ਰਾਹੁਲ ਗਾਂਧੀ ਨਾਲ ਕੀਤੀ 1 ਘੰਟਾ ਮੀਟਿੰਗ, ਪ੍ਰਿਅੰਕਾਂ ਗਾਂਧੀ ਵੀ ਰਹੀ ਮੌਜ਼ੂਦ
- ਡਿਪਟੀ ਸਪੀਕਰ ਅਜਾਇਬ ਭੱਟੀ ਨਾਲ ਵਿਧਾਇਕ ਸੰਗਤ ਸਿੰਘ ਗਿਲਚੀਆ ਨੇ ਵੀ ਲਾਈ ਸ਼ਿਕਾਇਤ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਨਰਾਜ਼ ਵਿਧਾਇਕਾਂ ਵਿੱਚ ਹੁਣ ਕੈਬਨਿਟ ਮੰਤਰੀ (Charanjit Channi) ਚਰਨਜੀਤ ਸਿੰਘ ਚੰਨੀ ਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵੀ ਨਾ ਸਿਰਫ਼ ਸ਼ਾਮਲ ਹੋ ਗਏ ਹਨ, ਸਗੋਂ ਉਨ੍ਹਾਂ ਬੁੱਧਵਾਰ ਦੇਰ ਸ਼ਾਮ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਕੋਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸ਼ਿਕਾਇਤ ਕੀਤੀ। ਇਸ ਮੌਕੇ ਇਨ੍ਹਾਂ ਦੋਵਾਂ ਨਾਲ ਪੰਜਾਬ ਤੋਂ ਨਰਾਜ਼ ਦਲਿਤ ਵਿਧਾਇਕ ਅਜਾਇਬ ਸਿੰਘ ਭੱਟੀ ਵੀ ਮੌਜੂਦ ਸੀ। ਦਿੱਲੀ ਵਿਖੇ ਹੋਈ ਲਗਭਗ 1 ਘੰਟਾ ਮੀਟਿੰਗ ‘ਚ ਇਨ੍ਹਾਂ ਤਿੰਨਾਂ ਨੇ ਅਮਰਿੰਦਰ ਸਿੰਘ ਦੀ ਸ਼ਿਕਾਇਤ ਕਰਦਿਆਂ ਦਲਿਤਾਂ ਵਿਰੋਧੀ ਤੱਕ ਕਰਾਰ ਦੇ ਦਿੱਤਾ।
ਉਨ੍ਹਾਂ ਸ਼ਿਕਾਇਤ ਕੀਤੀ ਕਿ ਪੰਜਾਬ ‘ਚ ਦਲਿਤ ਦੀ ਗਿਣਤੀ 32 ਫੀਸਦੀ ਤੋਂ ਵੀ ਜ਼ਿਆਦਾ ਹੈ ਪਰ ਮੌਜੂਦਾ ਮੰਤਰੀ ਮੰਡਲ ‘ਚ ਇਨ੍ਹਾਂ ਦੀ ਗਿਣਤੀ ਨਾ ਦੇ ਬਰਾਬਰ ਹੈ। ਇਸ ਲਈ ਪੰਜਾਬ ਦੇ ਦਲਿਤ ਕਾਂਗਰਸ ਪਾਰਟੀ ਤੋਂ ਨਰਾਜ਼ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਭਾਜਪਾ ਖ਼ਿਲਾਫ਼ ਦਲਿਤ ਮੋਰਚਾ ਖੋਲ੍ਹ੍ਹੀ ਬੈਠੇ ਹਨ, ਜਦੋਂ ਕਿ ਪੰਜਾਬ ਵਿੱਚ ਇਸ ਦੇ ਉਲਟ ਦਲਿਤ ਕਾਂਗਰਸ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਤਿਆਰੀ ਵਿੱਚ ਹਨ। ਇਸ ਲਈ ਜੇਕਰ ਹੁਣ ਵੀ ਕੁਝ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ 2019 ‘ਚ ਕਾਂਗਰਸ ਪਾਰਟੀ ਨੂੰ ਪੰਜਾਬ ‘ਚ ਭਾਰੀ ਨੁਕਸਾਨ ਹੋ ਸਕਦਾ ਹੈ।