ਸਾਡੇ ਨਾਲ ਸ਼ਾਮਲ

Follow us

26.9 C
Chandigarh
Thursday, February 26, 2026
More
    Home ਇੱਕ ਨਜ਼ਰ ਕ੍ਰਿਸ ਗੇਲ ਨੂੰ...

    ਕ੍ਰਿਸ ਗੇਲ ਨੂੰ ਮੌਕਾ ਦੇ ਸਕਦੀ ਹੈ ਕਿੰਗਜ਼ ਇਲੈਵਨ ਪੰਜਾਬ

    ਦੋ ਖਿਡਾਰੀਆਂ ਦੀ ਹੋ ਸਕਦੀ ਹੈ ਟੀਮ ‘ਚੋਂ ਛੁੱਟੀ

    ਦੁਬਈ। ਆਈਪੀਐਲ ‘ਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਕਰ ਰਹੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਇਸ ਸਮੇਂ ਮੁਸ਼ਕਲ ‘ਚ ਹੈ ਤੇ ਇਸ ਮੁਸ਼ਕਲ ‘ਚੋਂ ਕੱਢਣ ਲਈ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਤਿਆਰ ਹਨ। ਕ੍ਰਿਸ ਗੇਲ ਨੂੰ ਅਗਲੇ ਮੈਚ ‘ਚ ਖਿਡਾਇਆ ਜਾ ਸਕਦਾ ਹੈ।

    ਪੰਜਾਬ ਦੀ ਟੀਮ ‘ਚ ਅੱਜ ਦੇ ਮੈਚ ‘ਚ ਦੋ ਬਦਲਾਅ ਕੀਤੇ ਜਾ ਸਕਦੇ ਹਨ।  ਜੇਮਸ ਨੀਸ਼ ਹੁਣ ਤੱਕ ਗੇਂਦਬਾਜ਼ੀ ‘ਚ ਨਾਕਾਮ ਰਹੇ ਹਨ। ਉਸ ਦੀ ਥਾਂ ਗੇਂਦਬਾਜ ਇਸ਼ਾਨ ਪੋਰੇਲ ਨੂੰ ਟੀਮ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਕਰੁਣ ਨਾਇਰ ਦੀ ਜਗ੍ਹਾ ਟੀਮ ‘ਚ ਕ੍ਰਿਸ ਗੇਲ ਨੂੰ ਮੌਕਾ ਮਿਲ ਸਕਦਾ ਹੈ।
    ਟੀ-20 ਦੇ ਮਾਹਿਰ ਬੱਲੇਬਾਜ਼ ਕ੍ਰਿਸ ਗੇਲ ਮੈਚ ਜਿੱਤੂ ਖਿਡਾਰੀ ਹਨ ਉਨ੍ਹਾਂ ਨੂੰ ਟੀਮ ‘ਚ ਖਿਡਾਉਣਾ ਚਾਹੀਦਾ ਹੈ। ਉਹ ਅਜਿਹੇ ਬੱਲੇਬਾਜ਼ ਹਨ ਜੋ ਕੁਝ ਦੇਰ ਟਿਕ ਗਏ ਤਾਂ ਵਿਰੋਧੀ ਗੇਂਦਬਾਜ਼ ਪਾਣੀ ਮੰਗਦੇ ਨਜ਼ਰ ਆਉਂਦੇ ਹਨ।  ਆਈਪੀਐਨ ‘ਚ ਗੇਲ ਦੇ ਨਾਲ ਹੁਣ ਤੱਕ 326 ਛੱਕੇ ਮਾਰਨ ਦਾ ਰਿਡਾਰਕ ਹੈ ਤੇ ਆਈਪੀਐਲ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲਾ ਖਿਡਾਰੀ ਵੀ ਕ੍ਰਿਸ ਗੇਲ ਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.