Monsoon: ਦੱਖਣ ਪੱਛਮੀ ਮਾਨਸੂਨ ਦੌਰਾਨ ਉੱਤਰ ਭਾਰਤ ’ਚ ਔਸਤਨ ਜ਼ਿਆਦਾ ਬਰਸਾਤ ਦੀ ਭਵਿੱਖਬਾਣੀ ਵਿਚਕਾਰ ਵੀ ਉੱਤਰ ਭਾਰਤ ਸਾਉਣ ’ਚ ਵੀ ਸੁੱਕਾ ਹੈ ਮਾਨਸੂਨ ਦੇ ਮੌਸਮ ’ਚ ਉੱਤਰ ਭਾਰਤ ’ਚ ਸੋਕਾ ਪੈਣਾ, ਹਾਲਾਂਕਿ ਅਸਾਧਾਰਨ ਹੈ ਜੋ ਕਈ ਕਾਰਨਾ ਕਰਕੇ ਹੋ ਸਕਦਾ ਹੈ, ਜਿਨ੍ਹਾਂ ਲਈ ਕੋਈ ਹੋਰ ਨਹੀਂ ਸਗੋਂ ਮਨੁੱਖ ਹੀ ਜਿੰਮੇਵਾਰ ਹੈ ਭਾਰਤੀ ਮਾਨਸੂਨ ਵਾਤਾਵਰਣਕ ਅਤੇ ਸਮੁੰਦਰੀ ਸਥਿਤੀਆਂ ਦੀਆਂ ਜਟਿਲ ਪਰਸਪਰ ਕ੍ਰਿਰਿਆਵਾਂ ਨਾਲ ਪ੍ਰਭਾਵਿਤ ਹੁੰਦਾ ਹੈ ਕੋਈ ਵੀ ਰੁਕਾਵਟ, ਜਿਵੇਂ ਕਿ ਹਿੰਦ ਮਹਾਂਸਾਗਰ ਡਿਪੋਲ, ਐਲ ਨੀਨੋ ਜਾਂ ਲਾ ਨੀਨਾ ’ਚ ਬਦਲਾਅ, ਬੇਨੇਮੀ ਬਰਸਾਤ ਵੰਡ ਦਾ ਕਾਰਨ ਬਣ ਸਕਦਾ ਹੈ ਸੰਸਾਰਿਕ ਜਲਵਾਯੂ ਬਦਲਾਅ ਦੁਨੀਆ ਭਰ ’ਚ ਬਰਸਾਤ ਦੇ ਪੈਟਰਨ ਨੂੰ ਬਦਲ ਰਿਹਾ ਹੈ ਉੱਤਰ ਭਾਰਤ ’ਚ ਇਸ ਦਾ ਮਤਲਬ ਇਹ ਹੋ ਸਕਦਾ ਹੈ। Monsoon
ਕਿ ਮਾਨਸੂਨ ਦੀ ਬਰਸਾਤ ਘੱਟ ਅਨੁਮਾਨਿਤ ਹੋਵੇਗੀ ਅਤੇ ਕੁਝ ਖੇਤਰਾਂ ’ਚ ਮਹੱਤਵਪੂਰਨ ਕਮੀ ਦੇਖੀ ਜਾ ਸਕਦੀ ਹੈ ਵਿਆਪਕ ਜੰਗਲਾਂ ਦੀ ਕਟਾਈ ਅਤੇ ਜ਼ਮੀਨ ਵਰਤੋਂ ’ਚ ਬਦਲਾਅ ਕਰਕੇ ਜਲ ਚੱਕਰਾਂ ’ਚ ਰੁਕਾਵਟ ਪੈਦਾ ਕਰ ਦਿੱਤੀ ਹੈ ਸਥਾਨਕ ਨਮੀ ਅਤੇ ਬਰਸਾਤ ਪੈਟਰਨ ਨੂੰ ਬਣਾਈ ਰੱਖਣ ’ਚ ਜੰਗਲ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜ਼ਮੀਨੀ ਪਾਣੀ ਦੀ ਬੇਹੱਦ ਵਰਤੋਂ, ਮਾੜੀਆਂ ਸਿੰਚਾਈ ਪ੍ਰਣਾਲੀਆਂ ਅਤੇ ਖਰਾਬ ਜਲ ਪ੍ਰਬੰਧਨ ਨੀਤੀਆਂ ਸੋਕੇ ਦੀ ਸਥਿਤੀ ਨੂੰ ਹੋਰ ਵਧਾ ਦਿੰਦੀਆਂ ਹਨ ਬਰਸਾਤ ਹੋਣ ’ਤੇ ਵੀ ਇਸ ਨੂੰ ਪ੍ਰਭਾਵੀ ਢੰਗ ਨਾਲ ਭੰਡਾਰ ਨਹੀਂ ਕੀਤਾ ਜਾ ਸਕਦਾ ਹੈ ਤੇਜ਼ੀ ਨਾਲ ਵਧਦੇ ਸ਼ਹਿਰੀਕਰਨ ਜ਼ਮੀਨ ’ਚ ਪਾਣੀ ਜੀਰਨ ’ਚ ਕਮੀ ਆਉਂਦੀ ਹੈ ਕੰਕਰੀਟ ਦੀਆਂ ਸਤ੍ਹਾ ਕਾਰਨ ਸ਼ਹਿਰ ਬਰਸਾਤ ਦੇ ਪਾਣੀ ਨੂੰ ਸੋਖਣ ’ਚ ਘੱਟ ਸਮਰੱਥ ਹੁੰਦੇ ਹਨ। Monsoon
Read This : Delhi News: ਹਾਦਸਿਆਂ ਦਾ ਦੁਹਰਾਅ ਰੋਕੇ ਸਰਕਾਰ
ਜਿਸ ਨਾਲ ਪਾਣੀ ਦੀ ਕਮੀ ਹੁੰਦੀ ਹੈ ਉੱਤਰ ਭਾਰਤ ’ਚ ਰਿਵਾਇਤੀ ਖੇਤੀ ਪ੍ਰਣਾਲੀਆਂ ਅਕਸਰ ਮਾਨਸੂਨ ਦੀ ਬਰਸਾਤ ’ਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਹਨ ਹਾਲਾਂਕਿ, ਫਸਲ ਪੈਟਰਨ ’ਚ ਬਦਲਾਅ, ਚੌਲ ਤੇ ਗੰਨੇ ਵਰਗੀਆਂ ਜ਼ਿਆਦਾ ਪਾਣੀ ਦੀ ਲੋੜ ਵਾਲੀਆਂ ਫਸਲਾਂ ਦੀ ਲੋੜ ਅਤੇ ਨਾਕਸ ਸਿੰਚਾਈ ਬੁਨਿਆਦੀ ਢਾਂਚੇ ਕਾਰਨ ਮਹੱਤਵਪੂਰਨ ਮਿਆਦ ਦੌਰਾਨ ਪਾਣੀ ਦੀ ਕਮੀ ਹੋ ਸਕਦੀ ਹੈ ਬੰਨ੍ਹਾਂ, ਜਲ ਸਰੋਤਾਂ ਅਤੇ ਹੋਰ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਵੱਡੇ ਪੈਮਾਨੇ ’ਤੇ ਨਿਰਮਾਣ ਨਾਲ ਕੁਦਰਤੀ ਜਲ ਪ੍ਰਵਾਹ ’ਚ ਬਦਲਾਅ ਆ ਸਕਦਾ ਹੈ ਅਤੇ ਸਥਾਨਕ ਬਰਸਾਤ ਪੈਟਰਨ ’ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਗਰਮ ਲਹਿਰਾਂ ਵਰਗੀਆਂ ਅਸਥਾਈ ਮੌਸਮੀ ਵਿਸੰਗਤੀਆਂ ਵਾਸ਼ਪੀਕਰਨ ਦਰ ਨੂੰ ਵਧਾ ਕੇ ਅਤੇ ਮਿੱਟੀ ਦੀ ਨਮੀ ਨੂੰ ਘੱਟ ਕਰਕੇ ਸੋਕੇ ਦੀ ਸਥਿਤੀ ਨੂੰ ਵਧਾ ਸਕਦੀਆਂ ਹਨ। Monsoon
