ਨਵੀਂ ਦਿੱਲੀ: ਭਾਰਤ ਦੇ ਸਮੁੰਦਰੀ ਖੇਤਰ ਦੇ ਬੇਹੱਦ ਨੇੜੇ ਚੀਨ ਦੀ ਫੌਜ ਦੇ ਬੇੜੇ ਦੀ ਵਧਦੀ ਮੌਜ਼ੂਦਗੀ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦਰਮਿਆਨ ਚੀਨ ਦੀ ਨੇਵੀ ਦੀ ਨਜ਼ਰ ਹੁਣ ਹਿੰਦ ਮਹਾਂਸਾਗਰ ‘ਤੇ ਹੈ। ਨੀਚ ਦੀ ਨੇਵੀ ਹਿੰਦ ਮਹਾਂਸਾਗਰ ਵਿੱਚ ਸੁਰੱਖਿਆ ਬਣਾਈ ਰੱਖਣ ਲਈ ਭਾਰਤ ਨਾਲ ਹੱਥ ਮਿਲਾਉਣਾ ਚਾਹੁੰਦੀ ਹੈ।
ਕੌਮਾਂਤਰੀ ਭਾਈਚਾਰੇ ਲਈ ਹਿੰਦ ਮਹਾਂਸਾਗਰ ਇੱਕ ਸਾਂਝਾ ਸਥਾਨ
ਪੀਪੁਲਜ਼ ਲਿਬਰੇਸ਼ਨ ਆਰਮੀ ਨੇਵੀ (ਪੀਐੱਲਏਐਨ) ਦੇ ਅਧਿਕਾਰੀਆਂ ਨੇ ਤੱਟੀ ਸ਼ਹਿਰ ਝਾਨਜਿਆਂਗ ਵਿੱਚ ਆਪਣੇ ਕੂਟਨੀਤਕ ਤੱਟੀ ਸਾਗਰ ਬੇੜੇ (ਐੱਸਐੱਸਐਫ਼) ਅੱਡੇ ‘ਤੇ ਪਹਿਲੀ ਵਾਰ ਭਾਰਤੀ ਪੱਤਰਕਾਰਾਂ ਦੇ ਸਮੂਹ ਨਾਲ ਗੱਲ ਕਰਦਿਆਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਲਈ ਹਿੰਦ ਮਹਾਂਸਗਾਰ ਇੱਕ ਸਾਂਝਾ ਸਥਾਨ ਹੈ। ਚੀਨ ਦੇ ਐੱਸਐੱਸਐਫ਼ ਦੇਡਿਪਟੀ ਚੀਫ਼ ਆਫ਼ ਜਨਰਲ ਆਫਿਸ ਕੈਪਟਨ ਲਿਯਾਂਗ ਤਿਯਾਨਜੁਨ ਨੇ ਕਿਹਾ ਕਿ ਮੇਰੀ ਰਾਇ ਵਿੱਚ ਚੀਨ ਅਤੇ ਭਾਰਤ ਹਿੰਦ ਮਹਾਂਸਾਗਰ ਦੀ ਸੁਰੱਖਿਆ ਵਿੱਚ ਸਾਂਝਾ ਯੋਗਦਾਨ ਦੇ ਸਕਦੇ ਹਨ।
ਉਨ੍ਹਾਂ ਦੀ ਇਹ ਟਿੱਪਣੀ ਉਦੋਂ ਆਈ ਹੈ, ਜਦੋਂ ਚੀਨੀ ਨੇਵੀ ਨੇ ਆਪਣੀ ਕੌਮਾਂਤਰੀ ਪਹੁੰਚ ਵਧਾਉਣ ਲਈ ਵੱਡੇ ਪੱਧਰ ‘ਤੇ ਵਿਸਥਾਰ ਦੀ ਯੋਜਨਾ ਸ਼ੁਰੂ ਕੀਤੀ ਹੈ। ਲਿਯਾਂਗ ਨੇ ਹਿੰਦ ਮਹਾਂਸਾਗਰ ਵਿੱਚ ਚੀਨ ਦੇ ਜੰਗੀ ਬੇੜਿਆਂ ਅਤੇ ਪਣਡੁੱਬੀਆਂ ਦੀਆਂ ਵਧਦੀਆਂ ਗਤੀਵਿਧੀਆਂ ‘ਤੇ ਵੀ ਸਪੱਸ਼ਟੀਕਰਨ ਦਿੱਤਾ। ਚੀਨ ਨੇ ਹਿੰਦ ਮਹਾਂਸਾਗਰ ਵਿੱਚ ਹੋਰਨ ਆਫ਼ ਅਫ਼ਰੀਕਾ ਦੇ ਜਿਬੂਤੀ ਵਿੱਚ ਪਹਿਲੀ ਵਾਰ ਨੇਵੀ ਅੱਡਾ ਬਣਾਇਆ ਹੈ।
ਵਿਦੇਸ਼ੀ ਸਮੁੰਦਰ ਖੇਤਰ ਵਿੱਚ ਚੀਨ ਦੇ ਪਹਿਲੇ ਨੇਵੀ ਅੱਡੇ ਦਾ ਬਚਾਅ ਕਰਦੇ ਹੋਏ ਉਨ੍ਹਾਂ ਹਿਕਾ ਕਿ ਇਹ ਸਾਜੋ-ਸਮਾਨ ਦਾ ਕੇਂਦਰ ਬਣੇਗਾ ਅਤੇ ਇਸ ਨਾਲ ਖੇਤਰ ਵਿੱਚ ਸਮੁੰਦਰੀ ਡਕੈਤੀ ਰੋਕਣ, ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮੁਹਿੰਮ ਚਲਾਉਣ ਅਤੇ ਮਨੁੱਖੀ ਰਾਹਤ ਪਹੁੰਚਾਉਣ ਵਾਲੇ ਅਭਿਆਨਾਂ ਨੂੰ ਸਹਿਯੋਗ ਮਿਲੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।