ਪੂਰਬੀ ਲੱਦਾਖ ’ਚ ਚੀਨ ਦੀ ਨਾਫਰਮਾਨੀ

 

ਪੂਰਬੀ ਲੱਦਾਖ ’ਚ ਚੀਨ ਦੀ ਨਾਫਰਮਾਨੀ

ਫੌਜ ਦੀ ਸਮਰੱਥਾ ਵਧਾਉਣਾ ਫੌਜੀ ਨੀਤੀ ਦਾ ਇੱਕ ਹਿੱਸਾ ਹੁੰਦਾ ਹੈ ਇਸ ਨੂੰ ਦੇਖਦਿਆਂ ਇਨ੍ਹੀਂ ਦਿਨੀਂ ਫੌਜੀ ਬਲਾਂ ਨੂੰ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਕਰਨ ਦੇ ਮਕਸਦ ਨਾਲ ਸਾਰੇ ਪੱਧਰਾਂ ’ਤੇ ਹਥਿਆਰਬੰਦ ਫੋਰਸਾਂ ਅਤੇ ਸਬੰਧਿਤ ਅਦਾਰਿਆਂ ਦਾ ਏਕੀਕਰਨ ਯਕੀਨੀ ਕਰਨ ਦੇ ਯਤਨ ਜਾਰੀ ਹਨ ਮੌਜੂਦਾ ਸਮੇਂ ’ਚ ਭਾਰਤ, ਚੀਨ ਅਤੇ ਪਾਕਿਸਤਾਨ ਦੇ ਮਾਮਲੇ ’ਚ ਕਿਤੇ ਜ਼ਿਆਦਾ ਚੌਕਸ ਪ੍ਰਤੀਤ ਹੁੰਦਾ ਹੈ ਨਵੀਆਂ ਤਕਨੀਕਾਂ ਸਬੰਧੀ ਭਾਰਤ ਦੀ ਪਹਿਲ ਇਸ ਮਾਮਲੇ ’ਚ ਕਿਤੇ ਜ਼ਿਆਦਾ ਸ਼ਲਾਘਾਯੋਗ ਹੈ

ਖਰੀਦ ਤੋਂ ਲੈ ਕੇ ਸਵਦੇਸ਼ੀਕਰਨ ਤੱਕ ਦੇ ਮਾਮਲੇ ’ਚ ਸਮਰੱਥਾ ਵਿਕਾਸ ਅਤੇ ਸਿਖਲਾਈ ਨੂੰ ਪਹਿਲ ਦੇਣ ਦੀ ਫ਼ਿਲਹਾਲ ਜ਼ਰੂਰਤ ਵੀ ਹੈ ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਬਹਾਲ ਸਥਿਤੀ ਇਸ ਗੱਲ ਨੂੰ ਹੋਰ ਪੁਖਤਾ ਕਰ ਰਹੀ ਹੈ ਕਿ ਭਾਰਤ ਲਈ ਚੁਣੌਤੀ ਤੁਲਨਾਤਮਕ ਜ਼ਿਆਦਾ ਹੈ ਇੱਕ ਪਾਸੇ ਪਾਕਿਸਤਾਨ ਦੀਆਂ ਅੱਤਵਾਦੀ ਗਤੀਵਿਧੀਆਂ ਸਰਹੱਦ ’ਤੇ ਜਾਰੀ ਹਨ ਤਾਂ ਦੂਜੇ ਪਾਸੇ ਪੂਰਵੀ ਲੱਦਾਖ ’ਤੇ ਹਾਲੇ ਵੀ ਖਿੱਚੋਤਾਣ ਦਾ ਮਾਹੌਲ ਜਾਰੀ ਹੈ ਐਨਾ ਹੀ ਨਹੀਂ ਤਾਲਿਬਾਨੀਆਂ ਦਾ ਹਮਾਇਤੀ ਚੀਨ ਭਵਿੱਖ ’ਚ ਕੀ ਗੁੱਲ ਖਿਡਾਏਗਾ ਇਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਨਹੀਂ ਹੈ

