ਦਿੱਲੀ ‘ਚ ਘਟਿਆ ਪ੍ਰਦੁਸ਼ਣ, ਗੁਆਂਢੀ ਸੂਬਿਆਂ ਦੇ ਮੁੱਖ ਸਕੱਤਰਾਂ ਦੀ ਸੁਪਰੀਮ ਕੋਰਟ ‘ਚ ਪੇਸ਼ੀ
ਨਵੀਂ ਦਿੱਲੀ (ਏਜੰਸੀ)। ਦੀਵਾਲੀ ਤੋਂ ਬਾਅਦ ਪ੍ਰਦੁਸ਼ਣ ‘ਚ ਸਾਹ ਲੈ ਰਹੇ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਅੱਜ ਕੁਝ ਰਾਹਤ ਮਿਲੀ ਹੈ। ਪਿਛਲ਼ੇ ਹਫਤੇ ਦੇ ਮੁਕਾਬਲੇ ਦਿੱਲੀ-ਐਨਸੀਆਰ ‘ਚ ਅੱਜ ਪ੍ਰਦੁਸ਼ਣ ਘੱਟ ਹੈ। ਪਰ ਅਜੇ ਵੀ ਏਅਰ ਕੁਆਲਟੀ ਬੇਹੱਦ ਖ਼ਰਾਬ ਹੈ। ਅਗਲੇ ਕੁਝ ਦਿਨਾਂ ‘ਚ ਹਾਲਾਤ ਬਹਿਤਰ ਹੋਣ ਦੀ ਉਮੀਦ ਹੈ। ਪ੍ਰਦੁਸ਼ਣ ‘ਚ ਵਾਧੇ ਕਰਕੇ ਇੱਥੇ ਪਿਛਲੇ ਕੁਝ ਦਿਨਾਂ ਤੋਂ ਸਕੂਲ ਬੰਦ ਸੀ ਜੋ ਅੱਜ ਖੁੱਲ੍ਹ ਗਏ। Supreme Court
ਮੌਸਮ ਵਿਭਾਗ ਨੇ ਕਿਹਾ ਹੈ ਕਿ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀ ਹਵਾਵਾਂ ਨੇ ਪ੍ਰਦੁਸ਼ਣ ਦੇ ਕਾਰਕਾਂ ਨੂੰ ਤੇਜ਼ੀ ਨਾਲ ਹਟਾਇਆ ਹੈ। ਆਈਐਮਡੀ ਦੇ ਖੇਤਰੀ ਮੌਸਮ ਅਨੁਮਾਨ ਮੁੱਖੀ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ,“ਵੈਸਟਰਨ ਡਿਸਟਰਬੈਂਸ ਕਰਕੇ ਬੁੱਧਵਾਰ ਰਾਤ ਅਤੇ ਵੀਰਵਾਰ ਨੂੰ ਉੱਤਰ -ਪਛਮੀ ਭਾਰਤ ‘ਚ ਬਾਰਸ਼ ਹੋਣ ਦੀ ਸੰਭਾਵਨਾ ਹੈ।
ਉਧਰ ਪ੍ਰਦੁਸ਼ਣ ਦੇ ਮਾਮਲੇ ‘ਤੇ ਅੱਜ ਪੰਜਾਬ, ਹਰਿਆਣਾ ਅਤੇ ਯੁਪੀ ਦੇ ਮੁੱਖ ਸਕੱਤਰਾਂ ਨੇ ਸੁਪਰੀਮ ਕੋਰਟ ‘ਚ ਪੇਸ਼ ਹੋਣਾ ਹੈ। ਸੁਣਵਾਈ ਦੁਪਹਿਰ 3:30 ਵਜੇ ਹੋਵੇਗੀ। ਸੋਮਵਾਰ ਨੂੰ ਕੋਰਟ ਨੇ ਮਾਮਲੇ ‘ਤੇ ਸਖ਼ਤੀ ਅਪਨਾਉਂਦੇ ਹੋਏ ਕਿਹਾ ਸੀ ਕਿ ਸੂਬੇ ‘ਚ ਪਰਾਲੀ ਸਾੜਣ ਵਾਲੇ ਕਿਸਾਨਾਂ ‘ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਜਿਹੀ ਘਟਨਾਵਾਂ ਲਈ ਹੁਣ ਸਿਧੇ ਤੌਰ ‘ਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। Supreme Court
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।