ਚੰਦ ‘ਤੇ ਹੋਣ ਲੱਗੀ ਸ਼ਾਮ, ਰਾਤ ਹੋਣ ’ਤੇ ਅੱਤ ਦੀ ਠੰਢ ਝੱਲ ਪਾਵੇਗਾ ਵਿਕਰਮ-ਪ੍ਰਗਿਆਨ ਜਾਂ ਹਮੇਸ਼ਾ ਲਈ ਸੌਂ ਜਾਵੇਗਾ

Chandrayaan-3

ਨਵੀਂ ਦਿੱਲੀ। ਇਸਰੋ ਨੇ ਚੰਦਰਮਾ ’ਤੇ ਵੱਡੀ ਪ੍ਰਾਪਤ ਹਾਸਲ ਕੀਤੀ ਤਾਂ ਦੇਸ਼ ਨੇ ਖੂਬ ਸਲਾਹਿਆ ਤੇ ਖੁਸ਼ੀ ਮਨਾਈ। ਚੰਦਰਯਾਨ-3 (Chandrayaan-3) ਨੂੰ ਚੰਦ ’ਤੇ ਉੱਤਰੇ 11 ਦਿਨ ਬੀਤ ਚੁੱਕੇ ਹਨ। ਹੁਣ ਚੰਦ ’ਤੇ ਸੂਰਜ ਢਲਣਾ ਸ਼ੁਰੂ ਹੋ ਗਿਆ ਹੈ ਅਤੇ 3 ਦਿਨਾਂ ਬਾਅਦ ਰਾਤ ਹੋ ਜਾਵੇਗੀ। ਇਸਰੋ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਪ੍ਰਗਿਆਨ ਰੋਵਰ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਇਸ ਨੂੰ ਹੁਣ ਸੁਰੱਖਿਅਤ ਰੂਪ ’ਚ ਪਾਰਕ ਕਰ ਕੇ ਸਲੀਪ ਮੋਡ ’ਚ ਸੈੱਟ ਕੀਤਾ ਗਿਆ ਹੈ।

ਚੰਦ ’ਤੇ ਧਰਤੀ ਦੇ 14 ਦਿਨਾਂ ਦੇ ਬਰਾਬਰ ਇੱਕ ਦਿਨ ਹੁੰਦਾ ਹੈ। ਐਨੀ ਹੀ ਵੱਡੀ ਰਾਤ ਹੁੰਦੀ ਹੈ। ਰਾਤ ਦੌਰਾਨ ਚੰਦ ਦੇ ਸਾਊਥ ਪੋਲ ’ਤੇ ਤਾਪਮਾਨ ਮਾਈਨਸ 238 ਡਿਗਰੀ ਸੈਲਸੀਅਸ ਤੱਕ ਡਿੱਗ ਜਾਦਾ ਹੈ। ਇਸ ਆਰਟੀਕਲ ’ਚ ਅਸੀਂ ਜਾਣਾਂਗੇ ਵਿਕਰਮ ਤੇ ਪ੍ਰਗਿਆਨ ਐਨੀ ਠੰਢ ਦਾ ਮੁਕਾਬਲਾ ਕਰਕੇ ਦੁਬਾਰਾ ਖੜ੍ਹੇ ਹੋ ਸਕਣਗੇ ਜਾਂ ਹਮੇਸ਼ਾ ਲੲਂ ਸੁੱਤੇ ਰਹਿਣਗੇ? (Chandrayaan-3)

