ਼ਰੀਦਾਬਾਦ, ਹਰਿਆਣਾ ਦੀ ਆਰਥਿਕ ਰਾਜਧਾਨੀ ਗੁਰੂਗ੍ਰਾਮ ਅਤੇ ਇਨ੍ਹਾਂ ਨਾਲ ਲੱਗਦੇ ਛੋਟੇ ਛੋਟੇ ਸ਼ਹਿਰਾਂ ਪਲਵਲ, ਸੋਹਨਾ, ਇੱਥੋਂ ਤੱਕ ਕਿ ਸਰਸਾ ਤੋਂ ਮਿਲ ਰਹੀਆਂ ਖਬਰਾਂ ਦੱਸਦੀਆਂ ਹਨ ਕਿ ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਇੱਥੋਂ ਦੇ ਲੋਕਾਂ ਨੂੰ ਬਰਸਾਤ ਮਹਿੰਗੀ ਪੈਣ ਵਾਲੀ ਹੈ ਸੜਕਾਂ ਡੁੱਬਣਗੀਆਂ ਹੀ ਡੁੱਬਣਗੀਆਂ ਕਲੋਨੀਆਂ ‘ਚੋਂ ਨਿਕਲਣਾ ਮੁਸ਼ਕਿਲ ਹੋਵੇਗਾ
ਅਸਲ ‘ਚ ਸ਼ਹਿਰਾਂ ‘ਚ ਸੀਵਰੇਜ਼ਾਂ ਅਤੇ ਨਾਲਿਆਂ ਦੀ ਸਫ਼ਾਈ ‘ਚ ਭ੍ਰਿਸ਼ਟਾਚਾਰ ਦਾ ਵੱਡਾ ਮੁੱਦਾ ਹੈ, ਜਿਸ ‘ਤੇ ਕੋਈ ਧਿਆਨ ਨਹੀਂ ਦਿੰਦਾ ਹੈ ਬਰਸਾਤ ਤੋਂ ਪਹਿਲਾਂ ਨਾਲਿਆਂ ਅਤੇ ਨਾਲੀਆਂ ਦੀ ਸਫ਼ਾਈ ਦਾ ਨਾਟਕ ਦੇਸ਼ ਭਰ ‘ਚ ਹੁੰਦਾ ਹੈ, ਇਸ ਦੇ ਬਾਵਜੂਦ ਇਸ ਦੇ ਪਹਿਲੀ ਹੀ ਬਰਸਾਤ ‘ਚ ਸਾਰੇ ਇਤਜਾਮਾਂ ਦੀ ਪੋਲ ਖੁੱਲ੍ਹ ਜਾਂਦੀ ਹੈ ਲਗਭਗ ਹਰ ਰਾਜ ‘ਚ ਇੱਕ ਵਰਗੀ ਨਕਾਰਾ ਵਿਵਸਥਾ ਦੇਖਣ ਨੂੰ ਮਿਲਦੀ ਹੈ ਨਾਲੇ-ਨਾਲੀਆਂ ਦੀ ਕਾਇਦੇ ਨਾਲ ਸਫ਼ਾਈ ਨਾ ਹੋਣ ਤੋਂ ਉਸ ‘ਚ ਕੂੜਾ ਪਿਆ ਰਹਿੰਦਾ ਹੈ ਜਦੋਂ ਬਰਸਾਤ ਦਾ ਪਾਣੀ ਉਸ ‘ਚੋਂ ਲੰਘਦਾ ਹੈ ਤਾਂ ਨਾਲੇ ਭਰ ਜਾਂਦੇ ਹਨ ਪਾਣੀ ਸ਼ਹਿਰ ਦੀਆਂ ਗਲੀਆਂ ‘ਚ ਬਹਿਣ ਲੱਗਦਾ ਹੈ
