92 ਵਿਧਾਇਕਾਂ ਨਾਲ ਕੀਤੀ ਮੀਟਿੰਗ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਆਮ ਆਦਮੀ ਦੀ ਸਰਕਾਰ ਬਣਦੇ ਸਾਰ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਚੁਣੇ 92 ਵਿਧਾਇਕਾਂ ਨਾਲ ਮੀਟਿੰਗ ਕੀਤੀ। ਕੇਜਰੀਵਾਲ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਸਕੂਲਾਂ ਅਤੇ ਹਸਪਤਾਲਾਂ ਦੀ ਚੈਂਕਿੰਗ ਕਰਨ ਪਰ ਕਿਸੇ ਨਾਲ ਬਦਤਮੀਜੀ ਨਾ ਕਰਨ। ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਅਫਸਰਾਂ ਨੂੰ ਨਾ ਡਰਾਓ। ਇਸ ਦੀ ਬਜਾਏ, ਉਨ੍ਹਾਂ ਨੂੰ ਪੁੱਛੋ ਕਿ ਅਸੀਂ ਕਿਵੇਂ ਸੁਧਾਰ ਕਰ ਸਕਦੇ ਹਾਂ। ਇਹ ਗੱਲ ਇਸ ਲਈ ਅਹਿਮ ਹੈ ਕਿਉਂਕਿ ‘ਆਪ’ ਵਿਧਾਇਕਾਂ ਅਤੇ ਆਗੂਆਂ ਦੇ ਰਵੱਈਏ ‘ਤੇ ਲਗਾਤਾਰ ਸਵਾਲ ਉੱਠ ਰਹੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਮੰਤਰੀ ਤੇ ਵਿਧਾਇਕਾਂ ਨੂੰ ਕਿਹਾ ਕਿ ਹੁਣ ਜਿੱਤ ਦਾ ਜਸ਼ਨ ਮਨਾ ਲਿਆ ਹੈ ਤੇ ਹੁਣ ਕੰਮ ਕਰਨ ਦੀ ਵਾਰੀ ਹੈ। ਸਾਰੇ ਮੰਤਰੀ ਤੇ ਵਿਧਾਇਕਾਂ ਨੂੰ ਜੋ ਕੰਮ ਦਿੱਤੇ ਹਨ ਉਨਾਂ ਨੂੰ ਪੂਰੀ ਲਗਨ ਨਾਲ ਕਰੋ। ਉਨਾਂ ਕਿਹਾ ਕਿ ਸਾਰੇ ਮੰਤਰੀ ਤੇ ਵਿਧਾਇਕ ਸਮੇਂ ਸਿਰ ਦਫਤਰ ਆਉਣ ਤੇ ਲੋਕਾਂ ਦੀਆਂ ਸਮੱਸਿਆਂ ਸੁਣਨ ਤੇ ਹੱਲ ਕਰਨ।
ਕੇਜਰੀਵਾਲ ਨੇ ਮੰਤਰੀਆਂ ਤੇ ਵਿਧਾਇਕਾਂ ਨੂੰ ਦਿੱਤੀ ਨਸੀਹਤ
1. ਕੋਈ ਵੀ ਵਿਧਾਇਕ ਆਪਣੇ ਇਲਾਕੇ ’ਚ ਸਿਵਿਲ ਤੇ ਪੁਲਿਸ ਅਫਸਰਾਂ ਦੀ ਟਰਾਂਸਫਰ-ਪੋਸਟਿੰਗ ਲਈ ਮੰਤਰੀਆਂ ਨੂੰ ਨਾ ਮਿਲੇ।
2. ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ ਹਾਂ ਪਰ ਭ੍ਰਿਸ਼ਟਾਚਰਾ ਨਹੀਂ।
