ਬਾਲ ਕਹਾਣੀ | ਸ਼ੇਰ, ਊਠ, ਗਿੱਦੜ ਤੇ ਕਾਂ
ਕਿਸੇ ਜੰਗਲ ‘ਚ ਮਦੋਤਕਟ ਨਾਂਅ ਦਾ ਸ਼ੇਰ ਰਹਿੰਦਾ ਸੀ ਬਾਘ, ਕਾਂ ਤੇ ਗਿੱਦੜ, ਇਹ ਤਿੰਨੇ ਉਸਦੇ ਨੌਕਰ ਸਨ ਇੱਕ ਦਿਨ ਉਨ੍ਹਾਂ ਨੇ ਇੱਕ ਅਜਿਹੇ ਊਠ ਨੂੰ ਵੇਖਿਆ, ਜੋ ਆਪਣੇ ਗਿਰੋਹ ਤੋਂ ਭਟਕ ਕੇ ਉਨ੍ਹਾਂ ਵੱਲ ਆ ਗਿਆ ਸੀ। ਉਸ ਨੂੰ ਵੇਖ ਕੇ ਸ਼ੇਰ ਕਹਿਣ ਲੱਗਿਆ, ‘ਵਾਹ! ਇਹ ਤਾਂ ਅਨੋਖਾ ਜੀਵ ਹੈ, ਜਾ ਕੇ ਪਤਾ ਤਾਂ ਲਾਓ ਕਿ ਇਹ ਜੰਗਲੀ ਜਾਨਵਰ ਹੈ ਜਾਂ ਕਿ ਪਾਲਤੂ ਜਾਨਵਰ’ ਇਹ ਸੁਣ ਕੇ ਕਾਂ ਬੋਲਿਆ, ‘ਸਵਾਮੀ! ਇਹ ਊਠ ਨਾਂਅ ਦਾ ਜੀਵ ਪਾਲਤੂ ਜਾਨਵਰ ਪ੍ਰਾਣੀ ਹੈ ਤੇ ਆਪਣਾ ਭੋਜਨ ਹੈ ਤੁਸੀਂ ਨੂੰ ਇਸ ਮਾਰ ਕੇ ਖਾ ਜਾਓ।’
ਸ਼ੇਰ ਬੋਲਿਆ, ‘ਮੈਂ ਆਪਣੇ ਇੱਥੇ ਆਉਣ ਵਾਲੇ ਮਹਿਮਾਨ ਨੂੰ ਨਹੀਂ ਮਾਰਦਾ ਕਿਹਾ ਗਿਆ ਹੈ ਕਿ ਬੇਫਿਕਰ ਤੇ ਬਿਨਾ ਡਰ ਭੈਅ ਤੋਂ ਆਪਣੇ ਘਰ ਆਏ ਦੁਸ਼ਮਣ ਨੂੰ ਵੀ ਨਹੀਂ ਮਾਰਨਾ ਚਾਹੀਦਾ ਆਖਰ ਉਸਨੂੰ ਜੀਵਨ ਦਾਨ ਦੇ ਕੇ ਇੱਥੇ ਮੇਰੇ ਕੋਲ ਲੈ ਆਓ, ਜਿਸ ਤੋਂ ਮੈਂ ਉਸਦੇ ਇੱਥੇ ਆਉਣ ਦਾ ਕਾਰਨ ਪੁੱਛ ਸਕਾਂ ਸ਼ੇਰ ਦੀ ਇਜ਼ਾਜਤ ਪਾ ਰਹੇ, ਉਸਦੇ ਨੌਕਰ ਊਠ ਕੋਲ ਗਏ ਤੇ ਉਸ ਨੂੰ ਆਦਰ ਸਹਿਤ ਸ਼ੇਰ ਕੋਲ ਲੈ ਆਏ ਊਠ ਨੇ ਸ਼ੇਰ ਨੂੰ ਪ੍ਰਮਾਣ ਕੀਤਾ ਤੇ ਬੈਠ ਗਿਆ। ਸ਼ੇਰ ਨੇ ਜਦੋਂ ਉਸਦੇ ਜੰਗਲ ‘ਚ ਆਉਣ ਦਾ ਕਾਰਨ ਪੁੱਛਿਆ ਤਾਂ ਉਸਨੇ ਆਪਣੇ ਸਬੰਧੀ ਦੱਸਿਆ ਕਿ ਉਹ ਸਾਥੀਆਂ ਤੋਂ ਵਿੱਛੜ ਕੇ ਭਟਕ ਗਿਆ ਹੈ ਸ਼ੇਰ ਦੇ ਕਹਿਣ ‘ਤੇ ਉਸ ਦਿਨ ਤੋਂ ਉਹ ਕਥਨਕ ਨਾਂਅ ਦਾ ਊਠ ਉਨ੍ਹਾਂ ਦੇ ਨਾਲ ਹੀ ਰਹਿਣ ਲੱਗਿਆ ਉਸਦੇ ਕੁਝ ਦਿਨਾਂ ਬਾਅਦ ਮਦੋਤਕਟ ਸਿੰਘ ਦਾ ਕਿਸੇ ਜੰਗਲੀ ਹਾਥੀ ਨਾਲ ਘਮਸਾਣ ਯੁੱਧ ਹੋਇਆ।
Children’s Story | Lions, camels, foxes and crows
ਉਸ ਹਾਥੀ ਦੇ ਮੂਸਲ ਜਿਹੇ ਦੰਦਾਂ ਦੇ ਵਾਰ ਨਾਲ ਸ਼ੇਰ ਅੱਧਮਰਿਆ ਤਾਂ ਹੋ ਗਿਆ। ਪ੍ਰੰਤੂ ਕਿਸੇ ਤਰ੍ਹਾਂ ਜਿਉਂਦਾ ਰਿਹਾ ਪਰ ਉਹ ਚੱਲਣ-ਫਿਰਨ ‘ਚ ਅਸਮਰੱਥ ਹੋ ਗਿਆ ਸੀ ਉਸ ਦੇ ਅਸਮੱਰਥ ਹੋ ਜਾਣ ਨਾਲ ਕਾਂ ਆਦਿ ਉਸਦੇ ਨੌਕਰ ਭੁੱਖੇ ਰਹਿਣ ਲੱਗੇ ਕਿਉਂਕਿ ਸ਼ੇਰ ਜਦੋਂ ਸ਼ਿਕਾਰ ਕਰਦਾ ਸੀ ਤਾਂ ਉਸਦੇ ਨੌਕਰਾਂ ਨੂੰ ਉਸ ‘ਚੋਂ ਭੋਜਨ ਮਿਲਦਾ ਸੀ। ਹੁਣ ਸ਼ੇਰ ਸ਼ਿਕਾਰ ਕਰਨ ‘ਚ ਅਸਮਰੱਥ ਸੀ ਉਨ੍ਹਾਂ ਦੀ ਹਾਲਤ ਵੇਖ ਕੇ ਸ਼ੇਰ ਬੋਲਿਆ, ‘ਕਿਸੇ ਅਜਿਹੇ ਜਾਨਵਰ ਦੀ ਭਾਲ ਕਰੋ ਕਿ ਜਿਸ ਨੂੰ ਮੈਂ ਇਸ ਹਾਲਤ ‘ਚ ਵੀ ਮਾਰ ਕੇ ਤੁਹਾਡੇ ਲਈ ਭੋਜਨ ਦਾ ਪ੍ਰਬੰਧ ਕਰ ਸਕਾਂ ਸ਼ੇਰ ਦੀ ਆਗਿਆ ਲੈ ਕੇ ਉਹ ਚਾਰੇ ਜਾਨਵਰ ਹਰ ਪਾਸੇ ਸ਼ਿਕਾਰ ਦੀ ਭਾਲ ‘ਚ ਘੁੰਮਣ ਨਿਕਲੇ ਜਦੋਂ ਕਿਤੇ ਕੁਝ ਨਹੀਂ ਮਿਲਿਆ ਤਾਂ ਕਾਂ ਤੇ ਗਿੱਦੜ ਨੇ ਮਿਲ ਕੇ ਸਲਾਹ ਕੀਤੀ।
ਗਿੱਦੜ ਬੋਲਿਆ, ‘ਮਿੱਤਰ ਕਾਂ! ਇੱਧਰ-ਓਧਰ ਭਟਕਣ ਦਾ ਕੀ ਲਾਭ? ਕਿਉਂ ਨਾ ਇਸ ਕਥਨਕ (ਊਠ) ਨੂੰ ਮਾਰ ਕੇ ਉਸਦਾ ਹੀ ਭੋਜਨ ਕੀਤਾ ਜਾਵੇ?
