ਚੀਨ ਦਾ ਦੋਸ਼ ਗਲਤ, ਗੁੰਮਰਾਹ ਕਰਨ ਲਈ ਦੇ ਰਿਹਾ ਹੈ ਗਲਤ ਬਿਆਨ : ਭਾਰਤ
ਨਵੀਂ ਦਿੱਲੀ। ਭਾਰਤ ਨੇ ਚੀਨ ‘ਤੇ ਦੋਸ਼ ਲਾਇਆ ਕਿ ਉਹ ਅਸਲ ਕੰਟਰੋਲ ਰੇਖਾ ‘ਤੇ ਉਸਦੇ ਫੌਜਆਂ ਦੀ ਭੜਕਾਊ ਗਤੀਵਿਧੀਆਂ ਨੂੰ ਲੁਕਾ
ਉਣ ਲਈ ਗੁੰਮਰਾਹ ਕਰਨ ਵਾਲੇ ਬਿਆਨ ਦੇ ਰਿਹਾ ਹੈ ਤੇ ਭਾਰਤੀ ਫੌਜੀਆਂ ਨੇ ਕਦੇ ਵੀ ਅਸਲ ਕੰਟਰੋਲ ਰੇਖਾ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ।
ਰੱਖਿਆ ਮੰਤਰਾਲੇ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਚੀਨ ਦੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਉਸਦੇ ਫੌਜੀ ਅਸਲ ਕੰਟਰੋਲ ਰੇਖਾ ‘ਤੇ ਭੜਕਾਉਣ ਵਾਲੀਆਂ ਗਤੀਵਿਧੀਆਂ ਕਰ ਰਹੇ ਹਨ। ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਚੀਨੀ ਫੌਜੀ ਅਸਲ ਕੰਟਰੋਲ ਰੇਖਾ ‘ਤੇ ਜਿਉਂ ਦੀ ਤਿਉਂ ਸਥਿਤੀ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਭਾਰਤੀ ਫੌਜੀਆਂ ਨੇ ਵਾਰ-ਵਾਰ ਨਾਕਾਮ ਕਰ ਦਿੱਤਾ। ਬਿਆਨ ‘ਚ ਕਿਹਾ ਗਿਆ ਹੈ ਕਿ ਭਾਰਤ ਅਸਲ ਕੰਟਰੋਲ ਰੇਖਾ ‘ਤੇ ਤਣਾਅ ਘੱਟ ਕਰਨ ਤੇ ਸਥਿਤੀ ਆਮ ਬਣਾਉਣ ਵਚਨਬੱਧ ਹੈ ਪਰ ਚੀਨ ਕੰਟਰੋਲ ਉਕਸਾਉਣ ਵਾਲੀਆਂ ਗਤੀਵਿਧੀਆਂ ‘ਚ ਸ਼ਾਮਲ ਹੈ। ਬਿਆਨ ‘ਚ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਫੌਜ ਨੇ ਕਦੇ ਵੀ ਐਲਏਸੀ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਕਦੇ ਫਾਈਰਿੰਗ ਸਮੇਤ ਕੋਈ ਉਕਸਾਉਣ ਵਾਲੀ ਕਾਰਵਾਈ ਕੀਤੀ ਹੈ।
ਮੰਤਰਾਲੇ ਨੇ ਕਿਹਾ ਕਿ ਚੀਨੀ ਫੌਜੀ ਸਮਝੌਤਿਆਂ ਦੀ ਖੁੱਲ੍ਹੇਆਮ ਉਲੰਘਣ ਕਰਦਿਆਂ ਉਕਸਾਉਣ ਵਾਲੀਆਂ ਕਾਰਵਾਈਆਂ ਕਰ ਰਹੇ ਹਨ ਤੇ ਫੌਜ, ਡਿਪਲੋਮੇਟ ਤੇ ਸਿਆਸੀ ਪੱਧਰ ‘ਤੇ ਹੋ ਰਹੀਆਂ ਗੱਲਾਂ ਨੂੰ ਬੇਬੁਨਿਆਦ ਦੱਸ ਰਹੇ ਹਨ। ਭਾਰਤ ਨੇ ਕਿਹਾ ਕਿ ਸੱਤ ਸਤੰਬਰ ਦੇ ਘਟਨਾਕ੍ਰਮ ‘ਚ ਚੀਨੀ ਫੌਜੀਆਂ ਨੇ ਐਲਏਸੀ ‘ਤੇ ਬਣੀ ਸਾਡੀ ਮੂਹਰਲੀ ਚੌਂਕੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਜਿਸ ‘ਤੇ ਭਾਰਤੀ ਫੌਜੀਆਂ ਨੇ ਉਨ੍ਹਾਂ ਰੁਕਣ ਲਈ ਕਿਹਾ ਤਾਂ ਚੀਨੀ ਫੌਜੀਆਂ ਨੇ ਡਰਾਉਣ ਲਈ ਕੁਝ ਰਾਉਂਡ ਫਾਈਰਿੰਗ ਕੀਤੀ ਹਾਲਾਂਕਿ ਗੰਭੀਰ ਸਥਿਤੀ ਦੇ ਬਾਵਜ਼ੂਦ ਭਾਰਤੀ ਫੌਜੀਆਂ ਨੇ ਸੰਯਮ ਤੇ ਸਮਝਦਾਰੀ ਤੇ ਜ਼ਿੰਮੇਵਾਰਨਾ ਢੰਗ ਅਪਣਾਇਆ। ਮੰਤਰਾਲੇ ਕਿਹਾ ਕਿ ਫੌਜ ਸਰਹੱਦ ‘ਤੇ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਵਚਨਬੱਧ ਹੈ ਪਰ ਉਹ ਕੌਮੀ ਏਕਤਾ ਤੇ ਖੁਦਮੁਖਤਿਆਰੀ ਲਈ ਕਿਸੇ ਕੀਮਤ ‘ਤੇ ਸਮਝੌਤਾ ਨਹੀਂ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.