Honesty: (ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟਭਾਈ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਛੋਟੇ ਬੱਚਿਆਂ ਜ਼ਸਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ 11 ਸਾਲ, ਗੁਰਨੂਰ ਕੌਰ ਪੁੱਤਰੀ ਬਿੰਦਰ ਸਿੰਘ 9 ਸਾਲ ਵਾਸੀ ਗਿਲਜੇਵਾਲਾ ਬਲਾਕ ਕੋਟਭਾਈ ਨੇ 2200 ਰੁਪਏ ਵਾਪਸ ਕਰਕੇ ਇਮਾਨਦਾਰੀ ਦਿਖਾਈ।
ਇਹ ਵੀ ਪੜ੍ਹੋ: Kidney Donation Process: ਦਾਨ ਕਰਨ ਵਾਲੇ ਤਾਂ ਬੜੇ ਦੇਖੇ ਪਰ ਅਜਿਹਾ ਦਾਨ ਕਰਨ ਲਈ ਹੁੰਦੀ ਐ ਹਿੰਮਤ ਦੀ ਲੋੜ
ਪ੍ਰਾਪਤ ਜਾਣਕਾਰੀ ਅਨੁਸਾਰ ਐਮ. ਐਸ. ਜੀ. ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਮਧੀਰ ਵਿਖੇ ਪੂਜਨੀਕ ਗੁਰੂ ਜੀ ਦੇ ਲਾਈਵ ਪ੍ਰੋਗਰਾਮ ਦੌਰਾਨ 85 ਮੈਂਬਰ ਭਿੰਦਰ ਸਿੰਘ ਇੰਸਾਂ ਦੇ 2200 ਰੁਪਏ ਜੇਬ ਵਿੱਚੋਂ ਡਿੱਗ ਪਏ। ਇਹਨਾਂ ਬੱਚਿਆਂ ਨੂੰ ਇਹ ਪੈਸੇ ਮਿਲ ਗਏ। ਬੱਚਿਆਂ ਨੇ ਪੈਸੇ ਬਲਾਕ ਪ੍ਰੇਮੀ ਸੇਵਕ ਕੁਲਦੀਪ ਸਿੰਘ ਇੰਸਾਂ ਨੂੰ ਜਮ੍ਹਾ ਕਰਵਾ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਇਸ ਮੌਕੇ 85 ਮੈਂਬਰ ਹਰਚਰਨ ਸਿੰਘ ਇੰਸਾਂ, ਗੁਰਦਾਸ ਸਿੰਘ ਇੰਸਾਂ, ਸੁਖਜਿੰਦਰ ਸਿੰੰਘ ਇੰਸਾਂ, ਭਿੰਦਰ ਸਿੰਘ ਇੰਸਾਂ, ਬਲਾਕ ਕੋਟਭਾਈ ਦੇ ਪ੍ਰੇਮੀ ਸੇਵਕ ਕੁਲਦੀਪ ਸਿੰਘ ਇੰਸਾਂ ਤੋਂ ਇਲਾਵਾ ਬਲਾਕ ਕੋਟਭਾਈ ਦੇ ਸਾਰੇ ਪਿੰਡਾਂ ਦੀਆਂ ਪ੍ਰੇਮੀ ਸੰਮਤੀਆਂ ਹਾਜ਼ਰ ਸਨ। Honesty