ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ ਕਿਹਾ, ਅਰਵਿੰਦ ਕੇਜਰੀਵਾਲ ਝੁਕੇਗਾ ਨਹੀਂ ਜਿੰਨਾ ਮਰਜ਼ੀ ਅੱਤਿਆਚਾਰ ਕਰ ਲਵੋ

bagwant maan, CM Mann, Private Schools

(ਸੱਚ ਕਹੂੰ ਨਿਊਜ਼) ਜਲੰਧਰ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਸ਼ਰਾਬ ਨੀਤੀ ਘਪਲੇ ਮਾਮਲੇ ਤੇ ਮਨੀ ਲਾਂਡ੍ਰਿੰਗ ’ਚ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਰਾਊਜ਼ ਐਨੇਨਿਊ ਕੋਟਰ ਨੇ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਹਾਈ ਕੋਰਟ ਨੇ ਮੰਗਲਵਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਆਪਣੇ ਐਕਸ ’ਤੇ ਟਵੀਟ ਕੀਤਾ। ਮਾਨ ਨੇ ਐਕਸ ’ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਫੋਟੋ ਸ਼ੇਅਰ ਕਰਦਿਆਂ ਲਿਖਿਆ ਕਿ ਇਹ ਤਸਵੀਰ ਤਾਨਾਸ਼ਾਹੀ ਖਿਲਾਫ ਸੰਘਰਸ਼ ਦੀ ਹੈ। ਅਰਵਿੰਦ ਕੇਜਰੀਵਾਲ ਝੁਕੇਗਾ ਨਹੀਂ ਜਿੰਨਾ ਮਰਜ਼ੀ ਅੱਤਿਆਚਾਰ ਕਰ ਲਵੋ। ਈਡੀ ਕੋਰਟ ਤੋਂ ਜ਼ਮਾਨਤ ਤੋਂ ਬਾਅਦ ਸੀਬੀਆਈ ਦੀ ਗ੍ਰਿਫ਼ਤਾਰੀ ਭਾਜਪਾ ਦੇ ਇਸ਼ਾਰੇ ’ਤੇ ਸੀਬੀਆਈ ਦੀ ਖੁੱਲੀ ਦੁਰਵਰਤੋਂ ਹੈ।
ਆਪ ਜਿਸ ਤਰਹਾ ਸੇ ਆਦਾਬੇ ਸਿਆਸਤ ਭੁਲੇ
ਆਪ ਕਾ ਨਾਮ ਭੀ ਜ਼ਾਲਿਮ ਮੇਂ ਲਿਖਾ ਜਾਏਗਾ।

ਹਾਈਕੋਰਟ ਤੋਂ ਜ਼ਮਾਨਤ ਨਾ ਮਿਲਣ ’ਤੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ, ‘ਅਸੀਂ ਹਾਈ ਕੋਰਟ ਦੇ ਫੈਸਲੇ ਨਾਲ ਸਹਿਮਤ ਨਹੀਂ ਹਾਂ। ਅਸੀਂ ਸੁਪਰੀਮ ਕੋਰਟ ਜਾਵਾਂਗੇ। ਜ਼ਮਾਨਤ ਦੇ ਹੁਕਮ ਨੂੰ ਇਸ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ, ਸੁਪਰੀਮ ਕੋਰਟ ਨੇ ਵੀ ਕੱਲ੍ਹ ਇਹੀ ਕਿਹਾ ਹੈ।