3. ਸਾਨੂੰ ਦਿਨ-ਰਾਤ ਕੰਮ ਕਰਕੇ ਸਿਸਟਮ ਨੂੰ ਬਦਲਣਾ ਹੈ
4. ਬੇਇਮਾਨੀ ਕੀਤੀ ਤਾਂ ਜਿੰਦਗੀ ਭਰ ਨਹੀਂ ਮਿਲੇਗਾ ਮੌਕਾ
5. ਟਾਰਗੇਟ ਪੂਰੇ ਨਾ ਕਰਨ ਵਾਲੇ ਮੰਤਰੀ ਬਦਲੇ ਜਾਣਗੇ
6. ਮੁਲਾਜ਼ਮ ਖਰਾਬ ਨਹੀਂ ਹੁੰਦੇ ਸਿਸਟਮ ਖਰਾਬ ਹੁੰਦਾ ਹੈ
7. ਕਦੇ ਜਿੱਤ ਦਾ ਘੁੰਮਡ ਨਾ ਕਰਨਾ, ਜਨਤਾ ਨੇ ਵੱਡੇ-ਵੱਡੇ ਨੂੰ ਹਰਾ ਦਿੱਤਾ, ਤੁਹਾਨੂੰ ਵੀ ਹਰਾ ਦੇਵੇਗੀ
8 ਅਹੁਦੇ ’ਤੇ ਕਿਸੇ ਦਾ ਨਹੀਂ ਸਿਰਫ ਜਨਤਾ ਦਾ ਹੱਕ ਹੈ।
9. ਸਕੂਲ ਕਾਲਜਾਂ ਚੈਕਿੰਗ ਜ਼ਰੂਰ ਕਰੋ ਪਰ ਬਦਤਮੀਜੀ ਨਹੀਂ
10. ਸਾਨੂੰ ਆਪਣੇ ਹਿੱਤ ਛੱਡ ਕੇ ਟੀਮ ਵਜੋਂ ਕੰਮ ਕਰਨਾ ਪਵੇਗਾ
ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਰੂਰੀ ਨਸੀਹਤ
1. ਜਿੱਤ ਦਾ ਜਸ਼ਨ ਮਨਾ ਲਿਆ, ਹੁਣ ਕੰਮ ਕਰਨ ਦਾ ਵਾਰੀ
2. ਅਫ਼ਸਰਾਂ ਨੂੰ ਡਰਾਉਣਾ ਨਹੀਂ ਸੁਧਰਨਾ ਹੈ
3. 25 ਹਜਾਰ ਨੌਕਰੀਆਂ ਵੇਲੇ ਕਿਸੇ ਦੀ ਸ਼ਿਫਾਰਿਸ਼ ਨਾ ਕਰਨ ਵਿਧਾਇਕ
4. ਮੰਤਰੀਆਂ ਨੂੰ ਮਿਲੋ ਪਰ ਗਲਤ ਕੰਮ ਕਰਵਾਉਣ ਲਈ ਨਹੀਂ
5. ਹਰਕੇ ਵਿਧਾਇਕ ਆਪਣੇ ਹਲਕੇ ’ਚ ਦਫਤਰ ਖੋਲ੍ਹੇ
6. ਬਦਲਾਖਰੀ ਨਹੀਂ, ਕਿਸ ਨੂੰ ਅਪਸ਼ਬਦ ਵੀ ਨਹੀਂ ਬੋਲਣਾ
7. ਵਿਧਾਇਕ ਤੇ ਮੰਤਰੀ ਆਪਣੇ ਟਾਰਗੇਟ ਪੂਰੇ ਰੱਖਣ
8. ਸੀਟ ਪੱਕੀ ਕਰਨ ਲਈ ਲੋਕਾਂ ਨਾਲ ਦੋਸਤੀ ਕਰਨੀ ਪਵੇਗੀ
9. ਵਿਧਾਇਕ ਆਪਣਾ ਟਾਰਗੇਟ ਇੱਕ ਹੀ ਰੱਖਣ
10. ਹਰੇਕ ਵਿਧਾਇਕ ਦਾ ਸਰਵੇ ਹੋਵੇਗਾ, ਮੈਂ ਡਰਾ ਨਹੀਂ ਰਿਹਾ
11. ਸਾਰੇ ਮੰਤਰੀ ਤੇ ਵਿਧਾਇਕ ਸਮੇਂ ’ਤੇ ਦਫਤਰ ਆਉਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