ਭਾਰਤ ਅਤੇ ਚੀਨ ਵਿਚਕਾਰ ਪੂਰਵੀ ਲੱਦਾਖ ’ਚ ਗੱਲਬਾਤ ਦੇ ਬੇਸ਼ੱਕ ਹੀ 13 ਦੌਰ ਹੋ ਚੁੱਕੇ ਹਨ ਪਰ ਚੀਨ ਦਾ ਅੜੀਅਲ ਰਵੱਈਆ ਸਥਿਤੀ ਦਾ ਨਤੀਜਾ ਨਹੀਂ ਨਿੱਕਲਣ ਦੇ ਰਿਹਾ ਜ਼ਿਕਰਯੋਗ ਹੈ ਕਿ ਚੀਨ ਨੇ ਪੂਰਵੀ ਲੱਦਾਖ ’ਚ ਹਾਟ ਸਪਿ੍ਰੰਗ ਅਤੇ ਡੇਪਸਾਂਗ ਤੋਂ ਪਿੱਛੇ ਹਟਣ ਦੇ ਭਾਰਤੀ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਜਾਹਿਰ ਹੈ ਕਿ ਇਨ੍ਹਾਂ ਦੋ ਥਾਵਾਂ ’ਤੇ ਫੌਜਾਂ ਡਟੀਆਂ ਹੋਈਆਂ ਹਨ ਜਦੋਂਕਿ ਚਾਰ ਥਾਵਾਂ ਤੋਂ ਪਿੱਛੇ ਹਟ ਚੁੱਕੀਆਂ ਹਨ

ਜ਼ਿਕਰਯੋਗ ਹੈ ਕਿ ਬੀਤੀ 10 ਅਕਤੂਬਰ ਨੂੰ ਦੋਵਾਂ ਦੇਸ਼ਾਂ ਵਿਚਕਾਰ ਹੋਈ ਫੌਜੀ ਬੈਠਕ ’ਚ ਭਾਰਤ ਨੇ ਮਈ 2020 ਤੋਂ ਪਹਿਲਾਂ ਦੀ ਸਥਿਤੀ ਨੂੰ ਬਹਾਲ ਕਰਨ ਦੀ ਗੱਲ ’ਤੇ ਜ਼ੋਰ ਦਿੱਤਾ ਅਤੇ ਚੀਨ ਇਸ ਨੂੰ ਭਾਰਤੀ ਫੌਜ ਦੀ ਅਣਉਚਿਤ ਅਤੇ ਬੇਲੋੜੀ ਮੰਗ ਕਰਾਰ ਦੇ ਰਿਹਾ ਹੈ ਦੋ ਟੁੱਕ ਇਹ ਵੀ ਹੈ ਕਿ ਚੀਨ ਦੇ ਵਾਅਦੇ ਹੋਣ ਜਾਂ ਇਰਾਦੇ ਦੋਵਾਂ ’ਤੇ ਕਦੇ ਵੀ ਭਰੋਸਾ ਫ਼ਿਲਹਾਲ ਨਹੀਂ ਕੀਤਾ ਜਾ ਸਕਦਾ ਦਰਅਸਲ ਚੀਨ ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਅਮਨ-ਚੈਨ ਦੀ ਬਹਾਲੀ ਦਾ ਇਰਾਦਾ ਰੱਖਦਾ ਹੀ ਨਹੀਂ ਹੈ ਕੋਰੋਨਾ ਕਾਲ ’ਚ ਜਦੋਂ ਦੁਨੀਆ ਸਿਹਤ ਦੀ ਸਮੱਸਿਆ ਨਾਲ ਜੂਝ ਰਹੀ ਸੀ