ਸੂਰਜ ਦੀ ਰੌਸ਼ਨੀ ’ਚ ਕੰਮ ਕਰਦਾ ਹੈ ਪ੍ਰਗਿਆਨ ਤੇ ਵਿਕਰਮ ਲੈਂਡਰ | Chandrayaan-3

  • ਚੰਦਰਯਾਨ-3 (Chandrayaan-3) ਦੇ ਵਿਕਰਤ ਤੇ ਪ੍ਰਗਿਆਨ ਲੈਂਡਰ ’ਚ ਸੋਲਰ ਪੈਨਲ ਲੱਗੇ ਹਨ। ਇਨ੍ਹਾਂ ਦੋਵਾਂ ਲੈਂਡਰਾਂ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਸਿਰਫ਼ ਲੂਨਰ ਡੇ ਭਾਵ ਦਿਨ ਦੇ ਸਮੇਂ ਹੀ ਕੰਮ ਕਰ ਸਕਣਗੇ।
  • ਲੂਨਰ ਡੇ ਦੌਰਾਨ ਚੰਦਰਮਾ ਦੇ ਦੱਖਣੀ ਹਿੱਸੇ ’ਤੇ ਲਗਾਤਾਰ ਸੂਰਜ ਦੀ ਰੌਸ਼ਨੀ ਆਉਂਦੀ ਹੈ, ਜੋ ਇਸ ਪੂਰੇ ਮਿਸ਼ਨ ਨੂੰ ਅੰਜਾਮ ਤੱਕ ਪਹੰੁਚਾਉਣ ਲਈ ਬੇਹੱਦ ਜ਼ਰੂਰੀ ਹੈ। ਇਸੇ ਕਾਰਨ ਵਿਗਿਆਨੀਆਂ ਨੇ 23 ਅਗਸਤ ਨੂੰ ਚੰਦਰਮਾ ’ਤੇ ਲੂਨਰ ਡੇ ਸ਼ੁਰੂ ਹੁੰਦੇ ਹੀ ਉੱਥੇ ਚੰਦਰਯਾਨ-3 ਦੀ ਸਾਫ਼ਟ ਲੈਂਡਿੰਗ ਕਰਵਾਈ ਹੈ।
  • ਇਸਰੋ ਦੇ ਮੁਤਾਬਿਕ ਪ੍ਰਗਿਆਨ ਰੋਵਰ ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਇਸ ਨੂੰ ਹੁਣ ਸੁਰੱਖਿਅਤ ਰੂਪ ’ਚ ਪਾਰਕ ਕਰ ਕੇ ਸਲੀਪ ਮੋਡ ’ਚ ਸੈੱਟ ਕੀਤਾ ਗਿਆ ਹੈ। ਇਸ ’ਚ ਲੱਗੇ ਦੋਵੇਂ ਪੈਨਲ ਏਪੀਐੱਕਸਐੱਸ ਤੇ ਐੱਲਆਈਬੀਐੱਸ ਹੁਣ ਬੰਦ ਹਨ। ਇਨ੍ਹਾਂ ਪੇਲੋਡ ਤੋਂ ਡਾਟਾ ਲੈਂਡਰ ਦੇ ਜ਼ਰੀਏ ਧਰਤੀ ਤੱਕ ਪਹੰੁਚਾ ਦਿੱਤਾ ਗਿਆ ਹੈ।

