School Timings Changed: ਠੰਢ ਦਾ ਮੌਸਮ ਸ਼ੁਰੂ ਹੁੰਦੇ ਹੀ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ

School Timings Changed

School Timings Changed: 9 ਵਜੇ ਤੋਂ ਲੱਗਣਗੇ ਸਕੂਲ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਠੰਢ ਦੇ ਮੌਸਮ ਦੇ ਆਉਣ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਪੰਜਾਬ ਵਿੱਚ ਸਕੂਲ ਸਵੇਰੇ 8 ਵਜੇ ਦੀ ਥਾਂ ’ਤੇ ਸਵੇਰੇ 9 ਵਜੇ ਲੱਗਿਆ ਕਰਨਗੇ ਜਦੋਂ ਕਿ ਛੁੱਟੀ ਦਾ ਸਮਾਂ 3 ਵਜੇ ਅਤੇ 3 ਵੱਜ ਕੇ 20 ਮਿੰਟ ਤੈਅ ਕੀਤਾ ਗਿਆ ਹੈ। ਹਾਲਾਂਕਿ ਇਹ ਸਮਾਂ ਸ਼ਨਿੱਚਰਵਾਰ ਤੋਂ ਬਦਲ ਗਿਆ ਹੈ ਪਰ ਸ਼ਨਿੱਚਰਵਾਰ ਨੂੰ ਦਿਵਾਲੀ ਦੇ ਅਗਲੇ ਦਿਨ ਜਿਆਦਾਤਰ ਸਕੂਲਾਂ ਵਿੱਚ ਛੁੱਟੀ ਵਰਗਾ ਮਾਹੌਲ ਹੋਣ ਦੇ ਚਲਦੇ ਸੋਮਵਾਰ ਤੋਂ ਸਕੂਲਾਂ ਦਾ ਸਮਾਂ ਪ੍ਰਭਾਵਿਤ ਰੂਪ ਵਿੱਚ ਬਦਲਿਆ ਨਜ਼ਰ ਆਏਗਾ।

ਇਹ ਵੀ ਪੜ੍ਹੋ: World Cheapest Gold Country: ਦੁਨੀਆ ਦੇ ਅਜਿਹੇ ਦੇਸ਼ ਜਿੱਥੇ ਸੋਨਾ ਬਹੁਤ ਸਸਤਾ ਮਿਲਦਾ ਹੈ, ਜੇਕਰ ਤੁਸੀਂ ਘੁੰਮਣ ਜਾਓ…

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਆਦੇਸ਼ਾਂ ਅਨੁਸਾਰ ਇੱਕ ਨਵੰਬਰ ਤੋਂ ਪੰਜਾਬ ਵਿੱਚ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਜਿਹੜਾ ਕਿ 28 ਫਰਵਰੀ ਤੱਕ ਲਾਗੂ ਰਹੇਗਾ। ਤਾਜ਼ਾ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਲੱਗਣਗੇ, ਜਦੋਂਕਿ ਮਿਡਲ ਤੋਂ ਲੈ ਕੇ ਸੀਨੀਅਰ ਸੈਕੈਂਡਰੀ ਸਕੂਲ ਤੱਕ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵੱਜ ਕੇ 20 ਮਿੰਟ ਤੱਕ ਦਾ ਰਹੇਗਾ।