ਉਦੋਂ ਉਹ ਪਿਛਲੇ ਸਾਲ ਅਪਰੈਲ -ਮਈ ’ਚ ਆਪਣੀ ਕੋਝੀ ਚਾਲ ਪੂਰਵੀ ਲੱਦਾਖ ਵੱਲ ਚੱਲ ਚੁੱਕਾ ਸੀ ਜੋ ਹਾਲੇ ਵੀ ਨਾਸੂਰ ਬਣਿਆ ਹੋਇਆ ਹੈ 1954 ਦੇ ਪੰਚਸ਼ੀਲ ਸਮਝੌਤਿਆਂ ਨੂੰ 1962 ’ਚ ਤਾਰ-ਤਾਰ ਕਰਨ ਵਾਲਾ ਚੀਨ ਕਈ ਵਾਰ ਭਾਰਤ ਲਈ ਮੁਸੀਬਤ ਦਾ ਸਬੱਬ ਬਣਦਾ ਰਿਹਾ ਹੈ ਜਦੋਂ-ਜਦੋਂ ਭਾਰਤ ਦੋਸਤੀ ਦਾ ਕਦਮ ਵਧਾਉਂਦਾ ਹੈ ਚੀਨ ਵਿਸਥਾਰਵਾਦੀ ਨੀਤੀ ਦੇ ਚੱਲਦਿਆਂ ਦੁਸ਼ਮਣੀ ਦਾ ਰਾਹ ਖੋਲ੍ਹ ਦਿੰਦਾ ਹੈ ਇਤਿਹਾਸ ਦੇ ਪੰਨਿਆਂ ’ਚ ਇਸ ਗੱਲ ਦੇ ਕਈ ਸਬੂਤ ਮਿਲ ਜਾਣਗੇ ਕਿ ਭਾਰਤ ਅਤੇ ਚੀਨ ਵਿਚਕਾਰ ਸਬੰਧ ਵੀ ਪੁਰਾਣਾ ਹੈ ਅਤੇ ਝਗੜਾ ਵੀ ਪੁਰਾਣਾ ਹੈ 1962 ਦੇ ਜੰਗ ਤੋਂ ਬਾਅਦ 1967 ’ਚ ਨਾਫ਼ਲਾ ’ਚ ਚੀਨ ਅਤੇ ਭਾਰਤ ਦੇ ਕਈ ਫੌਜੀ ਮਾਰੇ ਗਏ ਸਨ

ਗਿਣਤੀ ਬਾਰੇ ਦੋਵਾਂ ਦੇਸ਼ ਦੇ ਆਪਣੇ-ਆਪਣੇ ਦਾਅਵੇ ਹਨ 1975 ’ਚ ਭਾਰਤੀ ਫੌਜ ਦੀ ਗਸ਼ਤੀ ਟੀਮ ’ਤੇ ਅਰੁਣਾਚਲ ਪ੍ਰਦੇਸ਼ ’ਚ ਚੀਨੀ ਫੌਜ ਨੇ ਹਮਲਾ ਕੀਤਾ ਸੀ ਭਾਰਤ ਅਤੇ ਚੀਨ ਸਬੰਧਾਂ ਦੇ ਇਤਿਹਾਸ ’ਚ ਸਾਲ 2020 ਦਾ ਜ਼ਿਕਰ ਵੀ ਹੁਣ 1962, 1967, 1975 ਵਾਂਗ ਹੀ ਹੁੰਦਾ ਦਿਸਦਾ ਹੈ ਇਸ ਦੀ ਵਜ੍ਹਾ ਸਾਫ਼ ਹੈ ਕਿ ਭਾਰਤ-ਚੀਨ ਸੀਮਾ ਵਿਵਾਦ ’ਚ 45 ਸਾਲ ਬਾਅਦ ਵੀ ਫੌਜੀਆਂ ਦੀ ਜਾਨ ਦਾ ਜਾਣਾ ਅਜਿਹਾ ਨਹੀਂ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਸੀਮਾ ਦਾ ਤਣਾਅ ਕੋਈ ਨਵੀਂ ਗੱਲ ਹੈ ਵਪਾਰ ਅਤੇ ਨਿਵੇਸ਼ ਚੱਲਦਾ ਰਹਿੰਦਾ ਹੈ, ਰਾਜਨੀਤਿਕ ਰਿਸ਼ਤੇ ਵੀ ਖੂਬ ਨਿਭਾਏ ਜਾਂਦੇ ਰਹੇ ਹਨ ਪਰ ਸੀਮਾ ਵਿਵਾਦ ਹਮੇਸ਼ਾ ਨਾਸੂਰ ਬਣਿਆ ਰਹਿੰਦਾ ਹੈ

