ਮੁੱਖ ਮੰਤਰੀ ਮਾਨ ਪਹੁੰਚੇ ਸੰਗਰੂਰ, ਦਿੱਤੇ ਕਈ ਵੱਡੇ ਤੋਹਫੇ

Bhagwant Singh Mann

ਕਾਂਝਲਾ ’ਚ ਜਨਸਭਾ ਨੂੰ ਕਰਨਗੇ ਸੰਬੋਧਿਤ | Bhagwant Singh Mann

  • ਹਾਕੀ ਐਸਟ੍ਰੋਟਰਡ, ਵੇਟ ਲਿਫਟਿੰਗ ਸੈਂਟਰ ਅਤੇ ਪੇਂਡੂ ਲਾਇਬ੍ਰੇਰੀ ਦਾ ਕੀਤਾ ਉਦਘਾਟਨ | Bhagwant Singh Mann

ਸੰਗਰੂਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਉੱਥੇ ਹਾਕੀ ਐਸਟ੍ਰੋਟਰਡ ਦਾ ਉਦਘਾਟਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੇਟ ਲਿਫਟਿੰਗ ਅਤੇ ਕਾਂਝਲਾ ’ਚ ਪੇਂਡੂ ਲਾਇਬ੍ਰੇਰੀ ਦਾ ਵੀ ਉਦਘਾਟਨ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਇੱਥੇ ਸਾਂਸਦ ਰਹਿੰਦੇ ਹੋਏ ਲੋਕ ਸਭਾ 2022 ਦੀਆਂ ਚੋਣਾਂ ਤੋਂ ਪਹਿਲਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਵਾਅਦਾ ਕੀਤਾ ਸੀ। ਜਿਸ ਨੂੰ ਉਹ ਅੱਜ ਪੂਰਾ ਕਰਨ ਵਾਲੇ ਹਨ। ਮੁੱਖ ਮੰਤਰੀ ਮਾਨ ਸਭ ਤੋਂ ਪਹਿਲਾਂ ਸਿੱਧਾ ਲਾਇਬ੍ਰੇਰੀ ਪਹੁੰਚੇ। ਉੱਥੇ ਉਨ੍ਹਾਂ ਨੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਤਸ਼ਾਹਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਲਾਇਬ੍ਰੇਰੀ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਲਵੋ। ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਹੀ ਡੀਸੀ ਬਣਿਆ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਿਰਫ ਪੜ੍ਹਨ ’ਤੇ ਧਿਆਨ ਦੇਣ, ਨੌਕਰੀ ਦੇਣਾ ਉਨ੍ਹਾਂ ਦਾ ਕੰਮ ਹੈ। (Bhagwant Singh Mann)

ਜਨਸਭਾ ਨੂੰ ਕਰਨਗੇ ਸੰਬੋਧਿਤ | Bhagwant Singh Mann

ਉਦਘਾਟਨ ਕਰਨ ਤੋਂ ਬਾਅਦ ਮੁੱਖ ਮੰਤਰੀ ਸੰਗਰੂਰ ਦੇ ਕਾਂਝਲਾ ਮੈਦਾਨ ’ਤੇ ਪਹੁੰਚੇ ਹਨ। ਇੱਥੇ ਮੁੱਖ ਮੰਤਰੀ ਜਨਸਭਾ ਨੂੰ ਸੰਬੋਧਿਤ ਕਰਨਗੇ। ਮੁੱਖ ਮੰਤਰੀ ਇਸ ਤੋਂ ਬਾਅਦ ਜਲੰਧਰ ਵੀ ਜਾਣਗੇ। ਜਿੱਥੇ ਉਹ ਜਲੰਧਰ ਦੇ ਮਾਡਲ ਟਾਊਨ ਸਥਿਤ ਦਇਆਨੰਦ ਮਾਡਲ ਸਕੂਲ ’ਚ ਕਰਵਾਏ ਜਾ ਰਹੇ ਲੋਹੜੀ ਦੇ ਪ੍ਰੋਗਰਾਮ ’ਚ ਹਿੱਸਾ ਲੈਣਗੇ। ਉਨ੍ਹਾਂ ਨੂੰ ਉੱਥੇ ਮੁੱਖ ਮਹਿਮਾਨ ਦੇ ਤੌਰ ’ਤੇ ਬੁਲਾਇਆ ਗਿਆ ਹੈ। (Bhagwant Singh Mann)

ਚੰਡੀਗੜ੍ਹ ,ਪੰਜਾਬ, ਹਰਿਆਣਾ ਅਤੇ ਦਿੱਲੀ ‘ਚ ਭੂਚਾਲ ਦੇ ਝਟਕੇ