Sweet Alert: ਸੁਨਾਮ ਵਿਖੇ ਮਿਠਾਈਆਂ ਦੀਆਂ ਦੁਕਾਨਾਂ ਚੈਕਿੰਗ ਕਰਕੇ ਖਾਦ ਪਦਾਰਥਾਂ ਦੇ ਸੈਂਪਲ ਭਰੇ

Sweet Alert
ਸੁਨਾਮ: ਫੂਡ ਸੇਫਟੀ ਟੀਮ ਚੈਕਿੰਗ ਕਰਦੀ ਹੋਈ

ਲੋਂਗੋਵਾਲ ’ਚ ਵੀ ਵਿਭਾਗ ਵੱਲੋਂ ਦੋ ਦੁਕਾਨਾਂ ਦੇ ਲਏ ਸੈਂਪਲ | Sweet Alert

4 ਦੁੱਧ, 2 ਖੋਆ, 3 ਖੋਆ ਬਰਫੀ, 1 ਵੇਸਣ ਲੱਡੂ ਦੇ ਸੈਂਪਲ ਲਏ

Sweet Alert: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਖਾਣ ਪੀਣ ਵਾਲੇ ਸਮਾਨ ‘ਚ ਮਿਲਾਵਟ ਰੋਕਣ ਲਈ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ਼ ਇੰਡੀਆ ਦੇ ਹੁਕਮਾਂ ਤਹਿਤ ਅੱਜ ਕਮਿਸ਼ਨਰ ਫੂਡ ਐਂਡ ਡਰਗ ਐਡਮਿਨਿਸਟਰੇਸ਼ਨ, ਡਾਕਟਰ ਅਭਿਨਵ ਤ੍ਰਿਖਾ ਦੇ ਹੁਕਮਾਂ ’ਤੇ ਸਿਵਲ ਸਰਜਨ ਡਾਕਟਰ ਕਿਰਪਾਲ ਸਿੰਘ ਦੇ ਨਿਰਦੇਸ਼ਾ ਤਹਿਤ ਸੁਨਾਮ ਵਾਸੀਆਂ ਨੂੰ ਮਿਆਰੀ ਖਾਣ-ਪੀਣ ਦੀਆਂ ਵਸਤਾਂ ਉਪਲੱਬਧ ਕਰਵਾਉਣ ਲਈ ਆਦਿਤੀ ਗੁਪਤਾ ਸਹਾਇਕ ਕਮਿਸ਼ਨਰ (ਫੂਡ) ਅਤੇ ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਸਹੋਤਾ ਦੀ ਟੀਮ ਵੱਲੋਂ ਸੁਨਾਮ ਵਿਖੇ ਮਿਠਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ 4 ਦੁੱਧ, 2 ਖੋਆ, 3 ਖੋਆ ਬਰਫੀ, 1 ਵੇਸਣ ਲੱਡੂ ਦਾ ਸੈਂਪਲ ਲਿਆ ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਇਹਨਾਂ ਸੈਪਲਾਂ ਨੂੰ ਜਾਂਚ ਲਈ ਲੈਬਰੌਟਰੀ ਵਿਖੇ ਭੇਜਿਆ ਜਾਵੇਗਾ ਅਤੇ ਲੈਬੋਰਟਰੀ ਦੀ ਜਾਂਚ ਤੋਂ ਬਾਅਦ ਜੇਕਰ ਸੈਪਲ ਫੇਲ੍ਹ ਪਾਏ ਗਏ ਤਾਂ ਸੰਬੰਧਿਤ ਮਾਲਕਾਂ ਖਿਲਾਫ਼ ਫੂਡ ਸੇਫਟੀ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Bribe: ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਪਟਵਾਰੀ ਤੇ ਉਸਦਾ ਸਾਥੀ ਰਿਸ਼ਵਤ ਲੈਂਦੇ ਕਾਬੂ

ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਸਹੋਤਾ ਨੇ ਕਿਹਾ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਇਸ ਮੌਕੇ ਉਹਨਾਂ ਵੱਲੋਂ ਦੁਕਾਨਦਾਰਾਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਲਾਇਸੈਂਸ/ਰਜਿਸਟਰੇਸ਼ਨ ਬਣਵਾਉਣ, ਬੈਸਟ ਬਿਫੋਰ ਤਰੀਕ ਲਿਖਣ ਅਤੇ ਵਸਤਾਂ ਦੇ ਉਤਪਾਦਨ ਅਤੇ ਵਿਕਰੀ ਸਮੇਂ ਸਾਫ-ਸਫਾਈ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here