ਕੂਟਨੀਤੀ ’ਚ ਅਕਸਰ ਇਹ ਦੇਖਿਆ ਗਿਆ ਹੈ ਕਿ ਮੁਲਾਕਾਤਾਂ ਦੇ ਨਾਲ ਸੰਘਰਸ਼ ਦਾ ਵੀ ਦੌਰ ਜਾਰੀ ਰਹਿੰਦਾ ਹੈ ਭਾਰਤ ਅਤੇ ਚੀਨ ਦੇ ਮਾਮਲੇ ’ਚ ਇਹ ਗੱਲ ਸਟੀਕ ਹੈ ਪਰ ਇਹ ਗੱਲ ਹੋਰ ਹੈ ਕਿ ਚੀਨ ਆਪਣੀ ਜਿੱਦ ਅਤੇ ਵਿਸਥਾਰਵਾਦੀ ਨੀਤੀ ਦੇ ਚੱਲਦਿਆਂ ਦੁਸ਼ਮਣੀ ਦੀ ਅੱਗ ਨੂੰ ਠੰਢੀ ਨਹੀਂ ਹੋਣ ਦਿੰਦਾ ਬਾਵਜ਼ੂਦ ਇਸ ਦੇ ਪੂਰਵੀ ਲੱਦਾਖ ਦੇ ਮਾਮਲੇ ’ਚ ਭਾਰਤ ਨੇ ਚੀਨ ਨੂੰ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਉਹ ਨਾ ਤਾਂ ਰਣਨੀਤੀ ’ਚ ਕਮਜ਼ੋਰ ਹੈ ਅਤੇ ਨਾ ਹੀ ਚੀਨ ਦੇ ਮਨਸੂਬਿਆਂ ਨੂੰ ਕਿਸੇ ਵੀ ਤਰ੍ਹਾਂ ਕਾਰਗਰ ਹੋਣ ਦੇਵੇਗਾ ਅਜਿਹਾ ਕਰਨ ਲਈ ਜੋ ਜ਼ਰੂਰੀ ਕਦਮ ਹੋਣਗੇ ਉਹ ਭਾਰਤ ਚੁੱਕੇਗਾ

ਐਲਏਸੀ ਦੀ ਮੌਜੂਦਾ ਸਥਿਤੀ ਦੀ ਪੜਤਾਲ ਦੱਸਦੀ ਹੈ ਕਿ ਪਿਛਲੇ ਸਾਲ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋਈ ਸੀ ਇਨ੍ਹਾਂ ’ਚ ਪੈਂਗੋਂਗ ਉੱਤਰ, ਪੈਂਗੋਂਗ ਦੱਖਣ, ਗਲਵਾਨ ਘਾਟੀ ਅਤੇ ਗੋਗਰਾ ਤੋਂ ਦੋਵਾਂ ਦੇਸ਼ਾਂ ਦੀ ਫੌਜਾਂ ਪਿੱਛੇ ਹਟ ਚੁੱਕੀਆਂ ਹਨ ਜਦੋਂਕਿ ਹਾਟ ਸਪ੍ਰਿੰਗ ਅਤੇ ਡੇਪਸਾਂਗ ’ਚ ਹਾਲੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ ਖਾਸ ਇਹ ਵੀ ਹੈ ਕਿ ਜਿਨ੍ਹਾਂ ਚਾਰ ਥਾਵਾਂ ਤੋਂ ਫੌਜਾਂ ਪਿੱਛੇ ਹਟ ਗਈਆਂ ਹਨ ਉੱਥੇ ਵੀ ਮਈ 2020 ਤੋਂ ਪਹਿਲਾਂ ਦੀ ਸਥਿਤੀ ਬਹਾਲ ਨਹੀਂ ਹੋਈ ਹੈ ਪਿਛਲੀਆਂ ਤਮਾਮ ਬੈਠਕਾਂ ਦੇ ਚੱਲਦਿਆਂ ਜੋ ਸਮਝੌਤਾ ਇਨ੍ਹਾਂ ਨੂੰ ਲੈ ਕੇ ਹੋਇਆ ਉਸ ਤਹਿਤ ਵਿਵਾਦ ਵਾਲੀਆਂ ਥਾਵਾਂ ਲਈ ਇੱਕ ਨਾਨ-ਪੈਟਰੋÇਲੰਗ ਖੇਤਰ ਵੀ ਬਣਾਇਆ ਗਿਆ ਹੈ ਜਿਸ ਨੂੰ ਬਫ਼ਰ ਜੋਨ ਦਾ ਨਾਂਅ ਦਿੱਤਾ ਗਿਆ ਹੈ ਇਸ ਖੇਤਰ ’ਚ ਦੋਵਾਂ ਦੇਸ਼ਾਂ ਦੀ ਆਵਾਜਾਈ ਦੀ ਗਸ਼ਤ ਬੰਦ ਹੈ ਜਾਹਿਰ ਹੈ

ਪਹਿਲਾਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਉੱਥੇ ਗਸ਼ਤ ਕਰਦੀਆਂ ਸਨ ਜੋ ਖੇਤਰ ਉਨ੍ਹਾਂ ਦੇ ਦਾਅਵੇ ’ਚ ਆਉਂਦਾ ਸੀ ਸ਼ੀਸ਼ੇ ’ਚ ਉਤਾਰਨ ਵਾਲੀ ਗੱਲ ਤਾਂ ਇਹ ਵੀ ਹੈ ਕਿ ਚੀਨ ਇੱਕ ਅਜਿਹਾ ਗੁਆਂਢੀ ਦੇਸ਼ ਹੈ ਜੋ ਸਿਰਫ਼ ਆਪਣੇ ਤਰੀਕੇ ਨਾਲ ਹੀ ਪ੍ਰੇਸ਼ਾਨ ਨਹੀਂ ਕਰਦਾ ਸਗੋਂ ਹੋਰ ਗੁਆਂਢੀਆਂ ਦੇ ਸਹਾਰੇ ਵੀ ਭਾਰਤ ਲਈ ਨਾਸੂਰ ਬਣਦਾ ਹੈ, ਭਾਵ ਪਾਕਿਸਤਾਨ ਅਤੇ ਨੇਪਾਲ ਐਨਾ ਹੀ ਨਹੀਂ ਸ੍ਰੀਲੰਕਾ ਅਤੇ ਮਾਲਦੀਵ ਇੱਥੋਂ ਤੱਕ ਕਿ ਬੰਗਲਾਦੇਸ਼ ਤੋਂ ਵੀ ਅਜਿਹੀ ਹੀ ਉਮੀਦ ਰੱਖਦਾ ਹੈ ਇਨ੍ਹੀਂ ਦਿਨੀਂ ਤਾਂ ਅਫ਼ਗਾਨਿਸਤਾਨ ’ਚ ਤਾਲਿਬਾਨੀ ਸੱਤਾ ਹੈ ਜੋ ਚੀਨ ਅਤੇ ਪਾਕਿਸਤਾਨ ਦੀ ਮੁਕੰਮਲ ਸਫ਼ਲਤਾ ਦਾ ਪ੍ਰਤੀਕ ਹੈ ਤਾਲਿਬਾਨ ਦੇ ਸਹਾਰੇ ਵੀ ਚੀਨ ਭਾਰਤ ਲਈ ਰੋੜਾ ਬਣਨਾ ਸ਼ੁਰੂ ਹੋ ਗਿਆ ਹੈ

