ਲੋੜਵੰਦਾਂ ਦੀ ਸਹਾਇਤਾ ਕਰਨਾ ਸੁਸਾਇਟੀ ਦਾ ਮੁੱਢਲਾ ਫ਼ਰਜ਼: ਡਾ. ਜਸਵੰਤ ਸਿੰਘ
Welfare: (ਅਨਿਲ ਲੁਟਾਵਾ) ਅਮਲੋਹ। ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੋਸਾਇਟੀ ਅਮਲੋਹ ਵੱਲੋਂ ਸੁਸਾਇਟੀ ਦੇ ਪ੍ਰਧਾਨ ਡਾ. ਜਸਵੰਤ ਸਿੰਘ ਦੀ ਅਗਵਾਈ ਹੇਠ ਤਿੰਨ ਲੋੜਵੰਦ ਪਰਿਵਾਰਾਂ ਨੂੰ ਮੈਡੀਕਲ ਸਹਾਇਤਾ ਲਈ ਚੈੱਕ ਦਿੱਤੇ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਧਾਨ ਡਾ. ਜਸਵੰਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਮਾਨਵਤਾ ਭਲਾਈ ਲਈ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ, ਪਰ ਲੋੜਵੰਦ ਬਿਮਾਰ ਅਤੇ ਮੈਡੀਕਲ ਸਹੂਲਤਾਂ ਲਈ ਮੱਦਦ ਦੇਣਾ ਸੁਸਾਇਟੀ ਦਾ ਮੁੱਢਲਾ ਫ਼ਰਜ਼ ਹੈ।
ਇਹ ਵੀ ਪੜ੍ਹੋ: Sports Awards 2024: ਡਬਲ ਓਲੰਪਿਕ ਮੈਡਲ ਜੇਤੂ ਮਨੂ ਭਾਕਰ ਨੂੰ ਮਿਲੇਗਾ ਖੇਡ ਰਤਨ, ਇਨ੍ਹਾਂ 3 ਖਿਡਾਰੀਆਂ ਨੇ ਨਾਂਅ ਵੀ ਸ਼…
ਉਨ੍ਹਾਂ ਦੱਸਿਆ ਕਿ ਪ੍ਰਗਟ ਸਿੰਘ ਮਾਜਰੀ ਕਿਸਨੇ ਵਾਲੀ ,ਜੈ ਸਿੰਘ ਜਲਾਲਪੁਰ, ਸੋਨੀ ਸਿੰਘ ਵਾਰਡ ਨੰਬਰ 1 ਅਮਲੋਹ ਦੇ ਪਰਿਵਾਰਾਂ ਨੂੰ ਇਲਾਜ਼ ਲਈ ਤਿੰਨ ਚੈੱਕ ਦਿੱਤੇ ਗਏ। ਇਹ ਤਿੰਨੇ ਪਰਿਵਾਰ ਲੋੜਵੰਦ ਸਨ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਡਾ.ਜਸਵੰਤ ਸਿੰਘ ਅਲਾਦਾਦਪੁਰ, ਜਨਰਲ ਸੈਕਟਰੀ ਸੁਖਵਿੰਦਰ ਸਿੰਘ ਕਾਲਾ ਅਰੋੜਾ ,ਹਰਪ੍ਰੀਤ ਸਿੰਘ ਸੋਨੂ ,ਡਾਕਟਰ ਪਵਿੱਤਰ ਸਿੰਘ ਆਦਿ ਹਾਜ਼ਰ ਸਨ।