ਮੁੱਖ ਮੰਤਰੀ ਮਾਨ ਨੇ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ’ਚ ਕੱਢਿਆ ਰੋਡ ਸ਼ੋਅ

CM Mann Roadshow
ਮੁੱਖ ਮੰਤਰੀ ਮਾਨ ਨੇ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ’ਚ ਕੱਢਿਆ ਰੋਡ ਸ਼ੋਅ

ਲੋਕਾਂ ਦੇ ਇਕੱਠ ਨੂੰ ਵੇਖ ਕੇ ਬਾਗੋਬਾਗ ਹੋਏ ਮਾਨ (CM Mann Roadshow)

(ਅਨਿਲ ਲੁਟਾਵਾ) ਸ੍ਰੀ ਫਤਿਹਗੜ੍ਹ ਸਾਹਿਬ। ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਰਾਲਾ ’ਚ ਰੋਡ ਸ਼ੋਅ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਅੱਜ ਰੋਡ ਸ਼ੋਅ ਵਿੱਚ ਵੱਡੀ ਗਿਣਤੀ ‘ਚ ਆਪ ਮੁਹਾਰੇ ਪਹੁੰਚੇ ਲੋਕਾਂ ਦਾ ਜੋਸ਼ ਅਤੇ ਜਜ਼ਬਾ ਦੇਖ ਕੇ ਦਿਲ ਬਾਗੋ ਬਾਗ਼ ਹੋ ਗਿਆ ਹੈ। ਲੋਕਾਂ ਦਾ ਇਹ ਇਕੱਠ ਦੱਸ ਰਿਹਾ ਹੈ ਕਿ ਇਸ ਵਾਰ ਤਾਨਾਸ਼ਾਹ ਸਰਕਾਰ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ ਤੇ ਲੋਕਾਂ ਦਾ ਆਪਣਾ ਰਾਜ ਆਵੇਗਾ। ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਦੇ ਵਾਸੀਆਂ ਨੇ ਹੁਣ ਲੋਕ ਸਭਾ ਚੋਣਾਂ ‘ਚ 13-0 ਕਰਨ ਦਾ ਫ਼ੈਸਲਾ ਲੈ ਲਿਆ ਹੈ। ਜਿਸ ਨੂੰ ਪੂਰਾ ਕੀਤੇ ਬਿਨਾਂ ਪਿੱਛੇ ਨਹੀਂ ਹੱਟਣਗੇ। (CM Mann Roadshow)

ਇਹ ਵੀ ਪੜ੍ਹੋ: ਚਟਪਟੀ ਖਬਰ : ਪਤੀ ਨੇ 5 ਰੁਪਏ ਦਾ ਕੁਰਕੁਰਾ ਨਾ ਦਿਵਾਇਆ ਤਾਂ ਪਤਨੀ ਨੇ ਮੰਗ ਲਿਆ ਤਲਾਕ!

ਮੁੱਖ ਮੰਤਰੀ ਮਾਨ ਨੇ ਕਿਹਾ ਆਪ ਸਰਕਾਰ ਨੇ 2 ਸਾਲਾਂ ‘ਚ ਹੀ ਸੂਬੇ ’ਚ ਬਹੁਤ ਸਾਰੇ ਕੰਮ ਕੀਤੇ ਹਨ। ਅਸੀਂ 829 ਆਮ ਆਦਮੀ ਕਲੀਨਿਕ ਖੋਲ ਦਿੱਤੇ, ਜਿਸ ਤੋਂ ਡੇਢ ਕਰੋੜ ਲੋਕ ਮੁਫ਼ਤ ਦਵਾਈ ਅਤੇ ਮੁਫ਼ਤ ਇਲਾਜ ਕਰਵਾ ਚੁੱਕੇ ਨੇ। ਸ਼ਾਨਦਾਰ ਸਿਹਤ ਸਹੂਲਤਾਂ ਦੇ ਨਾਲ-ਨਾਲ ਚੰਗੀ ਸਿੱਖਿਆ ਲਈ ਸ਼ਾਨਦਾਰ ਸਕੂਲ, ਬਿਜਲੀ, ਪਾਣੀ, ਸਰਕਾਰੀ ਨੌਕਰੀਆਂ ਦੇ ਰਹੇ ਹਾਂ। ਆਉਣ ਵਾਲੇ ਸਮੇਂ ’ਚ ਹੋਰ ਵੀ ਤੇਜ਼ੀ ਨਾਲ ਵਿਕਾਸ ਕਾਰਜ ਕੀਤੇ ਜਾਣਗੇ। (CM Mann Roadshow)

LEAVE A REPLY

Please enter your comment!
Please enter your name here