ਚੰਦ ਦੀ ਠੰਢੀ ਰਾਤ ਵਿਕਰਮ ਤੇ ਪ੍ਰਗਿਆਨ ਲਈ ਬੇਹੱਦ ਮੁਸ਼ਕਿਲ

  • ਚੰਦਰਮਾ ’ਤੇ ਲੂਨਰ ਡੇ ਭਾਵ 14 ਦਿਨ ਖ਼ਤਮ ਹੁੰਦੇ ਹੀ ਉੱਥੇ ਸੂਰਜ ਢਲਣ ਲੱਗੇਗਾ। ਫਿਰ ਚੰਦਰਮਾ ਦੇ ਇਸ ਹਿੱਸੇ ’ਚ ਪੂਰੀ ਤਰ੍ਹਾਂ ਹਨ੍ਹੇਰਾ ਛਾ ਜਾਵੇਗਾ। ਇਸ ਦੌਰਾਨ ਚੰਦਰਮਾ ਦੇ ਦੱਖਣੀ ਧਰੂਵ ਦੀ ਸਤਹਿ ਦਾ ਤਾਪਮਾਨ ਤੇਜ਼ੀ ਨਾਲ ਘਟ ਕੇ ਮਾਈਨਸ 238 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਪਹੁੰਚ ਜਾਂਦਾ ਹੈ। (Chandrayaan-3)
  • ਇੱਥੇ ਜ਼ਿਆਦਾ ਠੰਢ ਤੇ ਸੂਰਜ ਦੀ ਰੌਸ਼ਨੀ ਨਾ ਹੋਣ ਕਾਰਨ ਵਿਕਰਮ ਤੇ ਪ੍ਰਗਿਆਨ ਕੰਮ ਕਰਨਾ ਬੰਦ ਕਰ ਦੇਣਗੇ। ਇਸਰੋ ਮੁਤਾਬਿਕ ਸੂਰਜ ਦੀ ਰੌਸ਼ਨੀ ’ਤੇ ਨਿਰਭਰ ਰਹਿਣ ਵਾਲਾ ਵਿਕਰਮ ਤੇ ਪ੍ਰਗਿਆਨ ਹਨ੍ਹੇਰੇ ’ਚ ਪੂਰੀ ਤਰ੍ਹਾਂ ਅਕ੍ਰਿਆਸ਼ੀਲ ਹੋ ਸ਼ਕਦਾ ਹੈ।
  • ਚੰਦਰਮਾ ’ਤੇ ਰਾਤ ਭਾਵ ਲੂਨਰ ਨਾਈਟ ਦੇ ਸਮੇਂ ਵਿਕਰਮ ਅਤੇ ਪ੍ਰਗਿਆਨ ਦੇ ਲੈਂਡਰ ਦੇ ਸੁਰੱਖਿਅਤ ਰਹਿ ਕੇ ਕੰਮ ਕਰਨ ਦੀ ਸੰਭਾਵਨਾ ਬੇਹੱਦ ਘੱਟ ਹੈ। ਲੈਂਡਰ ’ਚ ਲੱਗੀਆਂ ਬੈਟਰੀਆਂ ’ਚ ਕੁਝ ਸਮੇਂ ਤੱਕ ਹਨ੍ਹੇਰੇ ਨਾਲ ਨਜਿੱਠਣ ਦੀ ਸਮਰੱਥਾ ਹੈ। ਹਾਲਾਂਕਿ ਇਹ ਸਮਰੱਥਾ ਐਨੀ ਜ਼ਿਆਦਾ ਨਹੀਂ ਕਿ ਮਾਈਨਸ 238 ਡਿਗਰੀ ਸੈਲਸੀਅਸ ਦੇ ਕਰੀਬ ਤਾਪਮਾਨ ’ਚ ਲੈੀਡਰ ਨੂੰ ਫੰਕਸ਼ਨਲ ਰੱਖ ਸਕੇ।
  • ਚੰਦਰਯਾਨ-3 ਮਿਸ਼ਨ ਦੇ ਵਿਗਿਆਨੀ ਐੱਮ ਸ੍ਰੀਕਾਂਤ ਮੁਤਾਬਿਕ ਵਿਕਰਮ ਅਤੇ ਪ੍ਰਗਿਆਨ ਦੇ ਹੁਣ ਤੱਕ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਚੰਦ ’ਤੇ ਰਾਤ ਖ਼ਤਮ ਹੋਣ ਤੋਂ ਬਾਅਦ ਵੀ ਲੈਂਡਰ ਤੇ ਰੋਵਰ ਨੂੰ ਦੁਬਾਰਾ ਕੰਮ ਕਰਨ ਦੀ ਉਮੀਦ ਵਧ ਗਈ ਹੈ।

ਲੂਨਰ ਨਾਈਟ ਖ਼ਤਮ ਹੋਣ ਤੋਂ ਬਾਅਦ ਕੀ ਦੁਬਾਰਾ ਲੈਂਡਰ ਕੰਮ ਕਰਨਗੇ?

ਇਸਰੋ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਲੂਨਰ ਨਾਈਟ ਦੇ ਦੌਰਾਨ ਠੰਢ ’ਚ ਲੈਂਡਰ ਦੇ ਇਲੈਕਟ੍ਰਾਨਿਕ ਸਿਸਟਮ ਖ਼ਰਾਬ ਨਹੀਂ ਹੁੰਦੇ ਤਾਂ ਦਿਨ ਚੜ੍ਹਦਿਆਂ ਹੀ ਦੁਬਾਰਾ ਲੈਂਡਰ ਨੂੰ ਐਕਟਿਵ ਕਰਨ ਦੀ ਕੋਸ਼ਿਸ਼ ਹੋਵੇਗੀ। ਵੱਡੇ ਸੌਰ ਪੈਨਲਾਂ ਦੁਆਰਾ ਲੈਂਡਰ ਦਾ ਲੂਨਰ ਨਾਈਟ ਸਮੇਂ ਸੁਰੱਖਿਅਤ ਰਹਿਣ ਦੀ ਸੰਭਾਵਨਾ ਜ਼ਿਆਦਾ ਹੈ। ਇਨ੍ਹਾਂ ਲੈਂਡਰ ਨੂੰ ਲੂਨਰ ਨਾਈਟ ਤੋਂ ਪਹਿਲਾਂ ਜੇਕਰ ਚੰਦਰਮਾ ਦੇ ਉਸਹਿੱਸੇ ’ਚ ਭੇਜਿਆ ਜਾਵੇ ਜਿੱਥੇ ਥੋੜ੍ਹੀਬਹੁਤ ਪ੍ਰਸ਼ਾਨੀ ਆਉਂਦੀ ਹੈ। ਫਿਰ ਲੈਂਡਰ ਦੇ ਕੰਮ ਕਰਦੇ ਰਹਿਣ ਦੀ ਸੰਭਾਵਨਾ ਵਧ ਜਾਂਦੀ ਹੈ।