ਕਈ ਵਾਰ ਤਾਂ ਨਾਲਿਆਂ ਦਾ ਪਾਣੀ ਗਲੀਆਂ ਤੋਂ ਹੋ ਕੇ ਘਰਾਂ ‘ਚ ਵੀ ਵੜ ਜਾਂਦਾ ਹੈ ਇਸ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ ਇਸ ਦੇ ਬਾਵਜੂਦ ਇਸ ਦਾ ਪ੍ਰਸ਼ਾਸਨ ਵੱਲੋਂ ਜ਼ਰੂਰੀ ਕਦਮ ਨਹੀਂ ਉਠਾਇਆ ਜਾਂਦਾ ਸਾਫ਼ ਸਫ਼ਾਈ ਦਾ ਕੰਮ ਕਿਸੇ ਜਿੰਮੇਵਾਰ ਏਜੰਸੀ ਨੂੰ ਸੌਂਪਣਾ ਜ਼ਰੂਰੀ ਹੈ ਨਹੀਂ ਤਾਂ, ਜਿਸ ਤਰ੍ਹਾਂ ਜਲ ਪੱਧਰ ਦੀ ਸਮੱਸਿਆ ਦੇਸ਼ ਭਰ ‘ਚ ਵਧਦੀ ਜਾ ਰਹੀ ਹੈ, ਉਹ ਕਈ ਦੂਜੀਆਂ ਸਮੱਸਿਆਵਾਂ ਦਾ ਕਾਰਨ ਬਣਨਗੀਆਂ ਜਾਣਕਾਰਾਂ ਮੁਤਾਬਿਕ ਕਈ ਕਈ ਦਿਨਾਂ ਤੱਕ ਪਾਣੀ ਭਰਨ ਦੀ ਸਮੱਸਿਆ ਸਾਹਮਣੇ ਆਵੇਗੀ ਜੋ ਆਵਾਜਾਈ ਦੇ ਨਾਲ-ਨਾਲ ਸਿਹਤ ਲਈ ਗੰਭੀਰ ਖ਼ਤਰਾ ਹੋਵੇਗਾ
ਸ਼ਹਿਰਾਂ ‘ਚ ਬੇਕਾਬੂ ਅਤੇ ਬੇਤਰਤੀਬੇ ਵਿਕਾਸ ਨੇ ਜਲ ਪੱਧਰ ਦੀ ਸਮੱਸਿਆ ਨੂੰ ਜਨਮ ਦਿੱਤਾ ਹੈ ਉੱਥੇ ਅਸੀਂ ਹਮਲੇ ਕਰਕੇ ਨਦੀਆਂ ਦਾ ਪ੍ਰਵਾਹ ਭੀੜਾ ਕਰ ਦਿੱਤਾ ਹੈ ਰਹਿੰਦੀ ਕਸਰ ਗਾਦ ਦੇ ਜਮ੍ਹਾਂ ਹੋਣ ਨਾਲ ਉਸ ਦੀ ਘੱਟ ਹੁੰਦੀ ਡੂੰਘਾਈ ਪੂਰਾ ਕਰ ਕਰ ਰਹੀ ਹੈ ਪਹਿਲਾਂ ਨਦੀਆਂ ਦੇ ਕੈਚਮੈਂਟ ‘ਚ ਬਰਸਾਤ ਦੇ ਪਾਣੀ ਨੂੰ ਰੋਕਣ ਦੇ ਸ੍ਰੋਤ ਹੁੰਦੇ ਸਨ, ਤਾਲਾਬ, ਪੋਖ਼ਰ, ਝੀਲ ਬੇਤਰਤੀਬੇ ਵਿਕਾਸ ਨੇ ਤਾਲਾਬ ਅਤੇ ਪੋਖਰਾਂ ਨੂੰ ਗਾਇਬ ਕਰ ਦਿੱਤਾ ਹੈ ਲਿਹਾਜਾ ਬਰਸਾਤ ਦਾ ਪਾਣੀ ਹੁਣ ਰਸਤਾ ਬਣਾਉਂਦਾ ਹੋਇਆ ਬਰਸਾਤ ਦੇ ਤੁਰੰਤ ਬਾਅਦ ਨਦੀਆਂ ‘ਚ ਜਾ ਮਿਲਦਾ ਹੈ ਜੋ ਉਨ੍ਹਾਂ ਨੂੰ ਉਛਲਣ ‘ਤੇ ਮਜ਼ਬੂਰ ਕਰਦਾ ਹੈ
