ਚੀਨੀ ਮੁੱਕੇਬਾਜ਼ ਮੈਮੇਤਅਲੀ ਨਾਲ ਭਿੜਨਗੇ ਵਜਿੰਦਰ

Chinese, Boxer, Maitally, Fight, Vijender, sports

ਮੁੰਬਈ: ਭਾਰਤ ਦੇ ਸਟਾਰ ਪ੍ਰੋਫੈਸ਼ਨਲ ਮੁੱਕੇਬਾਜ ਅਤੇ ਉਲੰਪਿਕ ਕਾਂਸੀ ਤਮਗਾ ਜੇਤੂ ਵਜਿੰਦਰ ਸਿੰਘ ਪੰਜ ਅਗਸਤ ਨੂੰ ਦੂਹਰੀ ਖਿਤਾਬੀ ਬਾਊਟ ਵਿੱਚ ਚੀਨ ਦੇ ਫਾਈਟਰ ਜੁਲਫ਼ਕਾਰ ਮੈਮੇਤ ਅਲੀ ਨਾਲ ਭਿੜਨਗੇ।

ਵਜਿੰਦਰ ਡਬਲਿਊਬੀਓ ਏਸ਼ੀਆ ਪੈਸੀਫਿਕ ਮਿਡਲਵੇਟ ਚੈਂਪੀਅਨ ਹਨ ਅਤੇ ਉਹ ਵਰਲੀ ਵਿੱਚ ਐਨਐੱਸਸੀਆਈ ਸਟੇਡੀਅਮ ਵਿੱਚ ਡਬਲਿਊਬੀਓ ਓਰੀਐਂਟਲ ਸੁਪਰ ਮਿਡਲਵੇਟ ਚੈਂਪੀਅਨ ਜੁਲਫ਼ਕਾਰ ਦੇ ਆਹਮੋ ਸਾਹਮਣੇ ਹੋਣਗੇ। ਮੰਗਵਲਾਰ ਨੂੰ ਮੀਡੀਆ ਕਾਨਫਰੰਸ ਇਸ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਵਜਿੰਦਰ ਹੀ ਹਾਜ਼ਰ ਸੀ।

ਬੀਜਿੰਗ ਉਲੰਪਿਕ ਕਾਂਸੀ ਤਮਗਾ ਜੇਤੂ ਵਜਿੰਦਰ ਇਸ ਬਾਊਟ ਲਈ ਆਪਣੇ ਕੋਚ ਲੀ ਬੀਅਰਡ ਨਾਲ ਇੰਗਲੈਂਡ ਦੇ ਮਾਨਚੈਸਟਰ ਵਿੱਚ ਟਰੇਨਿੰਗ ਲੈ ਰਹੇ ਹਨ ਅਤੇ ਇਸ ਦਾ ਪਹਿਲਾ ਟਿਕਟ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਖੁਦ ਇਸ ਮੁੱਕੇਬਾਜ਼ ਨੇ ਪੇਸ਼ ਕੀਤਾ।

LEAVE A REPLY

Please enter your comment!
Please enter your name here