ਸੱਚੀ ਭਾਵਨਾ ਨਾਲ ਜਪੋ ਮਾਲਕ ਦਾ ਨਾਮ :  ਪੂਜਨੀਕ ਗੁਰੂ ਜੀ

ਸੱਚੀ ਭਾਵਨਾ ਨਾਲ ਜਪੋ ਮਾਲਕ ਦਾ ਨਾਮ :  ਪੂਜਨੀਕ ਗੁਰੂ ਜੀ

ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ , ਰੱਬ ਨੂੰ ਜੋ ਇਨਸਾਨ ਵੇਖਣਾ ਚਾਹੇ, ਉਸ ਨਾਲ ਗੱਲ ਕਰਨਾ ਚਾਹੇ ਤਾਂ ਉਸ ਨੂੰ ਜੰਗਲ, ਪਹਾੜਾਂ, ਉਜਾੜਾਂ ‘ਚ ਜਾਣ ਦੀ ਲੋੜ ਨਹੀਂ, ਕੋਈ ਕੱਪੜੇ ਬਦਲਣ ਦੀ ਲੋੜ ਨਹੀਂ ਸਗੋਂ ਜਿਸ ਧਰਮ, ਮਜ਼੍ਹਬ ‘ਚ ਤੁਸੀਂ ਰਹਿੰਦੇ ਹੋ,

ਉਸ ਨੂੰ ਮੰਨੋ ਦਿਖਾਵਾ ਘੱਟ ਕਰੋ ਤੇ ਮੰਨੋ ਜ਼ਿਆਦਾ ਕਿਉਂਕਿ ਧਰਮਾਂ ‘ਚ ਸਵੇਰੇ-ਸ਼ਾਮ ਭਗਤੀ ਕਰਨ ਦਾ ਨਿਯਮ ਹੈ ਤੇ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ਕਰਨ , ਕਿਸੇ ਦਾ ਦਿਲ ਦੁਖਾਉਣ ਤੋਂ, ਬੇਹੱਦ ਸਵਾਰਥ ‘ਚ ਡੁੱਬ ਜਾਣ ਤੋਂ ਰੋਕਿਆ ਗਿਆ ਹੈ ਹਰ ਤਰ੍ਹਾਂ ਦੇ ਨਸ਼ੇ, ਹਰ ਤਰ੍ਹਾਂ ਦੀ ਤਕਰਾਰ ਤੋਂ ਨਿੰਦਿਆ-ਚੁਗਲੀ ਕਰਨ ਤੋਂ ਰੋਕਿਆ ਗਿਆ ਹੈ ਇਸ ਲਈ ਜੇਕਰ ਤੁਸੀਂ ਆਪੇ-ਆਪਣੇ ਧਰਮ ਨੂੰ ਮੰਨਦੇ ਹੋਏ ਸੱਚੀ ਭਾਵਨਾ, ਸ਼ਰਧਾ ਨਾਲ ਮਾਲਕ ਦਾ ਨਾਮ ਜਪਦੇ ਹੋ, ਉਸ ਦੀ ਭਗਤੀ ਕਰਦੇ ਹੋ ਤਾਂ ਅਸੀਂ ਗਾਰੰਟੀ ਦਿੰਦੇ ਹਾਂ ਕਿ ਉਹ ਤੁਹਾਨੂੰ ਤੁਹਾਡੇ ਅੰਦਰੋਂ ਨਜ਼ਾਰੇ ਜ਼ਰੂਰ ਦਿਖਾਵੇਗਾ।

ਪੂਜਨੀਕ ਗੁਰੂ ਜੀ ਨੇ ਫ਼ਰਮਾਉਂਦੇ ਹਨ ਕਿ ਮਾਲਕ ਹਰ ਜਗ੍ਹਾ ਹੈ ਜੋ ਇਨਸਾਨ ਉਸ ਨੂੰ ਸੱਚੀ ਭਾਵਨਾ, ਤੜਫ਼ ਨਾਲ ਪੁਕਾਰਦਾ ਹੈ, ਤਾਂ ਉਹ ਉਸ ਨੂੰ ਜ਼ਰੂਰ ਨਜ਼ਰ ਆਉਂਦਾ ਹੈ ਪਰ ਉਸ ਲਈ ਤੁਹਾਨੂੰ ਸਮਾਂ ਦੇਣਾ ਪਵੇਗਾ ਤੁਸੀਂ ਡਿਗਰੀ, ਡਿਪਲੋਮਾ ਕਰਦੇ ਹੋ, ਉਸ ਲਈ ਜ਼ਿੰਦਗੀ ਦੇ 20-25 ਵਰ੍ਹੇ ਲਾ ਦਿੰਦੇ ਹੋ ਤਾਂ ਕੀ ਪਰਮਾਤਮਾ ਲਈ 20-25 ਮਹੀਨੇ ਨਹੀ ਲਾਉਣੇ ਚਾਹੀਦੇ? ਕੀ ਉਸ ਲਈ ਥੋੜ੍ਹਾ ਸਮਾਂ ਨਹੀਂ ਦੇਣਾ ਚਾਹੀਦਾ? ਕੀ ਰੱਬ ਨੂੰ ਪਾਉਣ ਲਈ ਰਿਸਰਚ ਕੀਤਾ ਹੈ ? ਕੀ ਤੁਸੀਂ ਰੱਬ ਨੂੰ ਪਾਉਣ ਲਈ ਸਮਾਂ ਲਾਇਆ ਹੈ? ਜੇਕਰ ਸਮਾਂ ਨਹੀਂ ਲਾਇਆ, ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਰੱਬ ਨਹੀਂ ਹੈ ਜਿਸ ਤਰ੍ਹਾਂ ਬੱਚੇ ਜਿੰਨੀ ਲਗਨ ਨਾਲ ਪੜ੍ਹਦੇ ਹਨ,

