Punjab Farmers Meeting: ਮੁੱਖ ਮੰਤਰੀ ਦੀ ਕਿਸਾਨਾਂ ਨਾਲ ਮੀਟਿੰਗ ਖਤਮ, ਜਾਣੋ ਕੀ ਬਣਿਆ..

Punjab Farmers Meeting
Punjab Farmers Meeting: ਮੁੱਖ ਮੰਤਰੀ ਦੀ ਕਿਸਾਨਾਂ ਨਾਲ ਮੀਟਿੰਗ ਖਤਮ, ਜਾਣੋ ਕੀ ਬਣਿਆ..

ਕਿਸਾਨੀ ਮੰਗਾਂ ਨੂੰ ਲੈ ਕੇ ਹੋਈ ਚਰਚਾ

  • ਪੰਜਾਬ ਭਵਨ ’ਚ ਕਰੀਬ ਦੋ ਘੰਟੇ ਚੱਲੀ ਚਰਚਾ
  • ਐਸਕੇਐਮ ਤੇ ਮੁੱਖ ਮੰਤਰੀ ਦੀ ਮੀਟਿੰਗ

Punjab Farmers Meeting: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੀ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨਾਲ ਪੰਜਾਬ ਭਵਨ ’ਚ ਮੀਟਿੰਗ ਹੋਈ। ਇਹ ਮੀਟਿੰਗ ਕਰੀਬ ਦੋ ਘੰਟੇ ਚੱਲੀ ਅਤੇ ਬੇਸਿੱਟਾ ਰਹੀ। ਮੀਟਿੰਗ ’ਚ ਕਿਸਾਨੀ ਮੰਗਾਂ ਨੂੰ ਲੈ ਕੇ ਚਰਚਾ ਹੋਈ। ਮੀਟਿੰਗ ’ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਤੇ ਕੁਲਦੀਪ ਸਿੰਘ ਧਾਲੀਵਾਲ ਵੀ ਮੌਜ਼ੂਦ ਰਹੇ।

ਸਰਕਾਰ ਤੇ ਕਿਸਾਨਾਂ ਵਿਚਾਲੇ ਨਹੀਂ ਬਣੀ ਸਹਿਮਤੀ

ਮੀਟਿੰਗ ਖਤਮ ਹੋਣ ਤੋਂ ਬਾਅਦ ਕਿਸਾਨਾਂ ਨੇ ਪ੍ਰੈਸ਼ ਕਾਨਫਰੰਸ ਦੌਰਾਨ ਆਖਿਆ ਕਿ ਅਸੀਂ 5 ਮਾਰਚ ਨੂੰ ਧਰਨਾ ਦੇਵਾਂਗਾ। ਉਨਾਂ ਕਿਹਾ ਕਿ ਅਸੀਂ ਹਰ ਮੁੱਦੇ ’ਤੇ ਕਿਸਾਨਾਂ ਮੁੱਖ ਮੰਤਰੀ ਨਾਲ ਚਰਚਾ ਕੀਤੀ। ਕਿਸਾਨ ਆਗੂ ਰਾਜੋਵਾਲ ਨੇ ਆਖਿਆ ਕਿ ਮੀਟਿੰਗ ਦੌਰਾਨ ਬੜੇ ਵਦੀਆ ਮਾਹੌਲ ’ਚ ਅੱਧੀ ਮੰਗਾਂ ’ਤੇ ਚਰਚਾ ਹੋਈ ਸੀ ਤੇ ਇਸ ਦੌਰਾਨ ਕਈ ਮੰਗਾਂ ’ਤੇ ਸਹਿਮਤੀ ਵੀ ਬਣੀ। ਪਰ ਗੱਲ ਮੋਰਚਾ ਲਾਉਣ ’ਤੇ ਅੜ ਗਈ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਆਖਿਆ ਕਿ ਤੁਸੀ ਮੋਰਚਾ ਲਾਓਗੇ ਤਾਂ ਕਿਸਾਨਾਂ ਨੇ ਚੁੱਪ ਧਾਰ ਲਈ ਇਸ ਤੋਂ ਬਾਅਦ ਮੁੱਖ ਮੰਤਰੀ ਮੀਟਿੰਗ ਛੱਡ ਕੇ ਚਲੇ ਗਏ।