BBMB and CM Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਤੇ ਹਰਿਆਣਾ ਦੇ ਪਾਣੀਆਂ ਦੇ ਮੁੱਦੇ ’ਤੇ ਵਿਧਾਨ ਸਭਾ ਸਪੈਸ਼ਲ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਬੀਐਮਬੀ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬੀਬਐਮਬੀ ਚਿੱਟਾ ਹਾਥੀ ਬਣ ਚੁੱਕਿਆ ਹੈ। ਇਸ ਲਈ ਇਸ ਦਾ ਬੋਝ ਵੀ ਪੰਜਾਬ ‘ਤੇ ਹੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਇੱਕ ਬੂੰਦ ਵੀ ਖਰਾਬ ਨਹੀਂ ਹੋਣ ਦੇਵਾਂਗੇ।
ਸਾਡੇ ਕੋਲ ਕਿਸੇ ਨੂੰ ਦੇਣ ਲਈ ਕੋਈ ਪਾਣੀ ਨਹੀਂ ਹੈ। ਜਦੋਂ ਹੜ੍ਹ ਆਉਂਦੇ ਹਨ ਤਾਂ ਹਰਿਆਣਾ ਤੇ ਰਾਜਸੀਾਨ ਨੇ ਪਾਣੀ ਲੈਣ ਤੋਂ ਮਨ੍ਹਾ ਕਰ ਦਿੱਤਾ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਪਾਣੀ ਨਾਲ ਡੁੱਬਣ ਲਈ ਪੰਜਾਬ ਐ ਤੇ ਜਦੋਂ ਲੋੜ ਹੁੰਦੀ ਹੈ ਤਾਂ ਸਾਰੇ ਹੀ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡਾਂ ਦੇ ਕਿਸਾਨ ਪਾਣੀ ਦੀ ਘਾਟ ਕਾਰਨ ਜਿੰਦਗੀ ਲੰਘਾਉਣੀ ਔਖੀ ਹੋਈ ਪਈ ਹੈ। BBMB and CM Punjab
75 ਸਾਲਾਂ ਤੋਂ ਬੰਨ੍ਹੀ ਹੋਈ ਗੰਢ ਸਾਨੂੰ ਫੜਾ ਦਿੱਤੀ ਤੇ ਕਹਿ ਦਿੱਤਾ ਕਿ ਇਸ ਨੂੰ ਖੋਲ੍ਹ ਦਿਓ। ਕੋਈ ਗੱਲ ਨਹੀਂ ਅਸੀਂ ਇਸ ਗੰਢ ਨੂੰ ਜ਼ਰੂਰ ਖੋਲ੍ਹਾਂਗੇ। ਉਨ੍ਹਾਂ ਕਿਹਾ ਕਿ ਅਸੀਂ 16 ਸਾਲਾਂ ਦੀ ਉਮਰ ਵਿੱਚ ਹੀ ਅਸੀਂ ਹਿੱਟ ਹੋ ਗਏ ਸੀ। ਹਰ ਗੱਲ ’ਤੇ ਨਕੁਤਾਚੀਨੀ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੰਜਾਬ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਨੁਮਾਇੰਦੇ ਹਨ ਸਾਰੇ ਹੀ ਪੜ੍ਹੇ ਲਿਖੇ ਹਨ। ਇਸ ਲਈ ਹੂਣ ਪੰਜਾਬ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਸੂਬੇ ਨੂੰ ਨੰਬਰ ਵੰਨ ਬਣਾਉਣ ਲਈ ਅਸੀਂ ਹੁਣ ਦਿਨ ਰਾਤ ਇੱਕ ਕਰ ਦੇਵਾਂਗੇ।
BBMB and CM Punjab
ਉਨ੍ਹਾਂ ਕਿਹਾ ਕਿ ਪੰਜਾਬ ‘ਤੇ ਜਦੋਂ ਕੋਈ ਭੀੜ ਪਈ ਹੈ ਤਾਂ ਅਸੀਂ ਸਾਰੇ ਰਲ ਕੇ ਲੜਾਂਗੇ। ਕੇਂਦਰ ਨੂੰ ਇਹ ਮਹਿਸੂਸ ਨਾ ਹੋਵੇ ਕਿ ਇਹ ਆਪਸ ਵਿੱਚ ਹੀ ਭਿੜ ਰਹੇ ਹਨ। ਆਪਣੇ ਪਾਣੀ ਨੂੰ ਬਚਾਉਣ ਲਈ ਅਸੀਂ ਸਾਰੇ ਰਲ ਕੇ ਵਿਰੋਧ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਠੰਢਾ ਬੁੱਲਾ ਉਦੋਂ ਆਇਆ ਜਦੋਂ ਸਾਰੀਆਂ ਪਾਰਟੀਆਂ ਨੇ ਇੱਕ ਸੁਰ ਹੋ ਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਗੱਲ ਕਰਾਂਗੇ ਸਭ ਦੇ ਸਾਹਮਣੇ ਕਰਾਂਗੇ। ਕੋਈ ਵੀ ਗੱਲ ਬੰਦ ਕਮਰੇ ਵਿੱਚ ਨਹੀਂ ਹੋਵੇਗੀ ਜਾਂ ਟੇਬਲ ਤੋਂ ਹੇਠਾਂ ਦੀ ਕੋਈ ਕੰਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸੂਬੇ ਦੇ ਅਧਿਕਾਰਾਂ ‘ਤੇ ਡਾਕਾ ਨਹੀਂ ਵੱਜਣ ਦੇਵਾਂਗੇ। ਪਾਣੀ ਦੀ ਇੱਕ ਵੀ ਵਾਧੂ ਬੂੰਦ ਨਹੀਂ ਜਾਣ ਦਿੱਤੀ ਜਾਵੇਗੀ।