ਰਮਦਾਸ ਕਸਬੇ ਲਈ ਚਾਰ ਗੇਟ ਬਣਾਉਣ ਲਈ ਮੁੱਖ ਮੰਤਰੀ ਵੱਲੋਂ ਪੌਣੇ ਤਿੰਨ ਕਰੋੜ ਰੁਪਏ ਜਾਰੀ

Amritsar News
ਰਮਦਾਸ ਕਸਬੇ ਲਈ ਚਾਰ ਗੇਟ ਬਣਾਉਣ ਲਈ ਮੁੱਖ ਮੰਤਰੀ ਵੱਲੋਂ ਪੌਣੇ ਤਿੰਨ ਕਰੋੜ ਰੁਪਏ ਜਾਰੀ

ਅੰਮ੍ਰਿਤਸਰ (ਰਾਜ਼ਨ ਮਾਨ)। Amritsar News:  ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਾਬਾ ਬੁੱਢਾ ਸਾਹਿਬ ਦੇ ਇਤਿਹਾਸਕ ਕਸਬੇ ਰਮਦਾਸ ਨੂੰ ਆਉਣ ਵਾਲੇ ਸਾਰੇ ਮੁੱਖ ਮਾਰਗਾਂ ’ਤੇ ਚਾਰ ਗੇਟ ਬਣਾਉਣ ਲਈ ਪੌਣੇ ਤਿੰਨ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਇਸ ਇਤਿਹਾਸਕ ਕਸਬੇ ਵਿੱਚ ਬਾਬਾ ਬੁੱਢਾ ਸਾਹਿਬ ਨੇ ਉਸ ਵਕਤ ਚਾਰ ਗੇਟ ਬਣਵਾਏ ਸਨ। Amritsar News

ਮੈਂ ਹੁਣ ਉਨ੍ਹਾਂ ਦੀ ਯਾਦ ਵਿੱਚ ਹੀ ਚਾਰੇ ਪਾਸੇ ਆਉਣ ਵਾਲੀਆਂ ਸੜਕਾਂ ਉਪਰ ਵੱਡੇ ਗੇਟ ਬਣਾਉਣ ਸਬੰਧੀ ਮੁੱਖ ਮੰਤਰੀ ਨੂੰ ਇਨ੍ਹਾਂ ਗੇਟਾਂ ਲਈ ਰਾਸ਼ੀ ਜਾਰੀ ਕਰਨ ਬਾਰੇ ਲਿਖਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਮੇਰੀ ਮੰਗ ਨੂੰ ਸਵੀਕਾਰ ਕਰਦਿਆਂ ਅੱਜ ਆਪਣੇ ਅਖਤਿਆਰੀ ਫੰਡਾਂ ਵਿੱਚੋਂ 2 ਕਰੋੜ 72 ਲੱਖ 83 ਹਜਾਰ ਰੁਪਏ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਥੇ ਬਾਬਾ ਬੁੱਢਾ ਨੇ ਆਖਰੀ ਵਕਤ ਗੁਜਾਰਿਆ ਸੀ ਤੇ ਆਪਣੇ ਪ੍ਰਾਣ ਵੀ ਇਸ ਸਥਾਨ ਉਪਰ ਤਿਆਗੇ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਹੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। Amritsar News

Read This : Amritsar News: ਸੀਪੀਆਈਐਮਐਲ ਲਿਬਰੇਸ਼ਨ ਵੱਲੋਂ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਵਿੱਢਣ ਦਾ ਐਲਾਨ

ਕਿ ਉਹ ਪਹਿਲ ਦੇ ਆਧਾਰ ਤੇ ਇਸ ਕੰਮ ’ਚ ਜੁੱਟ ਜਾਣ। ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਹਲਕੇ ਦਾ ਵਿਕਾਸ ਹੀ ਤਰਜੀਹ ਰਹੀ ਹੈ ਤੇ ਇਸ ਹਲਕੇ ਨੂੰ ਪੰਜਾਬ ਦਾ ਨੰਬਰ ਇੱਕ ਹਲਕਾ ਬਣਾਉਣ ਲਈ ਉਹ ਹਰ ਵਕਤ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਰਮਦਾਸ ਦੇ ਰੇਲਵੇ ਸਟੇਸ਼ਨ ਦਾ ਨਾਂਅ ਬਾਬਾ ਬੁੱਢਾ ਦੇ ਨਾਮ ਤੇ ਰੱਖਣ ਸਬੰਧੀ ਉਹ ਕੱਲ੍ਹ ਦਿੱਲੀ ’ਚ ਕੇਂਦਰੀ ਰੇਲ ਮੰਤਰੀ ਨੂੰ ਮਿਲਣ ਜਾ ਰਹੇ ਹਨ ਤੇ ਆਸ ਹੈ ਕਿ ਉਹ ਆਪਣੀ ਮੰਗ ਪੂਰੀ ਕਰਾਉਣ ’ਚ ਕਾਮਯਾਬ ਹੋਣਗੇ। Amritsar News

LEAVE A REPLY

Please enter your comment!
Please enter your name here