ਮੁਖਤਾਰ ਅੰਸਾਰੀ ਮਾਮਲਾ : ਮੁੱਖ ਮੰਤਰੀ ਮਾਨ ਨੇ ਅਮਰਿੰਦਰ ਸਿੰਘ ’ਤੇ ਫਿਰ ਕੀਤਾ ਸ਼ਬਦੀ ਵਾਰ

Manpreet Badal

ਰੋਪੜ ਵਕਫ਼ ਬੋਰਡ ਦੀ ਜ਼ਮੀਨ ਮੁਖਤਾਰ ਅੰਸਾਰੀ ਦੇ ਬੇਟੇ ਤੇ ਭਤੀਜੇ ਦੇ ਨਾਂਅ ’ਤੇ | Chief Minister Mann

ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ (Chief Minister Mann) ਨੇ ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਪਲਟਵਾਰ ਕੀਤਾ ਹੈ। ਮੁੱਖ ਮੰਤਰੀ ਨੇ ਇੱਕ ਵਾਰ ਫਿਰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਰੋਪੜ ਜੇਲ੍ਹ ’ਚ ਅੰਸਾਰੀ ਨੂੰ ਮਿਲਣ ਦੀ ਗੱਲ ਤੋਂ ਇਨਕਾਰ ਕੀਤਾ ਹੈ, ਪਰ ਉਨ੍ਹਾਂ ਨੂੰ ਆਪਣੇ ਪੁੱਤਰ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਰੋਪੜ ਜੇਲ੍ਹ ’ਚ ਮੁਖਤਾਰ ਅੰਸਾਰੀ ਨੂੰ ਕਿੰਨੇ ਵਾਰ ਮਿਲਿਆ ਹੈ।

ਅੰਸਾਰੀ ਦੀ ਪਤਨੀ ਇੱਥੇ ਮਿਲਣ ਆਉਂਦੀ ਸੀ, 2 ਮਹੀਨੇ ਉਹ ਇੱਥੇ ਰਹੀ। ਅੰਸਾਰੀ ਦੀ ਪਤਨੀ ਤੋਂ ਇਲਾਵਾ ਉਸ ਦੇ ਪੁੱਤਰਾਂ ਦੀ ਵੀ ਇੱਥੇ ਸੇਵਾ ਹੋਈ। ਮਾਨ ਨੇ ਦੱਸਿਆ ਕਿ ਰੋਪੜ ’ਚ ਵਕਫ਼ ਬੋਰਡ ਦੀ ਜ਼ਮੀਨ ਮੁਖਤਾਰ ਅੰਸਾਰੀ ਦੇ ਪੁੱਤਰ ਤੇ ਭਤੀਜੇ ਦੇ ਨਾਂਅ ’ਤੇ ਹੈ। ਹੁਣੇ ਨਾਂਅ ਦੱਸਦਾ ਹਾਂ, ਇਹ ਕਹਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਮੋਬਾਇਲ ਕੱਢ ਲਿਆ ਅਤੇ ਬੋਲੇ ਆਵਾਸ ਅੰਸਾਰੀ ਐਂਡ ਉਮਰ ਅੰਸਾਰੀ, ਇਹ ਪੁੱਤਰ ਅਤੇ ਭਤੀਜਾ ਹਨ। ਇਹ ਜਮੀਨ ਰੋਪੜ ’ਚ ਹੈ ਅਤੇ ਵਕਫ਼ ਬੋਰਡ ਦੀ ਜ਼ਮੀਨ ਹੈ। ਬਾਕੀ ਰਣਇੰਦਰ ਸਿੰਘ ਨੂੰ ਪਤਾ ਹੋਵੇਗਾ ਕਿ ਇਹ ਕੌਣ-ਕੌਣ ਹਨ।

ਇਹ ਵੀ ਪੜ੍ਹੋ : Pension Scheme : ਸਰਕਾਰ ਬਜ਼ੁਰਗਾਂ ਦੀ ਵਧਾਵੇਗੀ ਪੈਨਸ਼ਨ, ਵਿਚਾਰ-ਵਟਾਂਦਾਰਾ ਜਾਰੀ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੰਸਾਰੀ ਪੰਜਾਬ ਜਿਸ ਕੇਸ ’ਚ ਲਿਆਂਦਾ ਗਿਆ ਉਸ ਦਾ ਕੋਈ ਅਤਾ-ਪਤਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂਪੀ ’ਚ ਇੱਕ ਐੱਮਪੀ ਐੱਮਐੱਲਏ ਕੋਰਟ ’ਚ ਉਸ ਨੂੰ 2-3 ਮਹੀਨੇ ਸਜ਼ਾ ਹੋਣੀ ਸੀ। ਅੰਸਾਰੀ ਨੇ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ। ਅੰਸਾਰੀ ਨੂੰ ਪੰਜਾਬ ’ਚ ਥ੍ਰੇਟ ਦੀ ਐੱਫ਼ਆਈਆਈ ਕਰਵਾ ਕੇ ਇੱਥੇ ਲਿਆਂਦਾ ਗਿਆ। ਯੂਪੀ ਨੇ 25 ਵਾਰ ਅੰਸਾਰੀ ਨੂੰ ਭੇਜਣ ਲਈ ਕਿਹਾ। 25 ਵਾਰ ਪੰਜਾਬ ਸਰਕਾਰ ਨੇ ਇਸ ਦਾ ਜਵਾਬ ਦਿੱਤਾ। ਉਸ ਨੂੰ ਸਰਵਾਈਕਲ ਹੈ, ਤੇ ਕਦੇ ਰੀੜ੍ਹ ਦੀ ਹੱਡੀ ਕਾਰਨ ਸਫ਼ਰ ਨਾ ਕਰ ਸਕਣ ਦੀ ਗੱਲ ਆਖੀ।