ਪਹਿਲਾਂ ਵੀ ਇਹ ਪਾਣੀ ਨਦੀਆਂ ਤੱਕ ਪਹੁੰਚਾਉਂਦਾ ਸੀ, ਪਰ ਉਹ ਕੰਟਰੋਲ ਹੁੰਦਾ ਸੀ ਉਸ ਨੂੰ ਸਾਲ ਭਰ ਅਸੀਂ ਸਿੰਚਾਈ ਤੋਂ ਲੈ ਕੇ ਤਮਾਮ ਜ਼ਰੂਰਤਾਂ ‘ਚ ਇਸਤੇਮਾਲ ਕਰਦੇ ਸਨ ਭੂ-ਜਲ ਰਿਚਾਰਜ ਹੁੰਦਾ ਰਹਿੰਦਾ ਸੀ ਜੋ ਬਚਦਾ ਸੀ, ਉਹ ਨਦੀਆਂ ‘ਚ ਜਾਂਦਾ ਸੀ ਲਿਹਾਜਾ ਸਾਧਾਰਨ ਬਰਸਾਤ ਹੋਣ ‘ਤੇ ਨਦੀਆਂ ਅਸਾਧਾਰਨ ਰੂਪ ਨਹੀਂ ਦਿਖਾ ਪਾਉਂਦੀ ਸੀ ਸਾਲ 1960 ‘ਚ ਬੈਂਗਲੁਰੂ 262 ਝੀਲਾਂ ਸਨ, ਪਰ ਅੱਜ ਇਨ੍ਹਾ ‘ਚੋਂ ਕੇਵਲ ਦਸ ‘ਚੋਂ ਪਾਣੀ ਹੈ
ਇਸ ਸ਼ਹਿਰ ‘ਚ ਦੋਵੇਂ ਪਾਸੇ ਦੀ ਅਪਸਟ੍ਰੀਮ ਅਤੇ ਡਊਨਸਟਰੀਮ ਝੀਲਾਂ ਸਨ ਅਪਸਟਰੀਮ ਝੀਲਾਂ ਡਾਊਨਸਟਰੀਮ ਝੀਲਾਂ ਨੂੰ ਵੱਖ ਵੱਖ ਨਾਲਿਆਂ ਵੱਲੋਂ ਹੜ੍ਹ ਦੇ ਪਾਣੀ ਨਾਲ ਸਾਫ਼ ਕਰਦੀਆਂ ਸਨ ਹੁਣ ਜਿਆਦਾਤਰ ਨਾਲਿਆਂ ਦਾ ਅਤਿਕਰਮਣ ਹੋ ਗਿਆ ਹੈ ਅਪਸਟ੍ਰੀਮ ਝੀਲਾਂ ਲਈ ਵਾਧੂ ਪਾਣੀ ਦੀ ਨਿਕਾਸੀ ਬੰਦ ਹੋਣ ਨਾਲ ਸ਼ਹਿਰ ‘ਚ ਹੜ੍ਹ ਦੇ ਹਾਲਾਤ ਪੈਦਾ ਹੋ ਰਹੇ ਹਨ ਸ਼ਹਿਰਾਂ ਨੂੰ ਡੋਬਣ ਲਈ ਅਸੀਂ ਚਾਹੇ ਕੁਦਰਤ ਨੂੰ ਦੋਸ਼ ਦੇਈਏ, ਪਰ ਅਸੀਂ ਵੀ ਘੱਟ ਗੁਨਾਹਗਾਰ ਨਹੀਂ ਹਾਂ ਵਕਤ ਰਹਿੰਦੇ ਜੇਕਰ ਮਾਕੂਲ ਇੰਤਜਾਮ ਨਾ ਕੀਤੇ ਗਏ ਤਾਂ ਸ਼ਹਿਰ ਰਹਿਣ ਲਾਇਕ ਨਹੀਂ ਬਚਣਗੇ
ਰਾਜੇਸ਼ ਮਾਹੇਸ਼ਵਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