ਗਿੱਦੜ ਸ਼ੇਰ ਕੋਲ ਗਿਆ ਤੇ ਉੱਥੇ ਪਹੁੰਚ ਕੇ ਕਹਿਣ ਲੱਗਿਆ, ‘ਸਵਾਮੀ! ਅਸੀਂ ਸਭ ਨੇ ਮਿਲ ਕੇ ਸਾਰਾ ਜੰਗਲ ਛਾਣ ਮਾਰਿਆ, ਪ੍ਰੰਤੂ ਕਿਤੇ ਕੋਈ ਪਸ਼ੂ ਨਹੀਂ ਮਿਲਿਆ ਕਿ ਜਿਸ ਨੂੰ ਅਸੀਂ ਤੁਹਾਡੇ ਸਾਹਮਣੇ ਮਾਰਨ ਲਈ ਲਿਆ ਸਕਦੇ ਹੁਣ ਭੁੱਖ ਐਨੀ ਸਤਾ ਰਹੀ ਹੈ ਕਿ ਸਾਡੇ ਲਈ ਇੱਕ ਪੁਲਾਂਘ ਚੱਲਣਾ ਮੁਸ਼ਕਲ ਹੋ ਗਿਆ ਹੈ ਤੁਸੀਂ ਬਿਮਾਰ ਹੋ ਜੇਕਰ ਤੁਹਾਡੀ ਆਗਿਆ ਹੋਵੇ ਤਾਂ ਅੱਜ ਕਥਨਕ ਭਾਵ ਉਸ ਊਠ ਨੂੰ ਮਾਰ ਕੇ ਤੁਹਾਡੇ ਖਾਣੇ ਦਾ ਪ੍ਰਬੰਧ ਕੀਤਾ ਜਾਵੇ ਪਰ ਸ਼ੇਰ ਨੇ ਇਹ ਕਹਿੰਦੇ ਹੋਏ ਨਾਂਹ ਕਰ ਦਿੱਤੀ ਕਿ ਉਸਨੇ ਊਠ ਨੂੰ ਆਪਣੇ ਇੱਥੇ ਪਨਾਹ ਦਿੱਤੀ ਹੈ, ਇਸ ਲਈ ਉਹ ਉਸ ਨੂੰ ਮਾਰ ਨਹੀਂ ਸਕਦਾ।
Children’s Story | Lions, camels, foxes and crows
ਪਰ ਗਿੱਦੜ ਨੇ ਸ਼ੇਰ ਨੂੰ ਕਿਸੇ ਤਰ੍ਹਾਂ ਮਨਾ ਹੀ ਲਿਆ ਰਾਜੇ ਦੀ ਆਗਿਆ ਮਿਲਦੇ ਹੀ ਗਿੱਦੜ ਨੇ ਤੁਰੰਤ ਆਪਣੇ ਸਾਥੀਆਂ ਨੂੰ ਸੱਦ ਲਿਆ ਉਨ੍ਹਾਂ ਨਾਲ ਊਠ ਵੀ ਆਇਆ ਉਨ੍ਹਾਂ ਨੂੰ ਵੇਖ ਕੇ ਸ਼ੇਰ ਨੇ ਪੁੱਛਿਆ।, ਤੁਹਾਨੂੰ ਕੁਝ ਮਿਲਿਆ?’ ਕਾਂ, ਗਿੱਦੜ, ਬਾਘ ਸਮੇਤ ਦੂਜੇ ਜਾਨਵਰਾਂ ਨੇ ਦੱਸ ਦਿੱਤਾ ਕਿ ਉਨ੍ਹਾਂ ਕੁਝ ਨਹੀਂ ਮਿਲਿਆ ਪਰ ਆਪਣੇ ਰਾਜਾ ਦੀ ਭੁੱਖ ਮਿਟਾਉਣ ਲਈ ਸਾਰੇ ਵਾਰੀ-ਵਾਰੀ ਨਾਲ ਸ਼ੇਰ ਦੇ ਅੱਗੇ ਆਏ ਤੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਮਾਰ ਕੇ ਖਾ ਲੈਣ ਪਰ ਗਿੱਦੜ ਹਰ ਕਿਸੇ ‘ਚ ਕੁਝ ਨਾ ਕੁਝ ਖਾਮੀ ਦੱਸ ਦਿੰਦਾ ਤਾਂ ਕਿ ਸ਼ੇਰ ਉਨ੍ਹਾਂ ਨੂੰ ਨਾ ਮਾਰ ਸਕੇ।
ਆਖਰ ‘ਚ ਊਠ ਦੀ ਵਾਰੀ ਆਈ ਵਿਚਾਰੇ ਸਿੱਧੇ-ਸਾਧੇ ਕਥਨਕ ਊਠ ਨੇ ਜਦੋਂ ਇਹ ਵੇਖਿਆ ਕਿ ਸਾਰੇ ਸੇਵਕ ਆਪਣੀ ਜਾਨ ਦੇਣ ਦੀ ਬੇਨਤੀ ਕਰ ਰਹੇ ਹਨ ਤਾਂ ਉਹ ਵੀ ਪਿੱਛੇ ਨਹੀਂ ਰਿਹਾ।
Children’s Story
ਉਸਨੇ ਸ਼ੇਰ ਨੂੰ ਪ੍ਰਮਾਣ ਕਰਕੇ ਕਿਹਾ, ‘ਸਵਾਮੀ! ਇਹ ਸਾਰੇ ਤੁਹਾਡੇ ਸਾਹਮਣੇ ਤੁੱਛ ਹਨ ਕਿਸੇ ਦਾ ਆਕਾਰ ਛੋਟਾ ਹੈ, ਕਿਸੇ ਦੇ ਤਾਂ ਨਾਖੂਨ ਹਨ, ਕਿਸੇ ਦੀ ਦੇਹ ‘ਤੇ ਜ਼ਿਆਦਾ ਵਾਲ ਹਨ ਅੱਜ ਤਾਂ ਤੁਸੀਂ ਮੇਰੇ ਹੀ ਸਰੀਰ ਨਾਲ ਆਪਣੀ ਭੁੱਖ ਮਿਟਾਓ , ਜਿਸ ਨਾਲ ਕਿ ਮੈਨੂੰ ਦੋਵਾਂ ਲੋਕਾਂ ਦੀ ਪ੍ਰਾਪਤੀ ਹੋ ਸਕੇ।
ਕਥਨਕ (ਊਠ) ਦਾ ਐਨਾ ਕਹਿਣਾ ਸੀ ਕਿ ਬਾਘ ਤੇ ਗਿੱਦੜ ਉਸ ‘ਤੇ ਟੁੱਟ ਪਏ ਤੇ ਵੇਖਦੇ ਹੀ ਵੇਖਦੇ ਉਸਦੇ ਪੇਟ ਨੂੰ ਪਾੜ ਕੇ ਰੱਖ ਦਿੱਤਾ
ਸਿੱਖਿਆ : ਸੁਆਰਥੀ ਬੰਦਿਆਂ ਨਾਲ ਜਦੋਂ ਵੀ ਰਹੋ ਪੂਰੀ ਤਰ੍ਹਾਂ ਚੌਕਸ ਰਹੋ, ਤੇ ਉਨ੍ਹਾਂ ਦੀਆਂ ਮਿੱਠੀਆਂ ਗੱਲਾਂ ‘ਚ ਬਿਲਕੁਲ ਨਾ ਆਓ ਤੇ ਬੁੱਧੀਹੀਣ ਤੇ ਮੂਰਖ ਸਵਾਮੀ ਤੋਂ ਵੀ ਦੂਰ ਰਹਿਣ ‘ਚ ਹੀ ਭਲਾਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.