ਉਸੇ ਅਨੁਸਾਰ ਫਸਟ ਡਿਵੀਜ਼ਨ , ਕੋਈ ਮੈਰਿਟ ਹਾਸਲ ਕਰਦਾ ਹੈ ਉਸੇ ਤਰ੍ਹਾਂ ਪਰਮਾਤਮਾ ਲਈ ਇੰਨੀ ਲਗਨ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ ਈਸ਼ਵਰ ਲਈ ਤੜਫ਼, ਲਗਨ, ਵਿਆਕੁਲਤਾ ਹੋਵੇਗੀ ਤੇ ਤੁਸੀਂ ਘੰਟਾ-ਘੰਟਾ ਸਵੇਰੇ-ਸ਼ਾਮ ਰੱਬ ਦੀ ਯਾਦ ‘ਚ ਲਾ ਕੇ ਵੇਖੋ, ਯਕੀਨਨ ਤੁਹਾਡੇ ਅੰਦਰ ਬਦਲਾਅ ਆਵੇਗਾ, ਤੁਹਾਡੇ ਦਿਲੋ-ਦਿਮਾਗ ‘ਚ ਸਕੂਨ ਆਵੇਗਾ ਤੇ ਮਾਲਕ ਦੀ ਝਲਕ ਨਜ਼ਰ ਆਉਣ ਲੱਗ ਜਾਵੇਗੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਕਿੰਨਾ ਵੀ ਪੜ੍ਹ ਲੈਂਦੇ ਹੋ, ਕਿੰਨੇ ਵੀ ਸਮਝਦਾਰ ਬਣ ਜਾਂਦੇ ਹੋ,

ਪਰ ਹਰ ਕੰਮ ਲਈ ਸਮਾਂ ਲਾਉਣਾ ਜ਼ਰੂਰੀ ਹੈ ਸਮਝ ਉਮਰ ਦੇ ਨਾਲ, ਤਜ਼ਰਬੇ ਦੇ ਨਾਲ  ਤੇ ਸਿੱਖਣ ਨਾਲ ਆਉਂਦੀ ਹੈ ਇੱਕਦਮ  ਕਿਸੇ ਨੂੰ ਸਮਝ ਨਹੀਂ ਆਉਂਦੀ ਜਨਮ ਤੋਂ ਬੱਚਾ ਲਗਭਗ ਨਾਸਮਝ ਹੁੰਦਾ ਹੈ ਫਿਰ ਜਿਉਂ-ਜਿਉਂ ਵੱਡਾ ਹੁੰਦਾ ਹੈ, ਤਾਂ ਮਾਂ ਜੋ ਪਹਿਲਾ ਗੁਰੂ ਹੁੰਦੀ ਹੈ, ਉਸ ਦੀ ਸਿੱਖਿਆ ‘ਤੇ ਚੱਲਦਾ ਹੈ, ਉਸ ਦੇ ਸਾਏ ‘ਚ ਰਹਿੰਦਾ ਹੈ ਤਾਂ ਉਹ ਸਮਝਦਾਰ ਬਣਦਾ ਜਾਂਦਾ ਹੈ ਉਸੇ ਤਰ੍ਹਾਂ ਫ਼ਕੀਰ ਇੱਕ ਟੀਚਰ ਹੁੰਦੇ ਹਨ ਉਹ ਜੀਵਾਂ ਨੂੰ ਸਮਝਾਉਂਦੇ ਹਨ ਤੇ ਉਹ ਆਪਣੀ ਵਾਹ-ਵਾਹ ਨਹੀਂ ਸਗੋਂ ਪਰਮਾਤਮਾ ਦੀ ਵਾਹ-ਵਾਹ ਕਰਦੇ ਹਨ ਕਿ ਸਭ ਕੁਝ ਕਰਨ ਵਾਲਾ ਉਹ ਹੀ ਹੈ, ਅਸੀਂ ਤਾਂ ਕੁਝ ਵੀ ਨਹੀਂ ਫ਼ਕੀਰ  ਤਾਂ ਚੌਂਕੀਦਾਰ ਵਾਂਗ ਹੁੰਦਾ ਹੈ, ਜੋ ਦਿਨੇ ਵੀ ਆਵਾਜ਼ ਦਿੰਦਾ ਰਹਿੰਦਾ ਹੈ ਕਿ ਭਾਈ ਜਾਗ ਜਾਓ, ਹੁਸ਼ਿਆਰ ਹੋ ਜਾਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here