11 ਹਜ਼ਾਰ ਮੈਗਾਵਾਟ ਦੇ ਨੇੜੇ ਰਹੀ ਬਿਜਲੀ ਦੀ ਮੰਗ, 14 ਹਜ਼ਾਰ ਨੂੰ ਕਰ ਗਈ ਸੀ ਪਾਰ | Change in Weather
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Change in Weather: ਅੱਗ ਵਰਾਉਂਦੀ ਗਰਮੀ ਤੋਂ ਮਿਲੀ ਕੁਝ ਰਾਹਤ ਕਾਰਨ ਪਾਵਰਕੌਮ ਵੀ ਕੁਝ ਸੁਖਾਲੀ ਹੋਈ ਹੈ। ਸਿਖਰਾਂ ’ਤੇ ਚੱਲ ਰਹੀ ਬਿਜਲੀ ਦੀ ਮੰਗ ’ਚ ਮੀਂਹ ਕਾਰਨ ਗਿਰਾਵਟ ਦਰਜ਼ ਕੀਤੀ ਗਈ ਹੈ। ਅਗਲੇ ਦਿਨਾਂ ਵਿੱਚ ਪੰਜਾਬ ਅੰਦਰ ਮੀਂਹ ਪੈਣ ਦੀ ਪੇਸਨਗੋਈ ਹੈ। ਜਾਣਕਾਰੀ ਅੱਜ ਪੰਜਾਬ ਅੰਦਰ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਤੇ ਨੇੜੇ ਰਹਿ ਗਈ ਹੈ ਜਦਕਿ ਪਹਿਲਾ ਇਹ ਮੰਗ 14 ਹਜ਼ਾਰ ਮੈਗਾਵਾਟ ਨੂੰ ਵੀ ਪਾਰ ਕਰ ਗਈ ਸੀ। ਰਾਤ ਨੂੰ ਇਸ ਮੰਗ ਵਿੱਚ ਹੋਰ ਵੀ ਗਿਰਵਾਟ ਦਰਜ਼ ਕੀਤੀ ਗਈ। 15 ਜੂਨ ਤੋਂ ਪੰਜਾਬ ਅੰਦਰ ਝੋਨੇ ਦਾ ਸ਼ੀਜਨ ਸ਼ੁਰੂ ਹੋ ਰਿਹਾ ਹੈ, ਜਿਸ ਤੋਂ ਬਾਅਦ ਬਿਜਲੀ ਦੀ ਮੰਗ ਪਾਵਰਕੌਮ ਲਈ ਚੁਣੌਤੀ ਬਣੇਗੀ।
15 ਜੂਨ ਤੋਂ ਹੋਵੇਗੀ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ | Change in Weather
ਦੇਰ ਰਾਤ ਤੇਜ਼ ਹਨੇਰੀ ਤੋਂ ਬਾਅਦ ਆਏ ਮੀਂਹ ਕਾਰਨ ਮੌਸਮ ਵਿੱਚ ਤਬਦੀਲੀ ਆਈ ਹੈ ਅਤੇ ਉਤਾਹ ਚੜ੍ਹ ਰਿਹਾ ਪਾਰਾ ਵੀ ਹੇਠਾ ਡਿੱਗਿਆ ਹੈ। ਸ਼ਾਮ 6.30 ਵਜੇਂ ਖ਼ਬਰ ਲਿਖੇੇ ਜਾਣ ਮੌਕੇ ਬਿਜਲੀ ਦੀ ਮੰਗ ਹੋਰ ਵੀ ਹੇਠਾ ਆ ਗਈ ਸੀ ਅਤੇ ਮੰਗ 10 ਹਜ਼ਾਰ ਮੈਗਾਵਾਟ ’ਤੇ ਚੱਲ ਰਹੀ ਸੀ। ਇੱਧਰ ਜੇਕਰ ਪਾਵਰਕੌਮ ਦੇ ਸਰਕਾਰੀ ਥਰਮਲ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾ 7 ਯੂਨਿਟ ਚਾਲੂ ਹਨ ਅਤੇ ਇੱਥੋਂ 1410 ਮੈਗਾਵਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਸੀ।
Also Read : Ferozepur News: ਮੋਬਾਇਲ ਦੀ ਦੁਕਾਨ ਤੋਂ ਲੱਖਾਂ ਰੁਪਏ ਦੀ ਚੋਰੀ
ਪਾਵਰਕੌਮ ਵੱਲੋਂ ਮੰਗ ਘੱਟਣ ਕਰਕੇ ਗੋਇਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਅਤੇ ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਪਿਛਲੇ ਸਾਲਾਂ ਤੋਂ ਬੰਦ ਪਿਆ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਥਰਮਲ ਪਲਾਂਟਾਂ ਦੇ 5 ਯੂਨਿਟ ਹੀ ਪੂਰੀ ਮਾਤਰਾ ਤੇ ਭਖੇ ਹੋਏ ਹਨ ਅਤੇ ਇਥੋਂ ਪਾਵਰਕੌਮ ਨੂੰ 3100 ਮੈਗਾਵਾਟ ਤੋਂ ਜਿਆਦਾ ਬਿਜਲੀ ਹਾਸਲ ਹੋ ਰਹੀ ਹੈ।
ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ 1327 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ ਜਦਕਿ ਤਲਵੰਡੀ ਸਾਬੋਂ ਥਰਮਲ ਪਲਾਂਟ ਦੇ 3 ਯੂਨਿਟਾਂ ਤੋਂ 1797 ਮੈਗਾਵਾਟ ਬਿਜਲੀ ਪਾਵਰਕੌਮ ਨੂੰ ਮਿਲ ਰਹੀ ਹੈ। ਪਣ ਬਿਜਲੀ ਪ੍ਰੋਜੈਕਟਾਂ ਤੋਂ ਵੀ 560 ਮੈਗਾਵਾਟ ਬਿਜਲੀ ਮਿਲ ਰਹੀ ਹੈ। 15 ਜੂਨ ਤੋਂ ਪੰਜਾਬ ਅੰਦਰ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਜਿਸ ਤੋਂ ਬਾਅਦ ਬਿਜਲੀ ਦੀ ਮੰਗ ਪਿਛਲੇ ਰਿਕਾਰਡ ਤੋੜ ਸਕਦੀ ਹੈ, ਕਿਉਂਕਿ ਮਈ ਮਹੀਨੇ ਵਿੱਚ ਹੀ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਸੀ। ਪੰਜਾਬ ਅੰਦਰ ਇੱਕੋਂ ਸਮੇਂ 16 ਲੱਖ ਦੇ ਕਰੀਬ ਟਿਊਬਵੈੱਲ ਝੋਨੇ ਦੀ ਲਵਾਈ ਲਈ ਚੱਲਣਗੇ। ਅਗਲੇ ਦੋਂ ਦਿਨ ਵੀ ਪੰਜਾਬ ਅੰਦਰ ਮੀਂਹ ਦੀ ਸੰਭਾਵਨਾ ਹੈ ਅਤੇ ਜਿਸ ਤੋਂ ਬਾਅਦ ਪਾਵਰਕੌਮ ਨੂੰ ਹੋਰ ਰਾਹਤ ਨਸੀਬ ਹੋ ਸਕਦੀ ਹੈ।