40 ਲੱਖ ਸਾਲਾਨਾ ਕਾਰੋਬਾਰ ‘ਤੇ ਕੋਈ ਜੀਐੱਸਟੀ ਨਹੀਂ, ਕੰਪੋਜੀਸ਼ਨ ਸਕੀਮ ਹੱਦ 1.5 ਕਰੋੜ ਹੋਈ
ਨਵੀਂ ਦਿੱਲੀ| ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਤੋਂ ਛੋਟ ਦੀ ਹੱਦ ਨੂੰ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪÂੈ ਕਰਦਿਆਂ ਜੀਐੱਸਟੀ ਪ੍ਰੀਸ਼ਦ ਨੇ ਕੰਪੋਜੀਸ਼ਨ ਸਕੀਮ ਦੀ 1.5 ਕਰੋੜ ਰੁਪਏ ਦੀ ਹੱਦ ਨੂੰ 01 ਅਪਰੈਲ 2019 ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਜੀਐੱਸਟੀ ਪ੍ਰੀਸ਼ਦ ਦੇ ਮੁਖੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਪ੍ਰੀਸ਼ਦ ਦੀ 32ਵੀਂ ਮੀਟਿੰਗ ਤੋਂ ਬਾਅਦ ਅੱਜ ਪੱਤਰਕਾਰਾਂ ਨੂੰ ਕਿਹਾ ਕਿ ਪਹਾੜੀ ਤੇ ਛੋਟੇ ਸੂਬਿਆਂ ਲਈ ਜੀਐੱਸਟੀ ਛੋਟ ਦੀ ਹੱਦ ਨੂੰ ਵੀ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਤੇ ਹੋਰ ਸੂਬਿਆਂ ‘ਚ 20 ਲੱਖ ਰੁਪਏ ਤੋਂ 40 ਲੱਢ ਰੁਪਏ ਕਰ ਦਿੱਤਾ ਗਿਆ ਹੈ
ਹਾਲਾਂਕਿ ਪਹਾੜੀ ਤੇ ਛੋਟੇ ਸੂਬਿਆਂ ਨੂੰ ਇਸ ਹੱਦ ਨੂੰ ਘਟਾਉਣ ਜਾਂ ਵਧਾਉਣ ਦਾ ਅਧਿਕਾਰ ਵੀ ਦਿੱਤਾ ਗਿਆ ਹੈ
ਉਨ੍ਹਾਂ ਕਿਹਾ ਕਿ ਕੰਪੋਜੀਸ਼ਨ ਸਕੀਮ ਦੀ ਹੱਦ ਹਾਲੇ ਇੱਕ ਕਰੋੜ ਰੁਪਏ ਹੈ, ਜਿਸ 01 ਅਪਰੈਲ 2019 ਤੋਂ 1.5 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਇਸ ਸਕੀਮ ‘ਚ ਇੱਕ ਫੀਸਦੀ ਜੀਐੱਸਟੀ ਲੱਗੇਗਾ ਜੋ ਕਰਦਾਤਾਵਾਂ ਨੂੰ ਤਿਮਾਹੀ ਚੁਕਾਉਣਾ ਪਵੇਗਾ ਜਦੋਂਕਿ ਰਿਟਰਨ ਸਾਲਾਨਾ ਭਰਨੀ ਪਵੇਗੀ ਉਨ੍ਹਾਂ ਕਿਹਾ ਕਿ ਛੇਟੇ ਸੇਵਾ ਪ੍ਰਦਾਤਾਵਾਂ ਨੂੰ ਧਿਆਨ ‘ਚ ਰੱਖਦਿਆਂ ਉਨ੍ਹਾਂ ਲਈ ਵੀ ਕੰਪੋਜੀਸ਼ਨ ਸਕੀਮ ਲਿਆਂਦੀ ਗਈ ਹੈ ਹੁਣ ਵਸਤੂ ਤੇ ਸੇਵਾਵਾਂ ਪ੍ਰਦਾਨ ਕਰਨ ਵਾਲੇ 50 ਲੱਖ ਰੁਪਏ ਤੱਕ ਦੇ ਕਾਰੋਬਾਰੀ ਇਸ ਸਕੀਮ ਨੂੰ ਅਪਣਾ ਸਕਦੇ ਹਨ ਇਸ ‘ਤੇ ਛੇ ਫੀਸਦੀ ਜੀਐੱਸਟੀ ਚੁਕਾਉਣਾ ਪਵੇਗਾ ਤੇ ਉਨ੍ਹਾਂ ਵੀ ਰਿਟਰਨ ਸਾਲਾਨਾ ਭਰਨੀ ਪਵੇਗੀ ਜੇਤਲੀ ਨੇ ਕਿਹਾ ਕਿ ਪੁਡੂਚੇਰੀ ਨੇ ਜੀਐੱਸਅੀ ਛੋਟ ਦੀ ਹੱਦ 10 ਲੱਖ ਰੁਪਏ ਤੱਕ ਜਿਉਂ ਦੀ ਤਿਉਂ ਬਣਾਈ ਰੱਖਣ ਦੀ ਮੰਗ ਕੀਤੀ ਸੀ ਇਸ ਲਈ ਛੋਟੇ ਤੇ ਪਹਾੜੀ ਸੁਬਿਆਂ ਨੂੰ ਇਸ ਹੱਦ ਨੂੰ ਘਟਾਉਣ-ਵਧਾਵੁਣ ਦਾ ਅਧਿਕਾਰ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