ਚੀਨ ਦਾ ਅਮਰੀਕੀ ਉਡਾਣਾਂ ਨੂੰ ਰੋਕਣਾ, ਦੁਵੱਲੇ ਆਵਾਜਾਈ ਸਮਝੌਤੇ ਦੀ ਉਲੰਘਣਾ: ਅਮਰੀਕਾ
ਵਾਸ਼ਿੰਗਟਨ। ਅਮਰੀਕਾ ਨੇ ਕਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਚੀਨ ਦਾ ਅਮਰੀਕੀ ਉਡਾਣਾਂ ਨੂੰ ਰੋਕਣ ਦੇ ਫੈਸਲੇ ਨੂੰ ਦੁਵੱਲੇ ਟਰਾਂਸਪੋਰਟ ਸਮਝੌਤੇ ਦੀਆਂ ਜਿੰਮੇਵਾਰੀਾਂ ਦੇ ਮੁਤਾਬਕ ਨਹੀਂ ਕਰਾਰ ਦਿੱਤਾ ਹੈ ਅਤੇ ਇਸ ਦੇ ਬਦਲੇ ਉਹ ਰੈਗੂਲੇਟਰੀ ਕਾਰਵਾਈ ਕਰ ਸਕਦਾ ਹੈ। ਅਮਰੀਕੀ ਆਵਾਜਾਈ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।
ਯੂਐਸ ਟਰਾਂਸਪੋਰਟੇਸ਼ਨ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ, ‘‘ਚੀਨ ਦੀ ਕਾਰਵਾਈ ਅਮਰੀਕਾ-ਚੀਨ ਹਵਾਈ ਆਵਾਜਾਈ ਸਮਝੌਤੇ ਦੇ ਤਹਿਤ ਆਪਣੀਆਂ ਜਿੰਮੇਵਾਰੀਆਂ ਦੇ ਅਨੁਸਾਰ ਨਹੀਂ ਹੈ। ਅਸੀਂ ਇਸ ਸਬੰਧ ਵਿੱਚ ਪੀਪਲਜ਼ ਰੀਪਬਲਿਕ ਆਫ਼ ਚਾਈਨਾ (ਪੀਆਰਸੀ) ਦੇ ਸੰਪਰਕ ਵਿੱਚ ਹਾਂ ਅਤੇ ਅਸੀਂ ਉਚਿਤ ਰੈਗੂਲੇਟਰੀ ਉਪਾਅ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾ।’’ ਅਮਰੀਕੀ ਮੀਡੀਆ ਮੁਤਾਬਕ ਚੀਨੀ ਸਰਕਾਰ ਨੇ ਹਾਲ ਹੀ ਵਿੱਚ ਕਰੋਨਾ ਵਾਇਰਸ ਇਨਫੈਕਸ਼ਨ ਦੇ ਵੱਧਣ ਦੇ ਮੱਦੇਨਜ਼ਰ ਚੀਨ ਤੋਂ ਲੰਘਣ ਵਾਲੀਆਂ ਛੇ ਅਮਰੀਕੀ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