ਬਦਲਿਆ ਮਨ
ਇੱਕ ਵਾਰ ਇੱਕ ਫੌਜੀ ਦੀ ਨਿਯੁਕਤੀ ਰੇਗਿਸਤਾਨ ਇਲਾਕੇ ’ਚ ਹੋ ਗਈ। ਉਸ ਦੀ ਪਤਨੀ ਨੂੰ ਧੂੜ ਬਿਲਕੁਲ ਪਸੰਦ ਨਹੀਂ ਸੀ ਫੌਜੀ ਰੋਜ਼ਾਨਾ ਟ੍ਰੇਨਿੰਗ ਲਈ ਚਲਾ ਜਾਂਦਾ ਤੇ ਪਤਨੀ ਨੂੰ ਘਰ ’ਕੱਲਿਆਂ ਹੀ ਰਹਿਣਾ ਪੈਂਦਾ ਗਰਮ ਹਵਾਵਾਂ ਚੱਲਦੀਆਂ ਸਨ। ਉਸ ਨੂੰ ਸਥਾਨਕ ਨਿਵਾਸੀਆਂ ਦਾ ਸਾਥ ਵੀ ਪਸੰਦ ਨਹੀਂ ਸੀ। ਉਹ ਉਨ੍ਹਾਂ ਨੂੰ ਬਹੁਤ ਪੱਛੜੇ ਤੇ ਗਵਾਰ ਸਮਝਦੀ ਸੀ। ਇੱਕ ਦਿਨ ਉਸ ਨੇ ਮਾਪਿਆਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਸਭ ਕੁਝ ਛੱਡ ਕੇ ਪੇਕੇ ਆਉਣਾ ਚਾਹੁੰਦੀ ਹੈ।
ਜਵਾਬ ’ਚ ਉਸ ਦੇ ਜੇਲ੍ਹਰ ਪਿਤਾ ਨੇ ਉਸ ਨੂੰ ਦੋ ਲਾਈਨਾਂ ਲਿਖ ਭੇਜੀਆਂ- ‘ਦੋ ਕੈਦੀਆਂ ਨੇ ’ਕੱਠਿਆਂ ਜੇਲ੍ਹ ਤੋਂ ਬਾਹਰ ਦੇਖਿਆ ਪਰ, ਇੱਕ ਨੇ ਅੰਬਰ ’ਚ ਤਾਰੇ ਦੇਖੇ, ਜਦਕਿ ਦੂਜੇ ਨੇ ਜ਼ਮੀਨ ’ਤੇ ਚਿੱਕੜ’ ਇਹ ਪੜ੍ਹ ਕੇ ਉਹ ਸੋਚੀਂ ਪੈ ਗਈ ਉਸ ਨੂੰ ਲੱਗਾ ਕਿ ਪਿਤਾ ਨੇ ਠੀਕ ਲਿਖਿਆ ਹੈ। ਉਸ ਨੇ ਸਥਾਨਕ ਲੋਕਾਂ ਨਾਲ ਮੇਲ-ਜੋਲ ਵਧਾਉਣਾ ਸ਼ੁਰੂ ਕਰ ਦਿੱਤਾ।
ਹੁਣ ਉਹ ਰੇਗਿਸਤਾਨ ’ਚ ਚੜ੍ਹਦੇ ਤੇ ਡੁੱਬਦੇ ਸੂਰਜ ਦਾ ਅਨੰਦ ਲੈਂਦੀ ਉਹੀ ਰੇਗਿਸਤਾਨ ਸੀ ਤੇ ਉੱਥੇ ਰਹਿਣ ਵਾਲੇ ਲੋਕ ਵੀ ਉਹੀ ਸਨ। ਕੁਝ ਵੀ ਨਹੀਂ ਬਦਲਿਆ ਸੀ। ਦਰਅਸਲ, ਉਸ ਦਾ ਮਨ ਬਦਲ ਗਿਆ ਸੀ। ਉਸ ਨੇ ਖੁਦ ਬਣਾਈ ਜੇਲ੍ਹ ਤੋਂ ਬਾਹਰ ਨਿੱਕਲ ਕੇ ਤਾਰਿਆਂ ਨੂੰ ਨਿਹਾਰਿਆ ਤੇ ਆਪਣੀ ਦੁਨੀਆ ਰੌਸ਼ਨ ਕਰ ਲਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