ਸੀਆਈਏ ਸਟਾਫ਼ ਨੂੰ ਬਰਾਮਦ ਹੋਈ 9 ਕਰੋੜ ਦੀ heroin

BSF recovers heroin from 2 Indian smugglers

ਸੀਆਈਏ ਸਟਾਫ਼ ਨੂੰ ਬਰਾਮਦ ਹੋਈ 9 ਕਰੋੜ ਦੀ heroin

ਫਿਰੋਜ਼ਪੁਰ, (ਸਤਪਾਲ ਥਿੰਦ) । ਸੀਆਈਏ ਸਟਾਫ਼ ਫਿਰੋਜ਼ਪੁਰ ਨੇ ਬੀਐੱਸਐੱਫ ਦੀ ਚੋਂਕੀ ਡੀਆਰਡੀ ਦੇ ਇਲਾਕੇ ਵਿਚੋਂ 1.895 ਕਿਲੋਗ੍ਰਾਮ ਹੈਰੋਇਨ (heroin) ਬਰਾਮਦ ਕੀਤੀ ਹੈ।  ਸੀਆਈਏ ਸਟਾਫ ਫਿਰੋਜ਼ਪੁਰ ਦੇ ਏਐੱਸਆਈ ਮੰਗਲ ਸਿੰਘ ਨੇ ਦੱਸਿਆ ਕਿ ਪਿੰਡ ਗਜਨੀ ਵਾਲਾ ਵਿਖੇ ਗਸ਼ਤ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬੀਐੱਸਐੱਫ ਦੀ ਚੋਂਕੀ ਡੀਆਰਡੀ ਦੇ ਏਰੀਆ ਵਿੱਚ ਬਾਰਡਰ ਰੋਡ ਦੇ ਨਜ਼ਦੀਕ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਰੱਖੀ ਹੈ ਤਾਂ ਪੁਲਿਸ ਪਾਰਟੀ ਵੱਲੋਂ ਉਕਤ ਜਗ੍ਹਾ ‘ਤੇ ਸਰਚ ਕੀਤੀ ਗਈ ਤਾਂ ਮੌਕੇ ਤੋਂ 1 ਕਿਲੋ 895 ਗ੍ਰਾਮ ਹੈਰੋਇਨ ਬਰਾਮਦ ਹੋਈ। ਹੈਰੋਇਨ ਬਰਾਮਦ ਕਰਨ ਥਾਣਾ ਲੱਖੋ ਕੇ ਬਹਿਰਾਮ ‘ਚ ਅਣਪਛਾਤੇ ਵਿਅਕਤੀ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਬਰਾਮਦ ਹੋਈ ਹੈਰੋਇਨ ਦੀ ਕੀਮਤ 9 ਕਰੋੜ ਰੁਪਏ ਤੋਂ ਵੱਧ ਦੀ ਦੱਸੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

heroin

LEAVE A REPLY

Please enter your comment!
Please enter your name here