ਗਵਾਲੀਅਰ ’ਚ ਖੇਡਿਆ ਜਾਵੇਗਾ ਬੰਗਲਾਦੇਸ਼ ਖਿਲਾਫ ਪਹਿਲਾ ਟੀ20 ਮੁਕਾਬਲਾ | Gwalior
- ਇੰਗਲੈਂਡ ਖਿਲਾਫ ਵੀ ਇੱਕ ਮੈਚ ’ਚ ਕੀਤਾ ਗਿਆ ਹੈ ਬਦਲਾਅ
ਸਪੋਰਟਸ ਡੈਸਕ। Gwalior: BCCI ਨੇ 2024-25 ਲਈ ਘਰੇਲੂ ਕੈਲੰਡਰ ’ਚ ਬਦਲਾਅ ਕੀਤਾ ਹੈ। ਬੋਰਡ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਭਾਰਤੀ ਟੀਮ ਦਾ ਘਰੇਲੂ ਕੈਲੰਡਰ 20 ਜੂਨ 2024 ਨੂੰ ਜਾਰੀ ਕੀਤਾ ਗਿਆ ਸੀ। ਨਵੇਂ ਸ਼ੈਡਿਊਲ ਮੁਤਾਬਕ ਗਵਾਲੀਅਰ ਨੂੰ ਭਾਰਤ-ਬੰਗਲਾਦੇਸ਼ ਸੀਰੀਜ ਦੇ ਪਹਿਲੇ ਟੀ-20 ਮੈਚ ਲਈ ਮੇਜ਼ਬਾਨੀ ਦਿੱਤੀ ਗਈ ਹੈ। ਇਹ ਮੈਚ ਨਵੇਂ ਬਣੇ ਮਾਧਵ ਰਾਓ ਸਿੰਧੀਆ ਸਟੇਡੀਅਮ ’ਚ ਖੇਡਿਆ ਜਾਵੇਗਾ। ਪਹਿਲਾਂ ਇਹ ਮੈਚ ਧਰਮਸ਼ਾਲਾ ’ਚ ਖੇਡਿਆ ਜਾਣਾ ਸੀ ਪਰ ਧਰਮਸ਼ਾਲਾ ’ਚ ਡਰੈਸਿੰਗ ਰੂਮ ਦੀ ਮੁਰੰਮਤ ਕਾਰਨ ਮੈਚ ਨੂੰ ਬਦਲ ਦਿੱਤਾ ਗਿਆ ਹੈ। ਗਵਾਲੀਅਰ ’ਚ 14 ਸਾਲ ਬਾਅਦ ਅੰਤਰਰਾਸ਼ਟਰੀ ਕ੍ਰਿਕੇਟ ਮੁਕਾਬਲਾ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ 2010 ’ਚ ਖੇਡੇ ਗਏ ਇੱਕਰੋਜ਼ਾ ਮੈਚ ’ਚ ਸਚਿਨ ਤੇਂਦੁਲਕਰ ਨੇ ਦੱਖਣੀ ਅਫਰੀਕਾ ਖਿਲਾਫ ਆਪਣੇ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਜੜਿਆ ਸੀ। BCCI
2 ਮੈਚਾਂ ਦੇ ਸ਼ੈਡਿਊਲ ’ਚ ਬਦਲਾਅ | Gwalior
- ਧਰਮਸ਼ਾਲਾ ’ਚ ਹੋਣ ਵਾਲਾ ਬੰਗਲਾਦੇਸ਼ ਖਿਲਾਫ ਪਹਿਲਾ ਟੀ-20 ਮੈਚ ਹੁਣ 6 ਅਕਤੂਬਰ ਨੂੰ ਗਵਾਲੀਅਰ ’ਚ ਖੇਡਿਆ ਜਾਵੇਗਾ।
- ਕੋਲਕਾਤਾ ’ਚ ਹੋਣ ਵਾਲਾ ਇੰਗਲੈਂਡ ਖਿਲਾਫ ਦੂਜਾ ਟੀ-20 ਮੈਚ ਹੁਣ 22 ਜਨਵਰੀ 2025 ਨੂੰ ਚੇਨਈ ’ਚ ਖੇਡਿਆ ਜਾਵੇਗਾ।
ਹੁਣ ਵੇਖੋ ਨਵਾਂ ਸ਼ੈਡਿਊਲ | Gwalior
ਬੰਗਲਾਦੇਸ਼ ਦਾ ਭਾਰਤ ਦੌਰਾ
- ਪਹਿਲਾ ਟੈਸਟ, 19 ਸਤੰਬਰ, ਚੈਨਈ, ਸਵੇਰੇ 9:30 ਵਜੇ
- ਦੂਜਾ ਟੈਸਟ, 27 ਸਤੰਬਰ, ਕਾਨਪੁਰ, ਸਵੇਰੇ 9:30 ਵਜੇ
- ਪਹਿਲਾ ਟੀ20, 6 ਅਕਤੂਬਰ, ਗਵਾਲੀਅਰ, ਸ਼ਾਮ 7:00 ਵਜੇ
- ਦੂਜਾ ਟੀ20, 9 ਅਕਤੂਬਰ, ਦਿੱਲੀ, ਸ਼ਾਮ 7:00 ਵਜੇ