ਅਲ-ਨੀਨੋ ਦਾ ਪ੍ਰਭਾਵ ਸਮਾਪਤ ਹੋਣ ਤੋਂ ਬਾਅਦ ਹੌਲੀ-ਹੌਲੀ ਲਾ-ਨੀਨੋ ਦਾ ਪ੍ਰਭਾਵ ਸਰਗਰਮ ਹੋ ਰਿਹਾ
ਵਰਤਮਾਨ ’ਚ ਅਲ-ਨੀਨੋ ਦਾ ਪ੍ਰਭਾਵ ਸਮਾਪਤ ਹੋਣ ਤੋਂ ਬਾਅਦ ਹੌਲੀ-ਹੌਲੀ ਲਾ-ਨੀਨੋ ਦਾ ਪ੍ਰਭਾਵ ਸਰਗਰਮ ਹੋ ਰਿਹਾ ਹੈ, ਜੋ ਭਾਰਤ ’ਚ ਬਰਸਾਤ ਲਈ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਪਰ ਜੰਗਲਾਂ ਦੀ ਕਟਾਈ ਵਾਤਾਵਰਣਕ ਬਣਤਰ ਅਤੇ ਹਵਾ ਦੇ ਪੈਟਰਨ ਨੂੰ ਮਹੱਤਵਪੂਰਨ ਰੂਪ ਨਾਲ ਪ੍ਰਭਾਵਿਤ ਕਰ ਰਹੀ ਹੈ, ਜੋ ਬਦਲੇ ’ਚ ਮਾਨਸੂਨ ਦੇ ਵਿਹਾਰ ਨੂੰ ਬਦਲ ਸਕਦੀ ਹੈ, ਵਿਸ਼ੇਸ਼ ਤੌਰ ’ਤੇ ਉੱਤਰ ਭਾਰਤ ਵਰਗੇ ਖੇਤਰਾਂ ’ਚ ਜੰਗਲ ਆਪਣੀ ਵਾਸ਼ਪੀਕਰਨ ਪ੍ਰਕਿਰਿਆਵਾਂ ਜ਼ਰੀਏ ਸਤ੍ਹਾ ਦੇ ਤਾਪਮਾਨ ਨੂੰ ਕੰਟਰੋਲ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਦੋਂ ਜੰਗਲਾਂ ਦੀ ਥਾਂ ਖੇਤੀ ਜਾਂ ਸ਼ਹਿਰੀ ਖੇਤਰ ਲੈ ਲੈਂਦੇ ਹਨ। Monsoon
ਸਤ੍ਹਾ ਦੀ ਐਲਬਿਡੋ (ਪਰਾਵਰਕਤਾ) ਵਧ ਜਾਂਦੀ ਹੈ
ਤਾਂ ਸਤ੍ਹਾ ਦੀ ਐਲਬਿਡੋ (ਪਰਾਵਰਕਤਾ) ਵਧ ਜਾਂਦੀ ਹੈ, ਅਤੇ ਜ਼ਮੀਨ ਜ਼ਿਆਦਾ ਗਰਮੀ ਸੋਖਦੀ ਕਰਦੀ ਹੈ ਇਸ ਨਾਲ ਸਤ੍ਹਾ ਦਾ ਤਾਪਮਾਨ ਵਧ ਜਾਂਦਾ ਹੈ ਜੰਗਲ ਵਾਸ਼ਪੀਕਰਨ ਦੇ ਜਰੀਏ ਵਾਤਾਵਾਰਨ ’ਚ ਲੋੜੀਂਦੀ ਨਮੀ ਛੱਡਦੇ ਹਨ ਜੰਗਲੀ ਖੇਤਰ ਘੱਟ ਹੋਣ ਦਾ ਮਤਲਬ ਹੈ ਵਾਤਾਵਰਨ ’ਚ ਘੱਟ ਨਮੀ, ਜਿਸ ਨਾਲ ਬੱਦਲ ਬਣਨ ਤੇ ਬਰਸਾਤ ਘੱਟ ਹੁੰਦੀ ਹੈ ਇਸ ਨਾਲ ਮਾਨਸੂਨ ਦੇ ਨਿਰਮਾਣ ਲਈ ਜ਼ਰੂਰੀ ਸੰਤੁਲਨ ਵਿਗੜ ਸਕਦਾ ਹੈ ਜ਼ਮੀਨ ਅਤੇ ਮਹਾਂਸਾਗਰ ਵਿਚਕਾਰ ਸਤ੍ਹਾ ਦੇ ਤਾਪਮਾਨ ਦਾ ਫਰਕ ਮਾਨਸੂਨੀ ਹਵਾਵਾਂ ਦੇ ਪਿੱਛੇ ਇੱਕ ਪ੍ਰੇਰਕ ਸ਼ਕਤੀ ਹੈ ਜੰਗਲਾਂ ਦੀ ਕਟਾਈ ਇਸ ਤਾਪਮਾਨ ਪ੍ਰਕਿਰਿਆ ਨੂੰ ਬਦਲ ਦਿੰਦੀ ਹੈ। ਜਿਸ ਨਾਲ ਮਾਨਸੂਨੀ ਹਵਾਵਾਂ ਦੀ ਤੀਬਰਤਾ ਅਤੇ ਸ਼ੁਰੂਆਤ ਪ੍ਰਭਾਵਿਤ ਹੁੰਦੀ ਹੈ ਉਦਾਹਰਨ ਲਈ। Monsoon
ਜੰਗਲਾਂ ਦੀ ਕਟਾਈ ਨਾਲ ‘ਹੀਟ ਆਈਲੈਂਡਸ’ ਬਣ ਸਕਦੇ ਹਨ
ਜੇਕਰ ਜੰਗਲਾਂ ਦੀ ਕਟਾਈ ਕਾਰਨ ਜ਼ਮੀਨ ਜ਼ਿਆਦਾ ਗਰਮ ਹੋ ਜਾਂਦੀ ਹੈ, ਤਾਂ ਇਹ ਮਾਨਸੂਨੀ ਹਵਾਵਾਂ ਨੂੰ ਚਲਾਉਣ ਵਾਲੀਆਂ ਘੱਟ ਦਬਾਅ ਪ੍ਰਣਾਲੀਆਂ ਨੂੰ ਤੇਜ਼ ਕਰ ਸਕਦੀ ਹੈ ਵੱਡੇ ਪੈਮਾਨੇ ’ਤੇ ਜੰਗਲਾਂ ਦੀ ਕਟਾਈ ਖੇਤਰੀ ਅਤੇ ਇੱਥੋਂ ਤੱਕ ਕਿ ਸੰਸਾਰਿਕ ਵਾਤਾਵਰਣਕ ਪੈਟਰਨ ਨੂੰ ਵਿਗਾੜ ਸਕਦੀ ਹੈ ਉੱਤਰ ਭਾਰਤ ਲਈ, ਮਾਨਸੂਨ ਦੀ ਗਤੀਸ਼ੀਲਤਾ ’ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਅੰਤਰ-ਊਸ਼ਣਕਟੀਬੰਧੀ ਖੇਤਰ ’ਚ ਬਦਲਾਅ ਹੋ ਸਕਦੇ ਹਨ ਜੰਗਲਾਂ ਦੀ ਕਟਾਈ ਨਾਲ ‘ਹੀਟ ਆਈਲੈਂਡਸ’ ਬਣ ਸਕਦੇ ਹਨ, ਖਾਸ ਤੌਰ ’ਤੇ ਸ਼ਹਿਰੀਕਰਨ ਵਾਲੇ ਖੇਤਰਾਂ ’ਚ ਇਹ ਹੀਟ ਆਈਲੈਂਡਸ ਸਥਾਨਕ ਘੱਟ ਦਬਾਅ ਵਾਲੀਆਂ ਪ੍ਰਣਾਲੀਆਂ ਦੇ ਨਿਰਮਾਣ ਦਾ ਕਾਰਨ ਬਣ ਸਕਦੇ ਹਨ, ਜਿਸ ਨਾਲ ਸਥਾਨਕ ਹਵਾ ਦੇ ਪੈਟਰਨ ਪ੍ਰਭਾਵਿਤ ਹੋ ਸਕਦੇ ਹਨ। Monsoon
ਜੰਗਲਾਂ ਦੀ ਕਟਾਈ ਅਤੇ ਜਲਵਾਯੂ ਬਦਲਾਅ ਦਾ ਚੱਕਰ ਜਾਰੀ ਰਹਿ ਸਕਦਾ ਹੈ