ਪੜਤਾਲ ਤਾਂ ਇਹ ਵੀ ਦੱਸਦੀ ਹੈ ਕਿ ਚੀਨ ਦਾ ਪਹਿਲਾਂ ਤੋਂ ਲੱਦਾਖ ਦੇ ਪੂਰਵੀ ਇਲਾਕੇ ਅਕਸਾਈ ਚੀਨ ’ਤੇ ਕੰਟਰੋਲ ਹੈ ਅਤੇ ਚੀਨ ਇਹ ਕਹਿੰਦਾ ਆਇਆ ਹੈ ਕਿ ਲੱਦਾਖ ਸਬੰਧੀ ਮੌਜੂਦਾ ਹਾਲਾਤ ਲਈ ਭਾਰਤ ਸਰਕਾਰ ਦੀ ਹਮਲਾਵਰ ਨੀਤੀ ਜਿੰਮੇਵਾਰ ਹੈ ਇਹ ਚੀਨ ਦਾ ਉਹ ਚਰਿੱਤਰ ਹੈ ਜਿਸ ’ਚ ਕਿਸੇ ਦੇਸ਼ ਅਤੇ ਉਸ ਦੇ ਵਿਚਾਰ ਹੋਣ ਵਰਗੇ ਕੋਈ ਲੱਛਣ ਨਹੀਂ ਦਿਸਦੇ ਦੁਨੀਆ ਦੀ ਦੂਜੀ ਅਰਥਵਿਵਸਥਾ ਚੀਨ ਨੇ ਗੁਆਂਢੀਆਂ ਲਈ ਹਮੇਸ਼ਾ ਅਸ਼ੁੱਭ ਹੀ ਬੀਜਿਆ ਹੈ ਚੀਨ ਦੀ ਦਰਜਨ ਭਰ ਗੁਆਂਢੀਆਂ ਨਾਲ ਦੁਸ਼ਮਣੀ ਹੈ ਅਤੇ ਮੌਜੂਦਾ ਸਮੇਂ ’ਚ ਤਾਂ ਤਾਈਵਾਨ ਤਾਂ ਚੀਨ ਨਾਲ ਆਰ-ਪਾਰ ਕਰਨ ਨੂੰ ਤਿਆਰ ਹੈ ਚੀਨ ਦੇ ਦੋਸ਼ਾਂ ’ਤੇ ਭਾਰਤ ਹਮੇਸ਼ਾ ਸਾਫ਼ਗੋਈ ਅਤੇ ਇਮਾਨਦਾਰੀ ਨਾਲ ਗੱਲ ਕਹਿੰਦਾ ਰਿਹਾ ਹੈ

ਫੌਜੀ ਗੱਲਬਾਤ ਦਾ ਬੇਨਤੀਜਾ ਹੋਣਾ ਇਹ ਚੀਨ ਦੀਆਂ ਨਕਾਮੀਆਂ ਦਾ ਨਤੀਜਾ ਹੈ ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ 12ਵੇਂ ਦੌਰ ਦੀ ਗੱਲਬਾਤ ਇਸ ਸਾਲ 31 ਜੁਲਾਈ ਨੂੰ ਹੋਈ ਸੀ ਗੱਲਬਾਤ ਤੋਂ ਕੁਝ ਦਿਨਾਂ ਤੋਂ ਬਾਅਦ ਦੋਵਾਂ ਫੌਜਾਂ ਨੇ ਗੋਗਰਾ ’ਚ ਫੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕੀਤੀ ਜਿਸ ਨੂੰ ਖੇਤਰ ਵਿਸ਼ੇਸ਼ ’ਚ ਸ਼ਾਂਤੀ ਦੀ ਬਹਾਲੀ ਦੀ ਦਿਸ਼ਾ ’ਚ ਚੁੱਕੇ ਗਏ ਮਹੱਤਵਪੂਰਨ ਕਦਮ ਦੇ ਰੂਪ ’ਚ ਦੇਖਿਆ ਗਿਆ ਪਰ ਹਾਟ ਸਪ੍ਰਿੰਗ ਅਤੇ ਡੇਪਸਾਂਗ ’ਤੇ ਚੀਨ ਦਾ ਅੜੀਅਲ ਰਵੱਈਆ ਚੁਣੌਤੀ ਨੂੰ ਬਕਾਇਦਾ ਬਰਕਰਾਰ ਕੀਤੇ ਹੋਏ ਹੈ ਹਾਲਾਂਕਿ ਭਾਰਤ ਵੀ ਇਸ ਮਾਮਲੇ ’ਚ ਜੈਸੇ ਨੂੰ ਤੈਸਾ ਰੁਖ ਅਖਿਤਆਰ ਕਰਦਿਆਂ ਇੰਚ ਭਰ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ
ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