ਗੋਂਡਾ ‘ਚ ਅਗਵਾਕਾਰਾਂ ਤੋਂ ਛੁਡਾਇਆ ਬੱਚਾ, 5 ਗ੍ਰਿਫ਼ਤਾਰ

ਗੋਂਡਾ ‘ਚ ਅਗਵਾਕਾਰਾਂ ਤੋਂ ਛੁਡਾਇਆ ਬੱਚਾ, 5 ਗ੍ਰਿਫ਼ਤਾਰ

ਲਖਨਊ। ਉੱਤਰ ਪ੍ਰਦੇਸ਼ ‘ਚ ਗੋਂਡਾ ਦੇ ਕਰਨਲਗੰਜ ਖੇਤਰ ‘ਚ ਕਰਿਆਨਾ ਵਪਾਰੀ ਦੇ ਪੁੱਤਰ ਨੂੰ ਅਗਵਾ ਕਰਨ ਵਾਲੇ ਪੰਜ ਬਦਮਾਸ਼ਾਂ ਨੂੰ ਪੁਲਿਸ ਨੇ ਸ਼ਨਿੱਚਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਦੇ ਕਬਜ਼ੇ ‘ਚੋਂ ਮਾਸੂਮ ਬੱਚੇ ਨੂੰ ਸਹੀ ਸਲਾਮਤ ਛੁਡਾ ਲਿਆ।

ਪੁਲਿਸ ਬੁਲਾਰੇ ਨੇ ਦੱਸਿਆ ਕਿ ਉਪ ਪੁਲਿਸ ਜਨਰਲ ਡਾਇਰੈਕਟਰ ਕਾਨੂੰਨ ਵਿਵਸਥਾ ਤੇ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਇੰਸਪੈਕਟਰ ਆਫ਼ ਜਨਰਲ ਦੇ ਨਿਰਦੇਸ਼ਾਂ ‘ਚ ਪੁਲਿਸ ਨੇ ਸਵੇਰੇ ਚਾਰ ਕਰੋੜ ਦੀ ਫਿਰੌਤੀ ਮੰਗਣ ਵਾਲੇ ਸੂਰਜ ਪਾਂਡੇ, ਉਸਦੀ ਪਤਨੀ ਛਵੀ ਪਾਂਡੇ, ਰਾਜ ਪਾਂਡੇ, ਉਮੇਸ਼ ਯਾਦਵ ਤੇ ਦੀਪੂ ਕਸ਼ਿਅਪ ਨੂੰ ਇੱਕ ਛੋਟੇ ਜਿਹੇ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਐਸਟੀਐਫ ਤੇ ਗੋਂਡਾ ਪੁਲਿਸ ਦੀ ਇਸ ਕਾਰਵਾਈ ‘ਚ ਦੀਪੂ ਤੇ ਉਮੇਸ਼ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਨ।

ਗ੍ਰਿਫ਼ਤਾਰ ਬਦਮਾਸਾਂ ਦੇ ਕਬਜ਼ੇ ‘ਚੋਂ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ। ਬਦਮਾਸ਼ਾਂ ਦੇ ਕਬਜ਼ੇ ‘ਚੋਂ ਇੱਕ 32 ਬੋਰ ਦੀ ਪਿਸਟਲ, ਦੋ ਤਮੰਚੇ ਤੋਂ ਇਲਾਵਾ ਗੋਲਾ ਬਾਰੂਦ ਬਰਾਮਦ ਹੋਇਆ ਹੈ। ਬੱਚੇ ਨੂੰ ਸਹੀ ਸਲਾਮਤ ਛੁਡਾਉਣ ਵਾਲੀ ਪੁਲਿਸ ਨੂੰ 2 ਲੱਖ ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਕਰਨਲਗੰਜ ਕੋਤਵਾਲੀ ਇਲਾਕੇ ‘ਚ ਬਦਮਾਸ਼ਾਂ ਨੇ ਸ਼ੁੱਕਰਵਾਰ ਸ਼ਾਮ ਗੱਡੀ ਰਾਹੀਂ ਬਜ਼ਾਰ ‘ਚ ਸੈਨੇਟਾਈਜਰ ਤੇ ਮਾਸਕ ਵੇਚਣ ਦੇ ਬਹਾਨੇ ਆਏ ਦੋ ਬਦਮਾਸ਼ਾਂ ਨੇ ਵਪਾਰੀ ਹਰੀ ਗੁਪਤਾ ਦੇ ਪੁੱਤਰ (6) ਨੂੰ ਅਗਵਾ ਕਰ ਲਿਆ ਸੀ ਤੇ ਕੁਝ ਦੇਰ ਬਾਅਦ ਵਪਾਰੀ ਦੇ ਫੋਨ ‘ਤੇ ਚਾਰ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਫੋਨ ਕਰਨ ਵਾਲੀ ਔਰਤ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