ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News ਮੁੱਖ ਮੰਤਰੀ ਅਮ...

    ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ ਸ਼ੁਰੂ

    Young Man, Congress President, Amarinder

    ਕੋਈ ਵੱਡਾ ਐਲਾਨ ਕਰ ਸਕਦੇ ਹਨ ਅਮਰਿੰਦਰ

    ਚੰਡੀਗੜ੍ਹ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਕਰੀਬੀ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਇਹ ਮੀਟਿੰਗ ਚੰਡੀਗੜ੍ਹ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਕੁਆਰਟਰ ’ਚ ਹੋ ਰਹੀ ਹੈ ਸਾਰੇ ਕੈਬਨਿਟ ਮੰਤਰੀ ਤੇ ਵਿਧਾਇਕ ਮੀਟਿੰਗ ’ਚ ਪੁੱਜੇ ਚੁੱਕੇ ਹਨ ਹੁਣ ਸਭ ਦੀਆਂ ਨਜ਼ਰਾਂ ਕੈਪਟਨ ਅਮਰਿੰਦਰ ਸਿੰਘ ’ਤੇ ਟਿਕੀਆਂ ਹੋਈਆ ਹਨ ਕਿ ਉਹ ਮੀਟਿੰਗ ਦੌਰਾਨ ਕੋਈ ਵੱਡਾ ਧਮਾਕਾ ਕਰਦੇ ਹਨ ਇਹ ਵੇਖਣਯੋਗ ਹੈ ਕਿ ਅਮਰਿੰਦਰ ਸਿੰਘ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਕਰਦਿਆਂ ਕੈਬਨਿਟ ’ਚ ਕੋਈ ਵੱਡਾ ਫੇਰਬਦਲ ਕਰਦੇ ਹਨ ਜਾਂ ਨਹੀਂ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ।

    ਵੱਡਾ ਫੈਸਲਾ ਕੀ ਹੋਵੇਗਾ ਇਸ ’ਤੇ ਚਰਚਾ ਕਰਨਾ ਹਾਲੇ ਮੁਮਕਿਨ ਨਹੀਂ ਹੈ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਕੈਬਨਿਟ ’ਚ ਵੱਡਾ ਫੇਰਬਦਲ ਕਰ ਸਕਦੇ ਹਨ ਜਿਸ ’ਚ ਉਹ ਉਨ੍ਹਾਂ ਕੈਬਨਿਟ ਮੰਤਰੀਆਂ ਦੀ ਛੁੱਟੀ ਕਰ ਸਕਦੇ ਹਨ ਜੋ ਕਿ ਜਨਪਦ ਤੌਰ ’ਤੇ ਕੈਪਟਨ ਅਮਰਿੰਦਰ ਸਿਘ ਦੇ ਖਿਲਾਫ਼ ਹੁੰਦੇ ਹੋਏ ਸਿੱਧੂ ਖੇਮੇ ਨਾਲ ਜੁੜੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ’ਚ ਕੌਣ-ਕੌਣ ਸ਼ਾਮਲ ਹੋਣ ਜਾ ਰਿਹਾ ਹੈ ਤੇ ਉਸ ਮੀਟਿੰਗ ’ਚ ਕੀ ਕੁਝ ਹੋਵੇਗਾ ਹਾਲੇ ਕੁਝ ਸਾਫ਼ ਨਹੀਂ ਹੇ ਜ਼ਿਕਰਯੋਗ ਹੈ ਕਿ ਕੈਪਟਨ ਨੇ ਆਪਣੇ ਕਰੀਬੀ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ 11 ਵਜੇ ਰੱਖੀ ਗਈ ਸੀ ਪਰ ਚੰਡੀਗੜ੍ਹ ’ਚ ਮੀਂਹ ਪੈਣ ਕਾਰਨ ਮੀਟਿੰਗ ਦਾ ਸਮਾਂ ਅੱਗੇ ਕਰਨਾ ਪਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।