IND vs BAN: ਚੇਨਈ ਟੈਸਟ, ਤੀਜੇ ਦਿਨ ਭਾਰਤ ਨੇ ਕੀਤਾ ਪਾਰੀ ਦਾ ਐਲਾਨ, ਗਿੱਲ ਤੇ ਪੰਤ ਦੇ ਸੈਂਕੜੇ

IND vs BAN
IND vs BAN: ਚੇਨਈ ਟੈਸਟ, ਤੀਜੇ ਦਿਨ ਲੰਚ ਤੱਕ ਭਾਰਤ ਮਜ਼ਬੂਤ, ਗਿੱਲ ਤੇ ਪੰਤ ਸੈਂਕੜੇ ਦੇ ਕਰੀਬ

ਦੋਵਾਂ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ

  • ਭਾਰਤੀ ਟੀਮ ਦੀ ਕੁੱਲ ਬੜ੍ਹਤ 432 ਦੌੜਾਂ ਦੀ ਹੋਈ

ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਚੇਨਈ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਤੀਜੇ ਦਿਨ ਲੰਚ ਤੱਕ ਭਾਰਤੀ ਟੀਮ ਨੇ ਮੈਚ ’ਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਤੀਜੇ ਦਿਨ ਭਾਰਤੀ ਟੀਮ ਨੇ ਦੂਜੀ ਪਾਰੀ 287-4 ਤੋਂ ਬਾਅਦ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਜਿੱਤਣ ਲਈ 514 ਦੌੜਾਂ ਦਾ ਟੀਚਾ ਦਿੱਤਾ ਹੈ। ਸ਼ੁਭਮਨ ਗਿੱਲ (119) ਦੌੜਾਂ ਬਣਾ ਕੇ ਨਾਬਾਦ ਵਾਪਸ ਪਰਤੇ ਤੇ ਨਾਲ ਉਨ੍ਹਾਂ ਦੇ ਕੇਐੱਲ ਰਾਹੁਲ ਨੇ (22) ਨਾਬਾਦ ਦੌੜਾਂ ਬਣਾਈਆਂ।ਰਿਸ਼ਭ ਪੰਤ ਨੇ ਤੇਜ਼ ਤਰਾਰ 109 ਦੌੜਾਂ ਦੀ ਪਾਰੀ ਖੇਡੀ।

Read This : IND vs BAN: ਚੈੱਨਈ ਟੈਸਟ, ਦੂਜੇ ਦਿਨ ਦੀ ਖੇਡ ਭਾਰਤੀ ਟੀਮ ਦੇ ਨਾਂਅ, ਭਾਰਤ ਮਜ਼ਬੂਤ

ਪੂਰੇ ਸੈਸ਼ਨ ਦੀ ਖੇਡ ਭਾਰਤੀ ਟੀਮ ਦੇ ਨਾਂਅ ਰਹੀ। ਰਿਸ਼ਭ ਪੰਤ ਨੇ ਤੇਜ਼ ਖੇਡਦੇ ਹੋਏ 109 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 227 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ, ਹੁਣ ਉਸ ਦੀ ਕੁੱਲ ਬੜ੍ਹਤ 432 ਦੌੜਾਂ ਦੀ ਹੋ ਗਈ ਹੈ। ਇਸ ਤੋਂ ਪਹਿਲਾਂ ਦੂਜੇ ਦਿਨ ਦੇ ਪਹਿਲੇ ਸੈਸ਼ਨ ’ਚ ਭਾਰਤ ਟੀਮ ਪਹਿਲੀ ਪਾਰੀ ’ਚ 376 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। ਇਸ ਦੇ ਜਵਾਬ ’ਚ ਤੀਜੇ ਸੈਸ਼ਨ ’ਚ ਬੰਗਲਾਦੇਸ਼ੀ ਦੀ ਟੀਮ ਪਹਿਲੀ ਪਾਰੀ ’ਚ 149 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। IND vs BAN