ਇਹ ਵੀ ਪੜ੍ਹੋ : ਮਹਾਂਰਾਸ਼ਟਰ ਦੇ ਜਲਗਾਂਵ ’ਚ ਤਿੰਨ ਕਤਲ, ਦੋ ਜਖ਼ਮੀ

ਰੋਵਰ ਦੀ ਬੈਟਰੀ ਪੂਰੀ ਤਰ੍ਹਾਂ ਚਾਰਜ ਹੈ। ਰੋਵਰ ਨੂੰ ਅਜਿਹੀ ਦਿਸ਼ਾ ’ਚ ਰੱਖਿਆ ਗਿਆ ਹੈ ਕਿ ਜਦੋਂ ਚੰਦ ’ਤੇ ਅਗਲਾ ਸੂਰਜ ਚੜ੍ਹੇਗਾ ਤਾਂ ਸੂਰਜ ਦੀ ਰੌਸ਼ਨੀ ਸੌਰ ਪੈਨਲਾਂ ’ਤੇ ਪਵੇ। ਇਸ ਦੇ ਰਿਸੀਵਰ ਨੂੰ ਵੀ ਚਾਲੂ ਰੱਖਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ 22 ਸਤੰਬਰ ਨੂੰ ਇਹ ਫਿਰ ਤੋਂ ਕੰਮ ਕਰਨਾ ਸ਼ੁਰੂ ਕਰੇਗਾ।

ਕੀ ਚੰਦਰਯਾਨ-3 ਦੇ ਲੈਂਡਰ ਰੋਵਰ ਧਰਤੀ ’ਤੇ ਵਾਪਸ ਆਉਣਗੇ?

  • ਨਹੀਂ, ਇਸਰੋ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਿਕਰਮ ਤੇ ਪ੍ਰਗਿਆਨ ਧਰਤੀ ’ਤੇ ਵਾਪਸ ਨਹੀਂ ਆਉਣਗੇ। ਚੰਦਰਯਾਨ-3 ਦੇ ਲੈਂਡਰ ਤੇ ਰੋਵਰ ਚੰਦਰਮਾ ਦੀ ਸਤਹਿ ’ਤੇ ਹੀ ਰਹਿਣਗੇ। ਜਕੇਰ ਇਹ ਦੋਵੇਂ ਲੈਂਡਰ ਕੰਮ ਕਰਨਾ ਬੰਦ ਕਰ ਦੇਣ ਤਾਂ ਦੋਬਾਰਾ ਇਸ ਦੇ ਰਿਵਾਈਲ ਨੂੰ ਲੈ ਕੇ ਇਸਰੋ ਦੇ ਕੋਲ ਕੋਈ ਪਲਾਨ ਬੀ ਨਹੀਂ ਹੈ।
  • ਹਾਲਾਂਕਿ ਵਿਕਰਮ ਤੇ ਪ੍ਰਗਿਆਨ ਦੇ ਕੰਮ ਕਰਨਾ ਬੰਦ ਕਰਨ ਤੋਂ ਬਾਅਦ ਵੀ ਉਸ ਨੂੰ ਪੁਲਾੜ ਦਾ ਕਬਾੜ ਨਹੀਂ ਮੰਨਿਆ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਦੋਵੇਂ ਕੰਮ ਕਰਨਾ ਬੰਦ ਕਰਕੇ ਵੀ ਚੰਦਰਮਾ ਦੀ ਸਤਹਿ ’ਤੇ ਹੀ ਰਹਿਣਗੇ। ਪੁਲਾੜ ਤੇ ਰੱਖਿਆ ਮਾਹਿਰ ਦਾ ਕਹਿਣਾ ਹੈ ਕਿ ਪ੍ਰਗਿਾਨ ਤੇ ਵਿਕਰਮ ਕੰਮ ਕਰਨਾ ਬੰਦ ਕਰਕੇ ਧਰਤੀ ਦੀ ਕਲਾਸ ’ਚ ਆ ਜਾਂਦੇ ਤਾਂ ਉਸ ਨੂੰ ਪੁਲਾੜ ਦਾ ਮਲਬਾ ਮੰਨਿਆ ਜਾਂਦਾ ਹੈ।