- ਤੀਜਾ ਟੀ20, 12 ਅਕਤੂਬਰ, ਹੈਦਰਾਬਾਦ, ਸ਼ਾਮ 7:00 ਵਜੇ
ਇੰਗਲੈਂਡ ਦਾ ਭਾਰਤ ਦੌਰਾ : 2025
- ਪਹਿਲਾ ਟੀ20, 22 ਜਨਵਰੀ, ਸ਼ਾਮ 7:00 ਵਜੇ, ਕੋਲਕਾਤਾ
- ਦੂਜਾ ਟੀ20, 25 ਜਨਵਰੀ, ਸ਼ਾਮ 7:00 ਵਜੇ, ਚੈੱਨਈ
- ਤੀਜਾ ਟੀ20, 28 ਜਨਵਰੀ, ਸ਼ਾਮ 7:00 ਵਜੇ, ਰਾਜਕੋਟ
- ਚੌਥਾ ਟੀ20, 31 ਜਨਵਰੀ, ਸ਼ਾਮ 7:00 ਵਜੇ, ਪੁਣੇ
- ਪੰਜਵਾਂ ਟੀ20, 2 ਫਰਵਰੀ, ਸ਼ਾਮ 7:00 ਵਜੇ, ਮੁੰਬਈ
- ਪਹਿਲਾ ਵਨਡੇ, 6 ਫਰਵਰੀ, ਦੁਪਹਿਰ 1:30 ਵਜੇ, ਨਾਗਪੁਰ
- ਦੂਜਾ ਵਨਡੇ, 9 ਫਰਵਰੀ, ਦੁਪਹਿਰ 1:30 ਵਜੇ, ਕੱਟਕ
- ਤੀਜਾ ਵਨਡੇ, 12 ਫਰਵਰੀ, ਦੁਪਹਿਰ 1:30 ਵਜੇ, ਅਹਿਮਦਾਬਾਦ
ਕਿਉਂ ਬਦਲੀ ਸਮਾਂ-ਸਾਰਣੀ? | Gwalior
ਧਰਮਸ਼ਾਲਾ ਸਟੇਡੀਅਮ ਦੇ ਡਰੈਸਿੰਗ ਰੂਮ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਅਜਿਹੇ ’ਚ ਧਰਮਸ਼ਾਲਾ ਦੇ ਮੈਚ ਨੂੰ ਗਵਾਲੀਅਰ ’ਚ ਸ਼ਿਫਟ ਕਰ ਦਿੱਤਾ ਗਿਆ ਹੈ, ਜਦਕਿ ਦੂਜਾ ਬਦਲਾਅ ਕੋਲਕਾਤਾ ਪੁਲਿਸ ਦੇ ਕਹਿਣ ’ਤੇ ਕੀਤਾ ਗਿਆ ਹੈ ਕਿਉਂਕਿ ਕੋਲਕਾਤਾ ਪੁਲਿਸ ਤੇ ਬੰਗਾਲ ਐਸੋਸੀਏਸ਼ਨ ਨੇ ਗਣਤੰਤਰ ਦਿਵਸ ਕਾਰਨ ਮੈਚ ਕਿਸੇ ਹੋਰ ਸਥਾਨ ’ਤੇ ਕਰਵਾਉਣ ਲਈ ਕਿਹਾ ਸੀ।
Read This : Manu Bhaker : ਪੈਰਿਸ ਓਲੰਪਿਕ ’ਚ 2 ਮੈਡਲ ਜਿੱਤ ਕੇ ਪਰਤੀ ਸ਼ੂਟਰ ਮਨੂ ਭਾਕਰ ਨੇ ਕਹੀ ਇਹ ਵੱਡੀ ਗੱਲ!
ਸੂਰਿਆਕੁਮਾਰ ਕਰ ਸਕਦੇ ਹਨ ਭਾਰਤੀ ਟੀ-20 ਟੀਮ ਦੀ ਕਪਤਾਨੀ
ਸੂਰਿਆਕੁਮਾਰ ਯਾਦਵ ਬੰਗਲਾਦੇਸ਼ ਤੇ ਇੰਗਲੈਂਡ ਖਿਲਾਫ ਹੋਣ ਵਾਲੀ ਟੀ-20 ਸੀਰੀਜ ’ਚ ਭਾਰਤੀ ਟੀਮ ਦੀ ਕਪਤਾਨੀ ਕਰ ਸਕਦੇ ਹਨ। ਉਨ੍ਹਾਂ ਨੂੰ ਪਿਛਲੇ ਮਹੀਨੇ ਭਾਰਤੀ ਟੀ-20 ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਸੀ। ਸੂਰਿਆ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਸ਼੍ਰੀਲੰਕਾ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ ’ਚ 3-0 ਨਾਲ ਜਿੱਤ ਦਰਜ ਕੀਤੀ ਸੀ।