ਗੈਂਗਸਟਰ ਨੂੰ ਰੋਕਣ ਲਈ ਵਕੀਲ ਕੀਤੇ ਹਾਇਰ

ਮਾਨ ਨੇ ਦੱਸਿਆ ਕਿ ਯੂਪੀ ਸਰਕਾਰ ਜਦੋਂ ਸੁਪਰੀਮ ਕੋਰਟ ਪਹੰੁਚ ਗਈ ਤਾਂ ਅੰਸਾਰੀ ਨੂੰ ਰੋਕਣ ਲਈ ਵਕੀਲ ਹਾਇਰ ਕੀਤੇ ਗਏ। ਕੈਪਟਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਤਾ ਨਹੀਂ, ਉੱਥੇ ਜੇਲ੍ਹ ਮੰਤਰੀ ਉਨ੍ਹਾਂ ਨੂੰ ਚਿੱਠੀਆਂ ਲਿਖ ਰਹੇ ਸਨ। ਜਿਸ ’ਚ ਅੰਸਾਰੀ ਦੇ ਨਾਂਅ ’ਤੇ ਪਾਰਟੀ ਦੀ ਕਰਿਕਿਰੀ ਦੀਆਂ ਗੱਲਾਂ ਹੋ ਰਹੀਆਂ ਸਨ। ਹੁਣ ਕਹਿ ਰਹੇ ਹਨ ਕਿ ਜਦੋਂ ਵਕੀਲ ਨੂੰ ਪੈਸੇ ਹੀ ਨਹੀਂ ਦਿੱਤੇ ਤਾਂ ਕਿਰਕਰੀ ਕਾਹਦੀ। ਬਿੱਲ ਉਨ੍ਹਾਂ ਦੇ ਕੋਲ ਆਏ ਹਨ। ਉਹ ਪੈਸੇ ਦੇਣਗੇ। ਉਨ੍ਹਾਂ ਦੀ ਜੇਲ੍ਹ ’ਚੋਂ ਦੇਣਗੇ, ਜੇਕਰ ਸਰਕਾਰੀ ਖਜ਼ਨੇ ’ਚੋਂ ਦੇਣੇ ਪਏ ਤਾਂ ਰਿਕਵਰੀ ਇਨ੍ਹਾਂ ਤੋਂ ਹੋਵੇਗੀ।

ਕੀ ਇੰਝ ਸਰਕਾਰਾਂ ਚੱਲਦੀਆਂ ਨੇ

ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਦੋਸ਼ ਲਾ ਰਹੇ ਹਨ, ਮੈਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ, ਪਰ ਕੀ ਇੰਝ ਸਰਕਾਰਾਂ ਚੱਲਦੀਆਂ ਨੇ। ਉਨ੍ਹਾਂ ਦਾ ਸਾਢੇ 9 ਸਾਲ ਦਾ ਐਕਸਪੀਰੀਅੰਸ ਹੈ, ਸਾਡਾ ਸਿਰਫ਼ ਡੇਢ ਸਾਲ ਦਾ ਹੈ। ਪੇਮੈਂਟ ਤਾਂ ਹੋ ਕੇ ਰਹੇਗੀ ਅਤੇ ਉਨ੍ਹਾਂ ਦੀ ਜੇਬ੍ਹ ਵਿੱਚੋਂ ਹੀ ਹੋਵੇਗੀ। ਇਨ੍ਹਾਂ ਦਾ ਬਹੁਤ ਸਮਾਨ ਪਿਆ ਹੈ। ਹੌਲੀ ਹੌਲੀ ਬਾਹਰ ਲਿਆਵਾਂਗੇ। ਕਾਨੂੰਨੀ ਤੌਰ ’ਤੇ ਸਾਰੀਆਂ ਕਾਰਵਾਈਆਂ ਹੋਣਗੀਆਂ। ਜੇਕਰ ਕੈਪਟਨ ਨੂੰ ਪਤਾ ਨਹੀਂ ਸੀ ਤਾਂ ਕੀ ਪੁੱਤਰ ਇੰਝ ਹੀ ਲੁਟਾਉਂਦਾ ਰਿਹਾ।