ਚਰਨਜੀਤ ਚੰਨੀ ਬਣੇ ਮੁੱਖ ਮੰਤਰੀ, ਦਲਿਤਾਂ ਅੰਦਰ ਖੁਸ਼ੀ ਦੀ ਲਹਿਰ

ਥਾਂ-ਥਾਂ ਲੱਡੂ ਵੰਡ ਕੀਤਾ ਖੁਸ਼ੀ ਦਾ ਪ੍ਰਗਟਾਵਾ

  • ਕਾਂਗਰਸ ਨੇ ਦਲਿਤਾਂ ਦਾ ਮਾਣ ਵਧਾਇਆ : ਦਰਸ਼ਨ ਕਾਂਗੜਾ

(ਨਰੇਸ਼ ਕੁਮਾਰ) ਸੰਗਰੂਰ । ਕਾਂਗਰਸ ਹਾਈਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਅੱਜ ਦਲਿਤ ਭਾਈਚਾਰੇ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ। ਜਿਸ ਦੀ ਖਬਰ ਆਉਦਿਆ ਹੀ ਪੰਜਾਬ ਦੀ ਪ੍ਰਸਿਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋ ਸੂਬਾ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਜਿਲ੍ਹਾ ਸੰਗਰੂਰ ਦੇ ਵੱਖ ਵੱਖ ਥਾਵਾਂ ਤੇ ਲੱਡੂ ਵੰਡੇ ਗਏ ਅਤੇ ਢੋਲ ਨਗਾਰਿਆ ਨਾਲ਼ ਖੁਸ਼ੀ ਦਾ ਇਜਹਾਰ ਕੀਤਾ ਗਿਆ। ਜਿਸ ਸਬੰਧੀ ਸੰਗਠਨ ਦੇ ਸੂਬਾ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਜਿਸ ਦਿਨ ਤੋਂ ਦੇਸ਼ ਆਜ਼ਾਦ ਹੋਇਆ ਹੈ ਪਹਿਲੀ ਵਾਰ ਇੱਕ ਦਲਿਤ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਬਣਾ ਕੇ ਦਲਿਤਾਂ ਦਾ ਦਿਲ ਜਿੱਤ ਲਿਆ ਹੈ।

ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਇੱਕ ਬਹੁਤ ਹੀ ਮਿਹਨਤੀ ਅਤੇ ਕਾਬਿਲ ਲੀਡਰ ਹਨ ਜਿਨ੍ਹਾਂ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ ਅਤੇ ਹਮੇਸ਼ਾਂ ਲੋਕਾਂ ਦੇ ਹਰ ਤਰ੍ਹਾਂ ਦੇ ਕੰਮ ਬਿਨਾ ਕਿਸੇ ਭੇਦ ਭਾਵ ਤੋਂ ਕਰਵਾਏ ਹਨ ਜਿਨ੍ਹਾਂ ਤੇ ਪੰਜਾਬ ਭਰ ਦੇ ਦਲਿਤ ਭਾਈਚਾਰੇ ਨੂੰ ਮਾਣ ਹੈ ਸ਼੍ਰੀ ਕਾਂਗੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਹ ਸ਼ਲਾਘਾਯੋਗ ਫੈਸਲਾ ਕਰਕੇ ਦਲਿਤਾਂ ਦਾ ਮਾਣ ਵਧਾਇਆ ਹੈ ਜਿਸ ਦਾ ਲਾਭ ਕਾਂਗਰਸ ਪਾਰਟੀ ਨੂੰ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੇਗਾ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਇੱਕ ਦਲਿਤ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਕੇ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਮੁੰਹ ਤੇ ਜੋਰਦਾਰ ਤਮਾਚਾ ਮਾਰਿਆਂ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਹੀ ਦਲਿਤ ਹਿਤੈਸ਼ੀ ਪਾਰਟੀ ਹੈ।

ਇਸ ਮੌਕੇ ਸ਼੍ਰੀ ਕਾਂਗੜਾ ਨਾਲ ਸੰਗਠਨ ਦੇ ਸੂਬਾ ਵਾਇਸ ਪ੍ਰਧਾਨ ਸਰਪੰਚ ਹਰਜਿੰਦਰ ਕੌਰ ਚੱਬੇਵਾਲ, ਮਹਿਲਾ ਵਿੰਗ ਦੀ ਪ੍ਰਧਾਨ ਮੰਜੂ ਹਰਕਿਰਨ, ਰਾਮ ਕਿਸ਼ਨ, ਜਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਭੰਮਾਬੰਦੀ, ਪਰਮਜੀਤ ਕੌਰ ਧੌਲਾ, ਰਾਣੀ ਕੌਰ ਠੀਕਰੀਵਾਲ, ਅਵਤਾਰ ਸਿੰਘ ਸਰਪੰਚ, ਰਾਜਪਾਲ ਰਾਜੂ ਸਾਰੋ ਮੈਂਬਰ ਬਲਾਕ ਸੰਮਤੀ, ਬਲਜੀਤ ਸਿੰਘ ਬਾਹਮਣੀਵਾਲ, ਡਾ ਬਲਵੰਤ ਗੁਮਟੀ, ਰਾਣਾ ਬਾਲੂ, ਜਗਸੀਰ ਸਿੰਘ ਜਖੇਪਲ, ਜੱਗਾ ਸਿੰਘ, ਸਰਬਜੀਤ ਕੌਰ ਸਿੱਧੂ, ਚਮਕੌਰ ਸਿੰਘ ਸ਼ੇਰਪੁਰ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