ਸਾਡੇ ਨਾਲ ਸ਼ਾਮਲ

Follow us

12.7 C
Chandigarh
Monday, February 2, 2026
More
    Home Breaking News ਸੀਆਈਏ ਟੀਮ ਵੱਲ...

    ਸੀਆਈਏ ਟੀਮ ਵੱਲੋਂ ਇੱਕ ਪਿਸਟਲ, 4 ਜਿੰਦਾ ਕਾਰਤੂਸ ਸਮੇਤ 3 ਕਾਬੂ

    Crime News
    ਸੀਆਈਏ ਟੀਮ ਵੱਲੋਂ ਇੱਕ ਪਿਸਟਲ, 4 ਜਿੰਦਾ ਕਾਰਤੂਸ ਸਮੇਤ 3 ਕਾਬੂ

    ਸੀਆਈਏ ਟੀਮ ਵੱਲੋਂ ਕਾਰ ਸਮੇਤ 3 ਕਥਿਤ ਦੋਸ਼ੀ ਗ੍ਰਿਫਤਾਰ (Crime Newsd)

    (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਪੁਲਿਸ ਨੇ ਤਿੰਨ ਜਣਿਆਂ ਨੂੰ ਪਿਸਤੌਲ ਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ
    ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੂੰ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਉਸ ਵੇਲੇ ਸਾਰਥਿਕ ਸਿੱਧ ਹੋਈ ਜਦੋਂ ਸੀ.ਆਈ.ਏ ਸਟਾਫ ਮਾਹੋਰਾਣਾ ਦੀ ਟੀਮ ਸਮੇਤ ਪੁਲਿਸ ਪਾਰਟੀ ਗਸਤ ਅਤੇ ਚੈਕਿੰਗ ਦੇ ਸਬੰਧ ਕੇਲੋ ਗੇਟ ਮਾਲੇਰਕੋਟਲਾ ਕੋਲ ਮੌਜ਼ੂਦ ਸੀ। Crime News

    ਇਹ ਵੀ ਪੜ੍ਹੋ : ਰਾਜਸਥਾਨ ‘ਚ ਬਿਪਰਜੋਏ ਕਾਰਨ ਭਾਰੀ ਮੀਂਹ, ਪੰਜਾਬ-ਹਰਿਆਣਾ ’ਚ ਵੀ ਮਚਾ ਸਕਦਾ ਹੈ ਤਬਾਹੀ

    ਮੁਖਬਰੀ ਹੋਈ ਕਿ ਸਾਇਅਦ ਸਾਹਮੂਨ ਉਰਫ ਮੂਨ ਪੁੱਤਰ ਮੁਹੰਮਦ ਮਹਿਰਾਜ ਵਾਸੀ ਈਦਗਾਹ ਰੋਡ ਗਰੀਬ ਨਗਰੀ ਮਲੇਰਕੋਟਲਾ, ਨੋਫਿਲ ਉਰਫ ਪੋਪਲੀ ਪੁੱਤਰ ਅਬਦੁਲ ਸਕੂਰ ਵਾਸੀ ਢਾਬ ਮੁਹੱਲਾ ਮਲੇਰਕੋਟਲਾ ਤੇ ਖੁਸ਼ਬੂ ਮੁਹੰਤ ਚੇਲਾ ਰਾਜੂ ਮੁਹੰਤ ਵਾਸੀ ਮੁਹੱਲਾ ਕਮੱਗਰਾ ਲੋਹਾ ਬਜਾਰ ਮਲੇਰਕੋਟਲਾ ਜੋ ਕਿ ਲੜਾਈ ਝਗੜਾ ਕਰਨ ਦੇ ਆਦੀ ਹਨ ਜਿਨ੍ਹਾਂ ਨੇ ਆਪਣੇ ਕੋਲ ਇੱਕ ਪਿਸਟਲ 32 ਬੋਰ ਸਮੇਤ ਰੋਦ ਰੱਖੇ ਹੋਏ ਹਨ। ਅੱਜ ਇਹ ਤਿੰਨੇ ਜਾਣੇ ਕਾਰ ਸਵਿਫਟ ਰੰਗ ਵਿੱਚ ਸਵਾਰ ਹੋ (Crime News) ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਸੂਚਨਾ ’ਤੇ ਕਾਰਵਾਈ ਕਰਦਿਆਂ ਹਰਜਿੰਦਰ ਸਿੰਘ ਇੰਚਾ: ਸੀ ਆਈ ਮਾਹੋਰਣਾ ਨੇ ਆਪਣੀ ਪੁਲਿਸ ਪਾਰਟੀ ਸਮੇਤ ਪੁਲਿਸ ਨਜਦੀਕ ਢਾਬੀ ਪਾਰਕ ਮਲੇਰਕੋਟਲਾ ਰੋਡ ਕੋਲ ਯੋਜਨਾਬੰਦ ਤਾਰੀਕੇ ਨਾਲ ਨਾਕਾ ਬੰਦੀ ਕੀਤੀ ਜਿੱਥੇ ਤਿੰਨੇ ਮੁਲਜ਼ਮਾਂ ਨੂੰ ਕਾਰ ਸਵਿਫਟ ਸਮੇਤ ਕਾਬੂ ਕੀਤਾ ਅਤੇ ਇਨ੍ਹਾਂ ਦੇ ਕਬਜੇ ’ਚੋਂ ਇੱਕ ਪਿਸਟਲ 32 ਸਮੇਤ 04 ਜਿੰਦਾ ਕਾਰਤੂਸ ਬਰਾਮਦ ਕੀਤਾ।

    ਮਾਲੇਰਕੋਟਲਾ : ਫੜੇ ਗਏ ਮੁਲਜ਼ਮ ਪੁਲਿਸ ਪਾਰਟੀ ਨਾਲ।

    LEAVE A REPLY

    Please enter your comment!
    Please enter your name here