ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਮੁੱਖ ਮੰਤਰੀ ਚਰ...

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਦਿਆਰਥੀਆਂ ਨਾਲ ਸਟੇਜ ’ਤੇ ਚੜ੍ਹ ਕੇ ਪਾਇਆ ਭੰਗੜਾ

     ਵਿਦਿਆਰਥੀਆਂ ਨਾਲ ਸਟੇਜ ’ਤੇ  ਚੜ੍ਹ ਕੇ ਪਾਇਆ ਭੰਗੜਾ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ । ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਲੋਕਾਂ ਦੇ ਰੂ-ਬ-ਰੂ ਹੋ ਰਹੇ ਹਨ ਉਹ ਜਿੱਥੇ ਵੀ ਜਾਂਦੇ ਹਨ ਲੋਕਾਂ ਨੂੰ ਬਿਨਾ ਕਿਸੇ ਸੁਰੱਖਿਆ ਦੇ ਖੌਫ਼ ਤੋਂ ਮਿਲਦੇ ਨਜ਼ਰ ਆਉਂਦੇ ਹਨ। ਮੁੱਖ ਮੰਤਰੀ ਅੱਜ ਕਪੂਰਲਥਲਾ ਵਿਖੇ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਯੂਨੀਵਰਸਿਟੀ ਪਹੁੰਚੇ ਯੂਨੀਵਰਸਿਟੀ ਪੁੱਜਣ ਤੇ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ, ਕਪੂਰਥਲਾ ਵਿਖੇ ਡਾ. ਬੀ. ਆਰ. ਅੰਬੇਡਕਰ ਅਜਾਇਬ ਘਰ ਦੇ ਨੀਂਹ ਪੱਥਰ ਸਮਾਗਮ ਤੇ ਸੂਬਾ ਪੱਧਰੀ ਮੈਗਾ ਰੁਜ਼ਗਾਰ ਮੇਲੇ ਦੇ ਸਮਾਗਮ ਦੌਰਾਨ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਮੌਕੇ ਖੁਦ ਸਟੇਜ ਉੱਪਰ ਭੰਗੜਾ ਪਾਉਣ ਵਾਲੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਣ ਲਈ ਖੁਦ ਸਟੇਜ ’ਚ ਚੜ੍ਹ ਕੇ ਉਨ੍ਹਾਂ ਨਾਲ ਨੱਚਦੇ ਨਜ਼ਰ ਆਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