ਲਾਇਲਨਜ਼ ਕਲੱਬ ਤੇ ਗਿਆਨ ਮੰਥਨ ਐਜ਼ੂਕੇਸ਼ਨਲ ਕੰਸਲਟੈਂਸੀ ਨੇ ਪ੍ਰੋਜੈਕਟ ਪੇਰੈਂਟਿੰਗ ਵਰਕਸ਼ਾਪ ਕਰਵਾਈ
(ਸੁਖਨਾਮ) ਬਠਿੰਡਾ। ਲਾਇਲਨਜ਼ ਕਲੱਬ ਬਠਿੰਡਾ ਰਾਇਲ ਵੱਲੋਂ ਗਿਆਨ ਮੰਥਨ ਐਜ਼ੂਕੇਸ਼ਨਲ ਕੰਸਲਟੈਂਸੀ ਦੇ ਸਹਿਯੋਗ ਨਾਲ ਪ੍ਰੋਜੈਕਟ ਚੇਅਰਮੈਨ ਲਾਇਨ ਇੰਦਰਜੀਤ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਆਡੀਟੋਰੀਅਮ ਵਿਖੇ ਪ੍ਰੋਜੈਕਟ ਪੇਰੈਂਟਿੰਗ ਵਰਕਸ਼ਾਪ ਕਰਵਾਈ ਗਈ ਗਿਆਨ ਮੰਥਨ ਐਜੂਕੇਸ਼ਨਲ ਕੰਸਲਟੈਂਸੀ ਦੀ ਡਾਇਰੈਕਟਰ ਮੈਡਮ ਬਰਨਿੰਦਰਪਾਲ ਸੇਖੋਂ ਨੇ ਸਾਰੇ ਮਾਪਿਆਂ ਅਤੇ ਲਾਇਨਜ਼ ਕਲੱਬ ਦੇ ਪ੍ਰਤੀਨਿਧੀਆਂ ਦਾ ਸਵਾਗਤ ਕਰਦਿਆਂ ਇਸ ਸ਼ਲਾਘਾਯੋਗ ਕਦਮ ਦੀ ਪ੍ਰਸੰਸ਼ਾ ਕੀਤੀ। ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਇੱਕ ਸਿੱਖਿਅਕ ਸਲਾਹਕਾਰ ਅਤੇ ਸਿਖਲਾਈ ਸੰਸਥਾ ਹੈ ਜੋ ਸਕੂਲ ਨਾਲ ਜੁੜੇ ਸਭ ਪੱਖਾਂ ’ਤੇ ਕੰਮ ਕਰਦੀ ਹੈ, ਜਿਵੇਂ ਨਵੇਂ ਸਕੂਲ ਖੋਲ੍ਹਣਾ, ਪੁਰਾਣੇ ਸਕੂਲਾਂ ਦਾ ਪੁਨਰਗਠਨ ਕਰਨਾ, ਸਕੂਲ ਦੇ ਮੁਖੀ ਅਤੇ ਅਧਿਆਪਕਾਂ ਦੀ ਸਿਖਲਾਈ ਅਤੇ ਅਗਵਾਈ, ਸਕੂਲ ’ਚ ਲੋੜ ਅਨੁਸਾਰ ਫਰਨੀਚਰ ਅਤੇ ਹੋਰ ਸਮਾਨ ਖਰੀਦਣਾ , ਭਾਈਚਾਰਕ ਪਹੁੰਚ ਦੇ ਪ੍ਰੋਗਰਾਮ ਕਰਵਾਉਣਾ ਆਦਿ।
ਇਸ ਮੌਕੇ ਮੋਟੀਵੇਸ਼ਨਲ ਸਪੀਕਰ ਮੈਡਮ ਨੀਤੂ ਅਰੋੜਾ ਨੇ ਪ੍ਰੋਗਰਾਮ ’ਚ ਆਏ ਮਾਪਿਆਂ ਨੂੰ ਕਰੋਨਾ ਤੋਂ ਬਾਅਦ ਬੱੱਚਿਆਂ ’ਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਜਾਗਰੂਕ ਕੀਤਾ ਅਤੇ ਦੱਸਿਆ ਕਿ ਬੱਚਿਆਂ ਦਾ ਸਿਰਫ਼ ਪੜ੍ਹਾਈ ਵਿੱਚ ਹੀ ਨੁਕਸਾਨ ਨਹੀਂ ਹੋਇਆ ਸਗੋਂ ਉਸ ਤੋੋਂ ਵੀ ਜ਼ਿਆਦਾ ਨੁਕਸਾਨ ਨੈਤਿਕ ਕਦਰਾਂ-ਕੀਮਤਾਂ ਦਾ ਹੋਇਆ ਹੈ। ਬੱਚਿਆਂ ਦੇ ਹੱਥ ’ਚ ਮੋਬਾਇਲ ਫੋਨ ਆਉਣ ਕਾਰਨ ਉਹ ਉਮਰ ਤੋਂ ਪਹਿਲਾਂ ਹੀ ਬਹੁਤ ਕੁਝ ਸਿੱਖ ਰਹੇ ਹਨ ਜੋ ਕਿ ਬੱੱਚਿਆਂ ਦੇ ਮਾਨਸਿਕ ਤੇ ਸਰੀਰਿਕ ਵਿਕਾਸ ਲਈ ਘਾਤਕ ਸਿੱਧ ਹੋ ਸਕਦਾ ਹੈ, ਇਹੋ ਜਿਹੇ ਹਲਾਤਾਂ ’ਚ ਮਾਪਿਆਂ ਨੂੰ ਬੇੇਹੱਦ ਸਮਝਦਾਰੀ ਤੇ ਹੌੌਂਸਲੇ ਨਾਲ ਬੱਚਿਆਂ ਨੂੰ ਸਮਝਾਉਣਾ ਪਵੇਗਾ।
ਪ੍ਰੋਜੈਕਟ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਸਾਡੇ ਵੱਲੋਂ ਕਰਵਾਈ ਗਈ ਇਹ ਵਰਕਸ਼ਾਪ ਛੋਟਾ ਜਿਹਾ ਉੱਦਮ ਹੈ ਉਮੀਦ ਕਰਦੇ ਹਾਂ ਕਿ ਇਸ ਦੇ ਬਹੁਤ ਹੀ ਸਾਰਥਿਕ ਸਿੱਟੇ ਸਾਹਮਣੇ ਆਉਣਗੇ ਮਾਪਿਆਂ ਨੇ ਮਾਹਿਰਾਂ ਵੱਲੋਂ ਦੱਸੀਆਂ ਟਿਪਸ ਅਤੇ ਟਰਿਕਸ ਨੂੰ ਬਹੁਤ ਪਸੰਦ ਕੀਤਾ ਅਤੇ ਲਾਇਨਜ਼ ਕਲੱਬ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ। ਅੰਤ ’ਚ ਪ੍ਰੋਜੈਕਟ ਚੇੇਅਰਮੈਨ ਲਾਇਨਜ਼ ਇੰਦਰਜੀਤ ਸਿੰਘ ਬਰਾੜ, ਪ੍ਰੈਜ਼ੀਡੈਂਟ ਲਾਇਨ ਸਸ਼ੀ ਤਾਇਲ, ਸੈਕਟਰੀ ਲਾਇਨ ਸੰਜੀਵ ਗਰਗ, ਟ੍ਰੇਜ਼ਰ ਲਾਇਨ ਮੋਹਿਤ ਗੋਇਲ ਨੇ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼ ਦੇ ਮਾਹਿਰਾਂ ਦਾ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