ਵਾਡੀਆ ਹਿਮਾਲਿਆ ਭੂ-ਵਿਗਿਆਨ ਸੰਸਥਾਨ ਦੇ ਵਿਗਿਆਨੀਆਂ ਨੇ ਦੱਸਿਆ ਹੈ ਕਿ ਗੰਗੋਤਰੀ ਗਲੇਸ਼ੀਅਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਵਸੁੰਧਰਾ ਤਾਲ ਸਬੰਧੀ ਸਾਵਧਾਨੀ ਵਰਤਣ ਦੀ ਗੱਲ ਆਖੀ ਗਈ ਹੈ। ਅਸਲ ’ਚ ਉੱਤਰਾਖੰਡ ਸਮੇਤ ਭਾਰਤ ਦੇ ਹਿੱਸੇ 2800 ਤੋਂ ਵੱਧ ਗਲੇਸ਼ੀਅਰ ਆਉਂਦੇ ਹਨ। ਜਲਵਾਯੂ ਤਬਦੀਲੀ ਕਾਰਨ ਗਲੇਸ਼ੀਅਰ ਦੇ ਪਿਘਲਣ ਕਰਕੇ ਝੀਲਾਂ ਬਣਨ ਦੀ ਸੰਭਾਵਨਾ ਹੁੰਦੀ ਹੈ ਜਿਨ੍ਹਾਂ ਦਾ ਪਾਣੀ ਅੱਗੇ ਜਾ ਕੇ ਤਬਾਹੀ ਦਾ ਕਾਰਨ ਬਣਦਾ ਹੈ। (Glaciers)
ਚੰਗੀ ਗੱਲ ਹੈ ਕਿ ਕੇਂਦਰ ਸਰਕਾਰ ਸਮੇਤ ਸੂਬਾ ਸਰਕਾਰ ਗਲੇਸ਼ੀਅਰ ’ਚ ਆ ਰਹੀਆਂ ਤਬਦੀਲੀਆਂ ’ਤੇ ਨਜ਼ਰ ਰੱਖ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਬਕਾਇਦਾ ਇਹਨਾਂ ਦੇ ਨਕਸ਼ੇ ਵੀ ਬਣਾਏ ਜਾ ਰਹੇ ਹਨ। ਸਭ ਤੋਂ ਵੱਧ ਖਤਰਾ ਬ੍ਰਹਮਪੁੱਤਰ ਬੇਸਿਨ ’ਚ ਦੱਸਿਆ ਜਾ ਰਿਹਾ ਹੈ। ਵਿਕਸਿਤ ਦੇਸ਼ਾਂ ਦੀ ਉਦਯੋਗਿਕ ਤਰੱਕੀ ਦਾ ਖਾਮਿਆਜ਼ਾ ਵਿਕਾਸਸ਼ੀਲ ਮੁਲਕਾਂ ਨੂੰ ਭੁਗਤਣਾ ਪੈ ਰਿਹਾ ਹੈ। ਅਸਲ ’ਚ ਜਲਵਾਯੂ ਤਬਦੀਲੀ ਅੰਤਰਰਾਸ਼ਟਰੀ ਮੁੱਦਾ ਹੈ। (Glaciers)
ਅੰਤਰਰਾਸ਼ਟਰੀ ਮੰਚਾਂ ’ਤੇ ਚਰਚਾ ਕਾਫੀ ਹੁੰਦੀ ਹੈ ਪਰ ਵਿਕਸਿਤ ਮੁਲਕ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਪਿੱਛੇ ਹੀ ਰਹੇ ਹਨ ਉਲਟਾ ਵਿਕਾਸਸ਼ੀਲ ਮੁਲਕਾਂ ਨੇ ਇਸ ਮਾਮਲੇ ’ਚ ਜ਼ਿੰਮੇਵਾਰੀ ਵਧੀਆ ਨਿਭਾਈ ਹੈ। ਭਾਰਤ ਸਰਕਾਰ ਨੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਲਈ ਚੰਗਾ ਟੀਚਾ ਹਾਸਲ ਕੀਤਾ ਹੈ। ਵਿਕਾਸਸ਼ੀਲ ਦੇਸ਼ਾਂ ਲਈ ਹੁਣ ਇਹ ਜ਼ਰੂਰੀ ਹੋ ਗਿਆ ਕਿ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਅਗੇਤੇ ਪ੍ਰਬੰਧ ਕਰਨ। ਇਹ ਵੀ ਜ਼ਰੂਰੀ ਹੈ ਕਿ ਸੰਯਕੁਤ ਰਾਸ਼ਟਰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਵਿਕਾਸਸ਼ੀਲ ਮੁਲਕਾਂ ਨੂੰ ਵਿੱਤੀ ਮੱਦਦ ਦੇਵੇ।
Also Read : ਸਰਕਾਰੀ ਨੌਕਰੀ ਪ੍ਰਾਪਤ ਕਰਨ ‘ਤੇ ਮਨਦੀਪ ਸਿੰਘ ਨੇ ਕੀਤਾ ਮੁੱਖ ਮੰਤਰੀ ਮਾਨ ਦਾ ਧੰਨਵਾਦ