ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਦਾ ਨਾਮ ਇੱਕ ਅਲੌਕਿਕ ਸ਼ਕਤੀ ਹੈ, ਇੱਕ ਪਰਮਾਨੰਦ ਹੈ, ਜਿਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਉਸ ਲਈ ਆਪਣੇ ਆਪ ਨੂੰ ਸਾਧਣਾ ਪੈਂਦਾ ਹੈ, ਆਪਣੇ ਅੰਦਰ ਦੇ ਵਿਚਾਰਾਂ ਨੂੰ ਸ਼ੁੱਧ ਕਰਨਾ ਪੈਂਦਾ ਹੈ ਇਸ ਲਈ ਪਰਮਾਤਮਾ ਦਾ ਨਾਮ ਇੱਕੋ ਇੱਕ ਰਾਹ ਹੈ ਜਿਸ ਨਾਲ ਇਨਸਾਨ ਅੰਦਰ ਭਾਵਨਾ ਪੈਦਾ ਹੁੰਦੀ ਹੈ ਤੇ ਉਸ ਭਾਵਨਾ ਤਹਿਤ ਇਨਸਾਨ ਪਰਹਿੱਤ ਲਈ ਸੇਵਾ ਕਰਦਾ ਹੈ। (Saint Dr MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿਉਂਂ-ਜਿਉਂਂ ਤਨ-ਮਨ-ਧਨ ਨਾਲ ਦੀਨ-ਦੁਖੀਆਂ ਦੀ ਮੱਦਦ ਕਰਦਾ ਹੈ, ਤਿਉਂ-ਤਿਉਂ ਪਰਮ ਪਿਤਾ ਪਰਮਾਤਮਾ ਦੇ ਰਹਿਮੋ-ਕਰਮ ਦਾ ਹੱਕਦਾਰ ਬਣਦਾ ਚਲਿਆ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਜਾਂ ਮਨਮਤੇ ਲੋਕਾਂ ਤੋਂ ਇਨਸਾਨ ਜਿੰਨਾ ਦੂਰ ਰਹੇ, ਓਨਾ ਹੀ ਚੰਗਾ ਹੈ ਜਿਵੇਂ ਗੁਰੂ, ਪੀਰ-ਫ਼ਕੀਰ ਕਹੇ, ਉਸ ‘ਤੇ ਅਮਲ ਕਰੋ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਹ ਮਾਲਕ ਹਰ ਜਗ੍ਹਾ ਹੈ। (Saint Dr MSG)
ਇਹ ਵੀ ਪੜ੍ਹੋ : ਸਤਿਗੁਰੂ ਦੀ ਰਜ਼ਾ ‘ਚ ਰਹਿਣ ਵਾਲਾ ਹੀ ਸੱਚਾ ਮੁਰੀਦ : Saint Dr MSG
ਹਰ ਪਲ, ਹਰ ਛਿਣ ਉਹ ਹਰ ਕਿਸੇ ਨੂੰ ਦੇਖ਼ਦਾ ਹੈ ਸਾਰੀ ਦੁਨੀਆ ਖ਼ਤਮ ਹੋ ਸਕਦੀ ਹੈ, ਖੰਡ-ਬ੍ਰਹਿਮੰਡ ਸਭ ਕੁਝ ਖ਼ਤਮ ਹੋ ਸਕਦੇ ਹਨ। ਪਰ ਮਾਲਕ ਹਰ ਜਗ੍ਹਾ ਹੈ ,ਇਹ ਸੱਚ ਨਾ ਤਾਂ ਪਰਲੋ ‘ਚ ਕਦੇ ਖ਼ਤਮ ਹੋਇਆ ਤੇ ਨਾ ਹੀ ਮਹਾਂਪਰਲੋ ‘ਚ ਮਾਲਕ ਦਾ ਨਾਮ ਸੱਚ ਸੀ, ਸੱਚ ਹੈ ਤੇ ਸੱਚ ਹੀ ਰਹੇਗਾ ਉਹ ਹਰ ਜਗ੍ਹਾ ਹੈ, ਹਰ ਪਲ-ਛਿਣ, ਹਰ ਕਿਸੇ ਨੂੰ ਦੇਖਦਾ ਹੈ, ਜੇਕਰ ਇਨਸਾਨ ਇਹ ਗੱਲ ਦਿਮਾਗ ‘ਚ ਬੈਠਾ ਲਵੇ ਤਾਂ ਸ਼ਾਇਦ ਜ਼ਿੰਦਗੀ ‘ਚ ਕਦੇ ਕੋਈ ਬੁਰਾ ਕਰਮ ਨਾ ਕਰੋ ਤੇ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣਦੇ ਚਲੇ ਜਾਵੋ। (Saint Dr MSG)