ਮੁੱਖ ਮੰਤਰੀ ਅਮਰਿੰਦਰ ਵੱਲੋਂ ਏਐਸਆਈ ਸਣੇ 5 ਪੁਲਿਸ ਮੁਲਾਜ਼ਮ ਬਰਖਾਸਤ

Amarinder, Ordinances , Political, Advisers, Save

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਚੋਗਾਵਾਂ ਮਾਮਲੇ ‘ਚ ਏਐਸਆਈ ਸਮੇਤ ਪੁਲਿਸ ਦੇ 5 ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਤਹਿਸੀਲ ਅਜਨਾਲਾ ਦੀ ਪੁਲਿਸ ਨਸ਼ੇ ਨਾਲ ਸਬੰਧਤ ਕੇਸ ਤਹਿਤ ਪਿੰਡ ਚੋਗਾਵਾਂ ਦੇ ਇੱਕ ਘਰ ਵਿੱਚ ਛਾਪਾ ਮਾਰਨ ਗਈ ਸੀ ਜਿੱਥੇ ਪਰਿਵਾਰ ਨੇ ਥਾਣੇਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਇਸ ਦੌਰਾਨ ਮੌਕੇ ‘ਤੇ ਮੌਜੂਦ ਬਾਕੀ ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੇ ਰਹੇ ਪਰ ਕੋਈ ਕਾਰਵਾਈ ਨਹੀਂ ਕੀਤੀ। (CM Amarinder)

ਇਸੇ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਇੱਕ ਏਐਸਆਈ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਥਾਣੇਦਾਰ ‘ਤੇ ਹਮਲਾ ਕਰਨ ਵਾਲੇ ਲੋਕਾਂ ਨੂੰ ਵੀ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਇਸ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਸੀਨੀਅਰ ਅਫ਼ਸਰ ਨੂੰ ਛੁਡਾਉਣ ਦੀ ਬਜਾਏ ਮੌਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਦਾ ਮੂਕ ਦਰਸ਼ਕ ਬਣਨਾ ਮੰਦਭਾਗਾ ਹੈ ਇਸ ਲਈ ਮੁਲਾਜ਼ਮ ਡਿਸਮਿਸ ਕੀਤੇ ਜਾਂਦੇ ਹਨ ਕੈਪਟਨ ਨੇ ਕਿਹਾ ਕਿ ਅਜਿਹਾ ਵਤੀਰਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। (CM Amarinder)

ਇਹ ਵੀ ਪੜ੍ਹੋ : ਕੌਮੀ ਜਾਂਚ ਏਜੰਸੀ ਵੱਲੋਂ ਬਠਿੰਡਾ ਜ਼ਿਲ੍ਹੇ ‘ਚ 2 ਥਾਈਂ ਰੇਡ

ਦੱਸਣਯੋਗ ਹੈ ਕਿ ਛਾਪਾ ਮਾਰਨ ਗਏ ਇੰਸਪੈਕਟਰ ਝਿਲਮਿਲ ਸਿੰਘ ਤੇ ਸਬ ਇੰਸਪੈਕਟਰ ਬਲਦੇਵ ਸਿੰਘ ਨੂੰ ਪਰਿਵਾਰ ਨੇ ਫੜ ਲਿਆ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਕੁੱਟਮਾਰ ਕਰਨ ਤੋਂ ਬਾਅਦ ਪਰਿਵਾਰ ਨੇ ਸਬ ਇੰਸਪੈਕਟਰ ਨੂੰ ਬੰਦੀ ਬਣਾ ਲਿਆ ਪੁਲਿਸ ਇੰਸਪੈਕਟਰ ਝਿਲਮਿਲ ਸਿੰਘ ਅਨੁਸਾਰ ਉਨ੍ਹਾਂ ਨੂੰ ਨਸ਼ੇ ਸਬੰਧੀ ਸੂਚਨਾ ਮਿਲੀ ਸੀ ਤੇ ਇਸ ਪਿੱਛੋਂ ਉਹ ਤੁਰੰਤ ਉੱਥੇ ਪਹੁੰਚੇ ਪਰ ਉਲਟਾ ਉਨ੍ਹਾਂ ਨੂੰ ਜਾਨ ਬਚਾਉਣ ਲਈ ਭੱਜਣਾ ਪਿਆ। (CM Amarinder)

ਉੱਧਰ ਪਰਿਵਾਰ ਨੇ ਕਿਹਾ ਕਿ ਪੁਲਿਸ ਉਨ੍ਹਾਂ ‘ਤੇ ਕਾਂਗਰਸ ਪਾਰਟੀ ਦਾ ਹੱਥ ਫੜਨ ਲਈ ਦਬਾਅ ਪਾ ਰਹੀ ਹੈ ਤੇ ਵਾਰ-ਵਾਰ ਉਨ੍ਹਾਂ ਘਰ ਰੇਡ ਕੀਤੀ ਜਾ ਰਹੀ ਹੈ, ਉਹ ਇਸ ਤੋਂ ਪ੍ਰੇਸ਼ਾਨ ਆ ਚੁੱਕੇ ਹਨ ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ‘ਤੇ ਨਸ਼ਾ ਵੇਚਣ ਦਾ ਝੂਠਾ ਇਲਜ਼ਾਮ ਲਾ ਰਹੀ ਹੈ ਇਸ ਬਾਰੇ ਪਿੰਡ ਵਾਲਿਆਂ ਦਾ ਵੀ ਇਹੀ ਕਹਿਣਾ ਹੈ ਕਿ ਪੁਲਿਸ ਸਿਆਸੀ ਰੰਜ਼ਿਸ਼ ਤਹਿਤ ਪਰਿਵਾਰ ਨਾਲ ਧੱਕੇਸ਼ਾਹੀ ਕਰ ਰਹੀ ਹੈ ਜਿਸ ਦੀ ਜਾਂਚ ਹੋਣੀ ਲਾਜ਼ਮੀ ਹੈ। (CM Amarinder)

LEAVE A REPLY

Please enter your comment!
Please enter your name here