ਏਜੰਸੀ, ਉਜੈਨ
ਆਕਾਸ਼ੀ ਖਗੋਲੀ ਘਟਨਾ ਤਹਿਤ ਕੱਲ੍ਹ 16-17 ਜੁਲਾਈ ਦੀ ਰਾਤ ‘ਚ ਲੱਗਣ ਵਾਲਾ ਆਂਸ਼ਿਕ ਚੰਨ ਗ੍ਰਹਿਣ ਭਾਰਤ ਸਮੇਤ ਵਿਸ਼ਵ ਦੇ ਹੋਰ ਕਈ ਦੇਸ਼ਾਂ ‘ਚ ਸਪੱਸ਼ਟ ਦਿਖਾਈ ਦੇਵੇਗਾ ਸਨਾਤਨ ਧਰਮ ਦੀ ਮਾਨਤਾ ਅਨੁਸਾਰ ਅੱਜ ਰਾਤ ਲੱਗਣ ਵਾਲੇ ਚੰਨ ਗ੍ਰਹਿਣ ਕਾਰਨ ਭਗਵਾਨ ਸ੍ਰੀ ਕ੍ਰਿਸ਼ਨ ਦੀ ਸਿੱਖਿਆ ਭੂਮੀ ਉਜੈਨ ‘ਚ ਪਰੰਪਰਾ ਅਨੁਸਾਰ ਮਨਾਈ ਜਾਣ ਵਾਲੀ ਗੁਰੂ ਪੂਰਨਿਮਾ ਦਾ ਤਿਉਹਾਰ ਦੁਪਹਿਰ ਤੱਕ ਮਨਾਇਆ ਜਾਵੇਗਾ
ਸ਼ਾਸ਼ਕੀ ਜੀਵਾਜੀਰਾਓ ਰਿਸਰਚ ਦੇ ਮੁਖੀ ਡਾ. ਰਜਿੰਦਰ ਪ੍ਰਸਾਦ ਗੁਪਤ ਨੇ ਅੱਜ ਜਾਰੀ ਨੋਟਿਸ ‘ਚ ਦੱਸਿਆ ਕਿ ਭਾਰਤੀ ਸਮੇਂ ਅਨੁਸਾਰ ਇਹ ਚੰਨ ਗ੍ਰਹਿਣ ਅੱਜ ਰਾਤੀਂ 1:31 ਮਿੰਟ 5 ਸੈਕਿੰਡ ਤੋਂ ਸ਼ੁਰੂ ਹੋਵੇਗਾ ਤੇ ਗ੍ਰਹਿਣ ਦੀ ਮੱਧਕਾਲ ਦੀ ਸਥਿਤੀ 3:08 ਸੈਕਿੰਡ ਹੋਵੇਗੀ ਇਸ ਦੌਰਾਨ ਚੰਨ ਦਾ 65.08 ਫੀਸਦੀ ਹਿੱਸਾ ਛਾਂ ਨਾਲ ਢਕਿਆ ਜਾਵੇਗਾ ਗ੍ਰਹਿਣ ਦੀ ਮੋਕਤੀ 4 : 30 ਮਿੰਟ ਇੱਕ ਸੈਕਿੰਡ ‘ਤੇ ਸਮਾਪਤ ਹੋਵੇਗੀ ਉਨ੍ਹਾਂ ਦੱਸਿਆ ਕਿ ਇਹ ਗ੍ਰਹਿਣ ਭਾਰਤ ਸਮੇਤ ਅਸਟਰੇਲੀਆ, ਏਸ਼ੀਆ ਦੇ ਪੂਰਬੀ ਤੇ ਉਤਰੀ ਭਾਗ ਨੂੰ ਛੱਡ ਕੇ, ਅਫ਼ਰੀਕਾ, ਯੂਰਪ ਦੇ ਉਤਰੀ ਭਾਗ ਨੂੰ ਛੱਡ ਕੇ ਦੱਖਣੀ ਅਮਰੀਕਾ ‘ਚ ਬਹੁਤ ਚੰਗਾ ਨਜ਼ਰ ਆਵੇਗਾ ਉਨ੍ਹਾਂ ਦੱਸਿਆ ਕਿ ਵੈਧਸ਼ਾਲਾ ‘ਚ ਟੈਨੀਸਕੋਪ ਤੋਂ ਚੰਨ ਗ੍ਰਹਿਣ ਦੇਖਣ ਦੀ ਰਾਤ ‘ਚ ਵਿਵਸਥਾ ਕੀਤੀ ਹੈ ਪਰ ਜੇਕਰ ਬੱਦਲ ਰਹੇ ਤਾਂ ਗ੍ਰਹਿਣ ਨਹੀਂ ਦੇਖਿਆ ਜਾ ਸਕੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।