ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਮੁੱਖ ਮੰਤਰੀ ਚਰ...

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਿਰ ਪੁੱਜੇ ਕਾਂਗਰਸ ਹਾਈ ਕਮਾਂਡ ਕੋਲ ਦਿੱਲੀ

    Charanjit Singh Channi Sachkahoon

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਿਰ ਪੁੱਜੇ ਕਾਂਗਰਸ ਹਾਈ ਕਮਾਂਡ ਕੋਲ ਦਿੱਲੀ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ । ਕਾਂਗਰਸ ਹਾਈ ਕਮਾਂਡ ਦੇੇ ਸੱਦੇ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਿਰ ਤੋਂ ਦਿੱਲੀ ਪਹੁੰਚ ਚੁੱਕੇ ਹਨ। ਕੈਬਨਿਟ ਦੇ ਵਿਸਥਾਰ ਦਾ ਪੇਚ ਫਸਿਆ ਹੋਇਆ ਜਿਸ ਦੇ ਹੱਲ ਲਈ ਚਰਨਜੀਤ ਸਿੰਘ ਚੰਨੀ ਨੂੰ ਦਿੱਲੇ ਗੇੜੇ ਲਾਉਣੇ ਪੈ ਰਹੇ ਹਨ। ਬੀਤੀ ਰਾਤ ਰਾਹੁਲ ਗਾਂਧੀ ਦੀ ਰਿਹਾਇਸ਼ ਦਿੱਲੀ ਵਿਖੇ ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਨਾਲ ਲਗਭਗ 5 ਘੰਟੇ ਪੰਜਾਬ ਕੈਬਨਿਟ ਵਿਸਥਾਰ ਸਬੰਧੀ ਚਰਚਾ ਕੀਤੀ ਗਈ ਸੀ ਹਾਲੇ ਤੱਕ ਪੰਜਾਬ ਕੈਬਿਨਟ ਵਿਸਥਾਰ ਸਬੰਧੀ ਸਪੱਸ਼ਟ ਨਹੀਂ ਹੋ ਸਕਿਆ ਹੈ। ਵੇਖਣਾ ਹੋਵੇਗਾ ਕਿ ਅੱਜ ਫਿਰ ਤੋਂ ਚਰਨਜੀਤ ਸਿੰਘ ਚੰਨੀ ਦਿੱਲੀ ਦਰਬਾਰ ਪਹੁੰਚੇ ਹਨ ਕਿ ਪੰਜਾਬ ਕੈਬਨਿਟ ਵਿਸਥਾਰ ਦਾ ਖਾਕਾ ਤਿਆਰ ਕਰਕੇ ਫਾਈਨਲ ਸੂਚੀ ਜਾਰੀ ਕਰਦੇ ਹਨ ਜਾਂ ਨਹੀਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਨੂੰ 72 ਘੰਟਿਆਂ ’ਚ ਦੂਜੀ ਵਾਰੀ ਦਿੱਲੀ ਸੱਦਿਆ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