ਸੰਭਾਵਿਤ ਰੂਪ ਨਾਲ ਵਿਆਪਕ ਮਾਨਸੂਨ ਪ੍ਰਣਾਲੀ ਵਿਗੜ ਸਕਦੀ ਹੈ ਇਹ ਬਦਲਾਅ ਫੀਡਬੈਕ ਲੂਪ ਬਣਾ ਸਕਦੇ ਹਨ ਬਦਲੇ ਹੋਏ ਮਾਨਸੂਨ ਕਾਰਨ ਘੱਟ ਬਰਸਾਤ ਨਾਲ ਖੁਸ਼ਕ ਹਾਲਾਤਾਂ ਪੈਦਾ ਹੋ ਸਕਦੇ ਹਨ, ਜਿਸ ਨਾਲ ਜੰਗਲਾਂ ਦੇ ਫਿਰ ਤੋਂ ਉੁਗਣ ’ਚ ਰੁਕਾਵਟ ਪੈਦਾ ਹੋ ਸਕਦੀ ਹੈ ਅਤੇ ਜੰਗਲਾਂ ਦੀ ਕਟਾਈ ਅਤੇ ਜਲਵਾਯੂ ਬਦਲਾਅ ਦਾ ਚੱਕਰ ਜਾਰੀ ਰਹਿ ਸਕਦਾ ਹੈ ਜੰਗਲਾਂ ਦੀ ਕਟਾਈ ਨਾਲ ਸਤ੍ਹਾ ਦਾ ਤਾਪਮਾਨ ਬਦਲ ਜਾਂਦਾ ਹੈ, ਵਾਯੂਮੰਡਲੀ ਨਮੀ ਘੱਟ ਹੋ ਜਾਂਦੀ ਹੈ, ਹਵਾ ਦੇ ਪੈਟਰਨ ’ਚ ਬਦਲਾਅ ਆਉਂਦਾ ਹੈ ਤੇ ਵਾਤਾਵਰਣਕ ਢਾਂਚਾ ਵਿਗੜ ਜਾਂਦਾ ਹੈ ਇਹ ਬਦਲਾਅ ਉੱਤਰ ਭਾਰਤ ’ਚ ਮਾਨਸੂਨ ਪ੍ਰਣਾਲੀਆਂ ਦੇ ਵਿਹਾਰ ਨੂੰ ਮਹੱਤਵਪੂਰਨ ਰੂਪ ਨਾਲ ਪ੍ਰਭਾਵਿਤ ਕਰ ਸਕਦੇ ਹਨ, ਜਿਸ ਨਾਲ ਸੰਭਾਵਿਤ ਰੂਪ ਨਾਲ ਘੱਟ ਜਾਂ ਜ਼ਿਆਦਾ ਬਦਲਾਅ ਵਾਲਾ ਮਾਨਸੂਨ ਮੌਸਮ ਹੋ ਸਕਦਾ ਹੈ। Monsoon
ਬਹੁਮੁਕਾਮੀ ਦ੍ਰਿਸ਼ਟੀਕੋਣ ਦੀ ਲੋੜ
ਜਿਸ ਨਾਲ ਖੇਤਰ ’ਚ ਖੇਤੀ, ਜਲ ਵਸੀਲੇ ਅਤੇ ਸਮੁੱਚੀ ਜਲਵਾਯੂ ਸਥਿਰਤਾ ਪ੍ਰਭਾਵਿਤ ਹੋ ਸਕਦੀ ਹੈ ਇਨ੍ਹਾਂ ਮੁੱਦਿਆਂ ’ਤੇ ਮੰਥਨ ਕਰਨ ਲਈ ਬਹੁਮੁਕਾਮੀ ਦ੍ਰਿਸ਼ਟੀਕੋਣ ਦੀ ਲੋੜ ਹੈ, ਜਿਸ ’ਚ ਬਿਹਤਰ ਜਲ ਪ੍ਰਬੰਧਨ, ਜਲਵਾਯੂ ਅਨੁਕੂਲਨ ਰਣਨੀਤੀਆਂ ਤੇ ਟਿਕਾਊ ਖੇਤੀ ਪ੍ਰਣਾਲੀਆਂ ਸ਼ਾਮਲ ਹਨ ਉੱਨਤ ਮੌਸਮ ਅਗਾਊਂ ਅਨੁਮਾਨ ਅਤੇ ਬੁਨਿਆਦੀ ਢਾਂਚੇ ’ਚ ਸੁਧਾਰ ਵੀ ਅਜਿਹੇ ਸੋਕੇ ਦੇ ਪ੍ਰਭਾਵਾਂ ਨੂੰ ਘੱਟ ਕਰਨ ’ਚ ਮੱਦਦ ਕਰ ਸਕਦੇ ਹਨ। Monsoon
ਕੋਮਲ ਸਾਂਖਲਾ