China News: ਅਸਲ ਕੰਟਰੋਲ ਰੇਖਾ ਤੋਂ ਫੌਜਾਂ ਦੀ ਵਾਪਸੀ ਤੋਂ ਬਾਅਦ ਵੀ ਚੀਨ ਦਾ ਭਾਰਤ ਪ੍ਰਤੀ ਰਵੱਈਆ ਬਦਲਦਾ ਨਜ਼ਰ ਨਹੀਂ ਆ ਰਿਹਾ ਹੁਣ ਚੀਨ ਨੇ ਨਵੀਂ ਚਾਲ ਚੱਲਦੇ ਹੋਏ ਦੋ ਨਵੇਂ ‘ਕਾਊਂਟੀ’ ਐਲਾਨ ਦਿੱਤੇ ਹਨ ਇਨ੍ਹਾਂ ਕਾਊਂਟੀ ਦੇ ਕੁਝ ਖੇਤਰ ਭਾਰਤ ਦੇ ਲੱਦਾਖ ’ਚ ਪੈਂਦੇ ਹਨ ਇਸ ਤਰ੍ਹਾਂ ਟੇਢੇ ਢੰਗ ਨਾਲ ਚੀਨ ਭਾਰਤੀ ਖੇਤਰ ’ਤੇ ਅਧਿਕਾਰ ਜਤਾਉਂਦਾ ਹੈ ਭਾਰਤ ਸਰਕਾਰ ਨੇ ਇਸ ਦਾ ਵਿਰੋਧ ਕੀਤਾ ਹੈ ਭਾਵੇਂ ਚੀਨ ਆਪਣੀ ਰਣਨੀਤੀ ਅਨੁਸਾਰ ‘ਦੋ ਕਦਮ ਅੱਗੇ ਵਧ ਕੇ ਇੱਕ ਕਦਮ ਪਿੱਛੇ ਹਟਣਾ’ ਅਨੁਸਾਰ ਦੇਰ-ਸਵੇਰ ਭਾਰਤ ਦੇ ਰੁਖ ਅੱਗੇ ਝੁਕ ਜਾਵੇਗਾ। China News
ਇਹ ਖਬਰ ਵੀ ਪੜ੍ਹੋ : Farmers News: ਸੰਯੁਕਤ ਕਿਸਾਨ ਮੋਰਚੇ ਨੇ ਟੋਹਾਣਾ ਤੇ ਮੋਗਾ ’ਚ ਸੱਦੀ ਐੱਸਕੇਐੱਮ ਦੀ ਮਹਾਂਪੰਚਾਇਤ, ਲੈ ਸਕਦੇ ਹਨ ਵੱਡਾ ਫ…
ਪਰ ਇਸ ਨਾਲ ਚੀਨ ਦੀ ਮਾੜੀ ਨੀਅਤ ਫਿਰ ਸਾਹਮਣੇ ਆ ਗਈ ਹੈ ਚੀਨ ਇਤਰਾਜ਼ਯੋਗ ਕਾਰਵਾਈਆਂ ਕਰਨ ਤੋਂ ਬਾਅਦ ਪੈਰ ਪਿਛਾਂਹ ਵੀ ਖਿੱਚਦਾ ਹੈ ਪਰ ਇਸ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਵਿਵਾਦਾਂ ਨੂੰ ਲੰਮਾ ਖਿੱਚ ਕੇ ਚੀਨ ਗਲਤ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ ’ਚ ਹੈ ਭਾਵੇਂ ਭਾਰਤ ਆਪਣੇ ਰੁਖ਼ ’ਤੇ ਮਜ਼ਬੂਤ ਹੁੰਦਾ ਰਹਿੰਦਾ ਹੈ ਪਰ ਵਿਵਾਦ ਖੜੇ੍ਹ ਕੀਤੀ ਰੱਖਣਾ ਵੀ ਚੀਨ ਦੀ ਰਣਨੀਤੀ ਦਾ ਹਿੱਸਾ ਹੈ ਜਿਸ ਰਾਹੀਂ ਉਹ ਕੁਝ ਨਾ ਕੁਝ ਹਾਸਲ ਕਰਨ ਦੀ ਉਮੀਦ ਲਾਈ ਰੱਖਦਾ ਹੈ।
ਇਸ ਨਵੇਂ ਵਿਵਾਦ ’ਚ ਵੀ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਸਪੱਸ਼ਟ ਕਿਹਾ ਕਿ ਚੀਨ ਦੀ ਇਸ ਨਵੀਂ ਕਾਰਵਾਈ ਨਾਲ ਭਾਰਤ ਦੀ ਖੁਦਮੁਖਤਿਆਰੀ ’ਤੇ ਕੋਈ ਅਸਰ ਨਹੀਂ ਪਵੇਗਾ ਉਹਨਾਂ ਦੇ ਕਹਿਣ ਦਾ ਸਿੱਧਾ ਜਿਹਾ ਭਾਵ ਇਹੀ ਹੈ ਕਿ ਉਹ ਚੀਨ ਦੇ ਨਵੇਂ ਐਲਾਨ ਨੂੰ ਕਿਸੇ ਵੀ ਤਰ੍ਹਾਂ ਸਵੀਕਾਰ ਨਹੀਂ ਕਰਦਾ ਚੀਨ ਦੀਆਂ ਇਹ ਕਾਰਵਾਈਆਂ ਭਵਿੱਖ ’ਚ ਕੋਈ ਸਮੱਸਿਆ ਨਾ ਬਣਨ ਭਾਰਤ ਸਰਕਾਰ ਨੂੰ ਕੂਟਨੀਤਿਕ ਤਿਆਰੀ ’ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ। China News